ਕਾਠਮੰਡੂ— ਦੁਨੀਆ ਦੇ ਸਭ ਤੋਂ ਛੋਟੇ ਵਿਅਕਤੀ ਦਾ ਰਿਕਾਰਡ ਬਣਾਉਣ ਵਾਲੇ ਨੇਪਾਲ ਦੇ 27 ਸਾਲਾ ਖਗੇਂਦਰ ਥਾਪਾ ਮਾਗਰ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਨਿਮੋਨੀਆ ਹੋ ਗਿਆ ਸੀ, ਜਿਸ ਕਾਰਨ ਉਹ ਕੁਝ ਦਿਨਾਂ ਤੋਂ ਹਸਪਤਾਲ 'ਚ ਸੀ। ਨਿਮੋਨੀਆ ਦਾ ਅਸਰ ਉਨ੍ਹਾਂ ਦੇ ਦਿਲ 'ਤੇ ਵੀ ਪੈ ਗਿਆ ਸੀ ਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਪੋਖਰਾ ਕੋਲ ਇਕ ਹਸਪਤਾਲ 'ਚ ਭਰਤੀ ਥਾਪਾ ਕੋਲ ਉਨ੍ਹਾਂ ਦੇ ਮਾਂ-ਬਾਪ ਸਨ। 67.8 ਸੈਂਟੀਮੀਟਰ (2 ਫੁੱਟ 41 ਇੰਚ) ਦੇ ਖਗੇਂਦਰ ਦੁਨੀਆ 'ਚ ਸਭ ਤੋਂ ਛੋਟੇ ਇਨਸਾਨ ਹੋਣ ਦੇ ਕਾਰਨ 'ਗਿਨੀਜ਼ ਬੁੱਕ ਆਫ ਵਰਲਡ' ਨਾਲ ਸਨਮਾਨਤ ਸਨ।
ਸਾਲ 2010 'ਚ ਥਾਪਾ ਜਦ 18 ਸਾਲ ਦੇ ਹੋਏ ਤਦ ਉਨ੍ਹਾਂ ਨੂੰ 'ਗਿਨੀਜ਼ ਬੁੱਕ ਆਫ ਵਰਲਡ' ਨੇ ਉਨ੍ਹਾਂ ਨੂੰ ਸਭ ਤੋਂ ਛੋਟਾ ਆਦਮੀ ਘੋਸ਼ਿਤ ਕੀਤਾ ਸੀ। 'ਗਿਨੀਜ਼ ਬੁੱਕ ਆਫ ਵਰਲਡ' ਮੁਤਾਬਕ ਥਾਪਾ ਦੇ ਪਿਤਾ ਨੇ ਦੱਸਿਆ ਕਿ ਜਦ ਉਹ ਪੈਦਾ ਹੋਏ ਸਨ ਤਾਂ ਉਹ ਹੱਥ ਦੀ ਹਥੇਲੀ 'ਚ ਹੀ ਆ ਗਏ ਸਨ ਪਰ ਉਨ੍ਹਾਂ ਨੂੰ ਉਨ੍ਹਾਂ 'ਤੇ ਮਾਣ ਰਿਹਾ।
ਸਾਲ 2021 'ਚ 'ਗਿਨੀਜ਼ ਬੁੱਕ ਆਫ ਦਿ ਰਿਕਾਰਡ' ਨੇ ਦੁਨੀਆ ਦੇ ਸਭ ਤੋਂ ਛੋਟੇ ਵਿਅਕਤੀ ਦਾ ਖਿਤਾਬ ਨੇਪਾਲ ਦੇ ਚਾਂਦਰ ਦਾਂਗੀ ਨੂੰ ਦਿੱਤਾ ਸੀ। 72 ਸਾਲ ਦੇ ਦਾਂਗੀ ਦੀ ਲੰਬਾਈ 56.4 ਸੈਂਟੀਮੀਟਰ ਅਤੇ ਭਾਰ 12 ਕਿਲੋ ਸੀ ਪਰ 2015 'ਚ ਦਾਂਗੀ ਦੇ ਦਿਹਾਂਤ ਤੋਂ ਬਾਅਦ ਇਹ ਖਿਤਾਬ ਥਾਪਾ ਕੋਲ ਆ ਗਿਆ ਸੀ।
ਪੂਰਬੀ ਆਸਟ੍ਰੇਲੀਆ 'ਚ ਰਾਹਤ ਪਰ ਹੋਰ 75 ਥਾਵਾਂ 'ਤੇ ਹੁਣ ਵੀ ਜਾਰੀ ਜੰਗਲੀ ਅੱਗ
NEXT STORY