ਨਵੀਂ ਦਿੱਲੀ—ਜੇਕਰ ਤੁਸੀਂ ਆਪਣੇ ਲਈ ਨਵਾਂ ਘਰ ਹੋਮ ਲੋਨ ਲੈ ਕੇ ਖਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਹੋਮ ਲੋਨ ਲੈ ਕੇ ਖਰੀਦਣਾ ਜਿਥੇ ਕੁਝ ਲੋਕਾਂ ਦੀ ਮਜ਼ਬੂਰੀ ਹੋ ਸਕਦੀ ਹੈ ਉੱਧਰ ਇਸ ਦੇ ਕੁਝ ਫਾਇਦੇ ਵੀ ਹਨ। ਇਸ ਦੇ ਮੂਲਧਨ ਦੇ ਭੁਗਤਾਨ 'ਤੇ ਤੁਸੀਂ ਆਮਦਨ ਟੈਕਸ 'ਚ 1.5 ਲੱਖ ਰੁਪਏ ਤੱਕ ਦੀ ਕਟੌਤੀ ਦਾ ਲਾਭ ਚੁੱਕ ਸਕਦੇ ਹਨ। ਉੱਧਰ ਵਿਆਜ ਦੇ ਭੁਗਤਾਨ 'ਤੇ ਤੁਹਾਨੂੰ ਆਮਦਨ ਟੈਕਸ ਐਕਟ ਦੀ ਧਾਰਾ 24ਬੀ ਦੇ ਤਹਿਤ 2 ਲੱਖ ਰੁਪਏ ਤੱਕ ਦਾ ਲਾਭ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਅਜਿਹੇ 10 ਬੈਂਕਾਂ ਦੇ ਬਾਰੇ 'ਚ ਜਿਨ੍ਹਾਂ ਦੇ ਹੋਮ ਲੋਨ ਦੀਆਂ ਵਿਆਜ ਦਰਾਂ ਸਭ ਤੋਂ ਘਟ ਹਨ।
ਬੈਂਕ |
ਵਿਆਜ |
ਈ.ਐੱਮ.ਆਈ. |
ਪ੍ਰੋਸੈਸਿੰਗ ਫੀਸ |
ਸੈਂਟਰਲ ਬੈਂਕ ਆਫ ਇੰਡੀਆ |
8.55-9.55 |
23,174-25,335 |
0.50% ਅਧਿਕਤਮ 20,000 |
ਯੂਨਾਈਟਿਡ ਬੈਂਕ ਆਫ ਇੰਡੀਆ |
8.60-9.10 |
26,225-24,335 |
0.59% 1,180 ਤੋਂ 11,800 |
ਕਾਰਪੋਰੇਸ਼ਨ ਬੈਂਕ |
8.60-9.25 |
26,225-27,476 |
0.50% ਅਧਿਕਤਮ 50,000 |
ਸਟੇਟ ਬੈਂਕ ਆਫ ਇੰਡੀਆ |
8.60-9.45 |
26,225-25116 |
ਕੋਈ ਨਹੀਂ |
ਸਿੰਡੀਕੇਟ ਬੈਂਕ |
8.60-9.70 |
26,225-25,665 |
0.25%, 75 ਲੱਖ ਤੋਂ ਜ਼ਿਆਦਾ 'ਤੇ 10,000 |
ਯੂਕੋ ਬੈਂਕ |
8.65-8.90 |
26,320-26,799 |
0.5% 1,500 ਤੋਂ 15,000 |
ਬੈਂਕ ਆਫ ਬੜੌਦਾ |
8.65-9.65 |
26,320-28,258 |
0.50%, 50 ਲੱਖ ਤੋਂ ਜ਼ਿਆਦਾ 'ਤੇ 0.25% |
ਪੰਜਾਬ ਨੈਸ਼ਨਲ ਬੈਂਕ |
8.65-9.85 |
26,320-28,653 |
0.35% 2,500 ਤੋਂ 15,000 |
ਇੰਡੀਅਨ ਬੈਂਕ |
8.70-8.80 |
26,416-26,607 |
0.23% ਅਧਿਕਤਮ 20,470 |
ਯੂਨੀਅਨ ਬੈਂਕ ਆਫ ਇੰਡੀਆ |
8.70-8.85 |
26,416-26,703 |
0.50% 15,000 ਪਲੱਸ ਸਰਵਿਸ ਟੈਕਸ |
ਇਹ ਵਿਆਜ ਦਰਾਂ 30 ਲੱਖ ਰੁਪਏ ਤੱਕ ਦੇ ਲੋਨ ਅਮਾਊਂਟ 'ਤੇ 20 ਸਾਲ ਤੱਕ ਦੇ ਸਮੇਂ ਲਈ ਹਨ।
ਰੈੱਡੀ ਟੂ ਮੂਵ ਘਰ ਖਰੀਦਣ 'ਚ ਹੈ ਸਮਝਦਾਰੀ
ਜੇਕਰ ਤੁਸੀਂ ਹੋਮ ਲੋਨ ਲੈ ਕੇ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਰੈੱਡੀ ਟੂ ਮੂਵ ਘਰ 'ਤੇ ਹੀ ਵਿਚਾਰ ਕਰੋ। ਭਾਰਤ 'ਚ ਢੇਰ ਸਾਰੇ ਹਾਊਸਿੰਗ ਪ੍ਰੋਜੈਕਟ ਕਈ ਸਾਲਾਂ ਦੀ ਦੇਰੀ ਤੋਂ ਚੱਲ ਰਹੇ ਅਤੇ ਇਨਕਮ ਟੈਕਸ 'ਚ ਹੋਮ ਲੋਨ ਲੈਣ ਦਾ ਫਾਇਦਾ ਵੀ ਤੁਹਾਨੂੰ ਉਦੋਂ ਮਿਲਦਾ ਹੈ ਜਦੋਂ ਤੁਹਾਨੂੰ ਪਜੈਸ਼ਨ ਮਿਲ ਜਾਂਦਾ ਹੈ।
ਕੰਪਨੀ ਵਲੋਂ ਮਿਲਣ ਵਾਲੇ ਬੀਮਾ ਕਵਰ ਦੀਆਂ ਹੁੰਦੀਆਂ ਹਨ ਇਹ ਖਾਸਿਅਤਾਂ, ਜਾਣੋ
NEXT STORY