ਬੀਜਿੰਗ— ਵਿਗਿਆਨੀਆਂ ਨੇ ਸਿਰੇਮਿਕ 'ਤੇ ਪ੍ਰਿੰਟਿੰਗ ਲਈ ਵਿਸ਼ਵ ਦੀ ਪਹਿਲੀ 4ਡੀ ਪ੍ਰਿੰਟਿੰਗ ਤਕਨੀਕ ਵਿਕਸਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਿਸ ਦੀ ਵਰਤੋਂ ਗੁੰਝਲਦਾਰ ਅਤੇ ਆਕਾਰ ਬਦਲਣ ਵਾਲੀਆਂ ਵਸਤੂਆਂ ਨੂੰ ਬਣਾਉਣ ਵਿਚ ਕੀਤੀ ਜਾ ਸਕਦੀ ਹੈ। 4ਡੀ ਪ੍ਰਿੰਟਿੰਗ ਪ੍ਰੰਪਰਿਕ 3ਡੀ ਪ੍ਰਿੰਟਿੰਗ ਵਾਂਗ ਹੈ, ਜਿਸ ਵਿਚ ਚੌਥੇ ਆਯਾਮ ਦੇ ਤੌਰ 'ਤੇ ਸਮੇਂ ਨੂੰ ਜੋੜਿਆ ਗਿਆ ਹੈ, ਜਿਥੇ ਸਿਰੇਮਿਕ ਨੂੰ ਕਿਸੇ ਬਾਹਰੀ ਉਤਸ਼ਾਹ ਜਿਵੇਂ ਕਿ ਤਕਨੀਕ ਅਤੇ ਚੁੰਬਕੀ ਖੇਤਰ ਅਤੇ ਯਾਂਤਰਿਕ ਬਲ ਰਾਹੀਂ ਸਮੇਂ ਦੇ ਨਾਲ ਕਿਸੇ ਦੂਜੇ ਆਕਾਰ ਵਿਚ ਢਾਲਿਆ ਜਾ ਸਕਦਾ ਹੈ। ਸਿਟੀ ਯੂਨੀਵਰਸਿਟੀ ਆਫ ਹਾਂਗਕਾਂਗ ਦੇ ਖੋਜਕਾਰਾਂ ਨੇ ਇਸ ਲਈ ਇਲਾਸਟਿਕ ਐਲਰਜੀ ਦੀ ਵਰਤੋਂ ਕੀਤੀ। ਸਿਰੇਮਿਕ ਦਾ ਮੈਲਟਿੰਗ ਪੁਆਇੰਟ ਉੱਚ ਹੁੰਦਾ ਹੈ। ਇਸ ਕਾਰਨ ਸਿਰੇਮਿਕ ਬਣਾਉਣ ਲਈ ਲੇਜ਼ਰ ਪ੍ਰਿੰਟਿੰਗ ਦੀ ਵਰਤੋਂ ਮੁਸ਼ਕਲ ਹੈ।
ਦਾਊਦ ਦਾ ਸਹਿਯੋਗੀ ਮੋਤੀ ਬਲੈਕਮੇਲ, ਡਰੱਗ ਦੀ ਦਰਾਮਦ ਦੇ ਦੋਸ਼ 'ਚ ਕੀਤਾ ਗ੍ਰਿਫਤਾਰ
NEXT STORY