ਨਿਊਯਾਰਕ (ਏਜੰਸੀ)- ਕੁਝ ਲੋਕ ਦੋਸਤਾਂ ਦੇ ਕਹਿਣੇ ਵਿਚ ਆ ਕੇ ਅਜਿਹੇ ਕੰਮ ਕਰ ਬੈਠਦੇ ਹਨ ਕਿ ਉਸਦਾ ਖਮਿਆਜਾ ਤਾਂ ਭੁਗਤਦੇ ਹੀ ਹਨ ਤੇ ਬਾਅਦ ਵਿਚ ਉਨ੍ਹਾਂ ਨੂੰ ਪਛਤਾਉਣਾ ਵੀ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਸੋਸ਼ਲ ਮੀਡੀਆ 'ਤੇ ਕਾਫਈ ਵਾਇਰਲ ਹੋ ਰਿਹਾ ਹੈ।
ਨਾਰਥਵੈਸਟ ਫਲੋਰੀਡਾ ਡੇਲੀ ਨਿਊਜ ਦੀ ਰਿਪੋਰਟ ਮੁਤਾਬਕ ਇੱਕ ਵਿਅਕਤੀ ਅਮਰੀਕੀ ਫਾਸਟ ਫੂਡ ਰੈਸਟੋਰੈਂਟ ਚੇਨ ਵੈਂਡੀਜ਼ ਵਿੱਚ ਕੰਮ ਕਰਦਾ ਸੀ। ਦੋਸਤਾਂ ਦੇ ਕਹਿਣ 'ਤੇ ਉਹ ਰੈਸਟੋਰੈਂਟ ਦੇ ਕਿਚਨ ਵਿੱਚ ਸ਼ਾਰਟਸ ਪਾ ਕੇ ਸਿੰਕ ਵਿੱਚ ਨਹਾਉਣ ਲਈ ਉੱਤਰ ਗਿਆ। ਇਸ ਦੌਰਾਨ ਉਸਨੂੰ ਕਹਿਣ ਵਾਲੇ ਸਾਥੀ ਕਰਮਚਾਰੀ ਉਸਦਾ ਵੀਡੀਓ ਬਣਾਉਂਦੇ ਰਹੇ। ਵੀਡੀਓ ਵਾਇਰਲ ਹੋਣ ਮਗਰੋਂ ਵੈਂਡੀਜ਼ ਦੇ ਮਾਲਕਾਂ ਨੇ ਉਸ ਨੌਜਵਾਨ ਨੂੰ ਨੌਕਰੀ ਤੋਂ ਕੱਢ ਦਿੱਤਾ।
ਉਨ੍ਹਾਂ ਨੇ ਇਸ ਘਟਨਾ ਨੂੰ ਘਿਨੌਣਾ ਅਤੇ ਸ਼ਰਮਨਾਕ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਇਸਨੂੰ ਗੰਭੀਰਤਾ ਨਾਲ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਵਿਅਕਤੀ ਦੁਆਰਾ ਕੀਤਾ ਗਿਆ ਪ੍ਰੈਂਕ ਸੀ, ਜੋ ਹੁਣ ਇਸ ਰੈਸਟੋਰੈਂਟ ਵਿੱਚ ਕੰਮ ਨਹੀਂ ਕਰਦਾ ਅਤੇ ਜਿਸਨੇ ਸਪੱਸ਼ਟ ਰੂਪ 'ਚ ਚੰਗੇ ਫ਼ੈਸਲਿਆਂ ਦੀ ਵਰਤੋ ਨਹੀਂ ਕੀਤੀ। ਅਸੀਂ ਆਪਣੀ ਟੀਮ ਅਤੇ ਇੱਥੇ ਦੀ ਗੁਣਵੱਤਾ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰ ਸਕਦੇ।
ਅਫਗਾਨਿਸਤਾਨ 'ਚ ਹੜ੍ਹ ਕਾਰਨ ਸੈਂਕੜੇ ਘਰ ਤਬਾਹ, 2 ਲੋਕਾਂ ਦੀ ਮੌਤ
NEXT STORY