ਨਵੀਂ ਦਿੱਲੀ — ਦਿਨੋਂ-ਦਿਨ ਹੈਲਥਕੇਅਰ(ਸਿਹਤ ਸੰਭਾਲ) ਦਾ ਖਰਚਾ ਮਹਿੰਗਾ ਹੁੰਦਾ ਜਾ ਰਿਹਾ ਹੈ। ਕਦੇ-ਕਦੇ ਤਾਂ ਇਕ ਜਾਂ ਦੋ ਦਿਨ ICU 'ਚ ਭਰਤੀ ਹੋਣ 'ਤੇ ਹੀ ਹਸਪਤਾਲ ਦਾ ਬਿੱਲ ਲੱਖਾਂ ਰੁਪਏ ਦੇ ਪਾਰ ਚਲਾ ਜਾਂਦਾ ਹੈ। ਹੈਲਥ ਇੰਸ਼ੋਰੈਂਸ ਪਾਲਿਸੀ (ਬੀਮੇ) ਜ਼ਰੀਏ ਇਸ ਖਰਚੇ ਨੂੰ ਕਵਰ ਕਰਨ 'ਚ ਕੁਝ ਸਹਾਇਤਾ ਤਾਂ ਹੋ ਜਾਂਦੀ ਹੈ। ਪਰ ਇਸ ਅਧੀਨ ਸਾਰੀਆਂ ਸਹੂਲਤਾਂ ਨਹੀਂ ਮਿਲਦੀਆਂ ਹਨ। ਜਿਵੇਂ ਕਿ ਚੈੱਕ ਅੱਪ, ਡਾਇਗਨੋਸਟਿਕ ਟੈਸਟ ਅਤੇ ਡਾਕਟਰ ਦੀ ਫੀਸ ਇਸ 'ਚ ਸ਼ਾਮਲ ਨਹੀਂ ਹੁੰਦੀ ਹੈ। ਅਜਿਹੇ 'ਚ ਤੁਹਾਨੂੰ ਇਨ੍ਹਾਂ ਖਰਚਿਆਂ ਤੋਂ ਬਚਾਉਣ ਲਈ 'ਹੈਲਥ ਕਾਰਡ' ਤੁਹਾਡੀ ਸਹਾਇਤਾ ਕਰ ਸਕਦਾ ਹੈ।
ਅਜਿਹੇ ਕਾਰਡ ਨੂੰ ਲੈਣ ਲਈ ਤੁਹਾਨੂੰ ਮੈਂਬਰਸ਼ਿਪ ਫੀਸ ਦੇਣੀ ਪੈਂਦੀ ਹੈ। ਇਸ ਦੇ ਬਦਲੇ ਕੰਪਨੀ ਤੁਹਾਨੂੰ ਕੰਪਨੀ ਦਾ ਕਾਰਡ ਮੁਹੱਈਆ ਕਰਵਾਉਂਦੀ ਹੈ। ਇਸ ਕਾਰਡ ਦੇ ਜ਼ਰੀਏ ਹਸਪਤਾਲ ਨਾਲ ਜੁੜੇ ਸਾਰੇ ਖਰਚਿਆਂ 'ਚ ਛੋਟ ਮਿਲਦੀ ਹੈ।
ਦਰਅਸਲ ਇੰਸ਼ੋਰੈਂਸ ਕਵਰ ਅਤੇ ਹੈਲਥਕੇਅਰ(ਸਿਹਤ ਸੇਵਾ) 'ਤੇ ਕਿੰਨਾ ਖਰਚ ਕਰਦੇ ਹਨ। ਇਸ ਫਰਕ ਨੂੰ ਖਤਮ ਕਰਨ ਲਈ ਕੁਝ ਕੰਪਨੀਆਂ ਹੈਲਥਕੇਅਰ ਡਿਸਕਾਊਂਟ ਕਾਰਡ ਮੁਹੱਈਆ ਕਰਵਾਉਂਦੀ ਹਨ। ਜਿਸ ਵਿਚ 30-35 ਫੀਸਦੀ ਛੋਟ ਦਾ ਦਾਅਵਾ ਕੀਤਾ ਜਾਂਦਾ ਹੈ।
ਜਾਣੋ ਹੈਲਥਕੇਅਰ ਡਿਸਕਾਊਂਟ ਕਾਰਡ ਬਾਰੇ
ਇਹ ਕਾਰਡ ਹਸਪਤਾਲ ਵਿਚ ਭਰਤੀ, ਡਾਇਗਨੋਸਟਿਕ ਟੈਸਟ ਅਤੇ ਕੰਸਲਟੇਸ਼ਨ ਫੀਸ ਵਰਗੇ ਖਰਚਿਆਂ 'ਤੇ ਛੋਟ ਆਫਰ ਕਰਦੇ ਹਨ। ਇਸ ਕਾਰਡ ਨੂੰ ਬਣਵਾਉਣ ਲਈ ਮੈਂਬਰਸ਼ਿਪ ਫੀਸ ਦੇਣੀ ਪੈਂਦੀ ਹੈ। ਇਹ ਕਾਰਡ ਹਸਪਤਾਲਾਂ, ਡਾਇਗਨੋਸਟਿਕ ਸੈਂਟਰਾਂ ਅਤੇ ਡਾਕਟਰਾਂ ਨੂੰ ਉਨ੍ਹਾਂ ਦੀ ਸਰਵਿਸ 'ਤੇ ਮਿਲਣ ਵਾਲੀ ਛੋਟ ਦੇ ਕਾਰਨ ਜ਼ਿਆਦਾ ਗਾਹਕ ਆਉਂਦੇ ਹਨ।
ਪਰਿਵਾਰ ਦੇ ਮੈਂਬਰਾਂ ਨੂੰ ਵੀ ਮਿਲਦਾ ਹੈ ਕਾਰਡ ਦਾ ਲਾਭ
ਇਸ ਕਾਰਡ ਦਾ ਲਾਭ ਕੋਈ ਵੀ ਵਿਅਕਤੀ ਜਾਂ ਉਸ ਦੇ ਪਰਿਵਾਰ ਦਾ ਮੈਂਬਰ ਲੈ ਸਕਦਾ ਹੈ। ਪਰ ਇਸ ਵਿਚ ਉਸਦੇ ਮੈਂਬਰਾਂ ਦੀ ਸੰਖਿਆ ਦੀ ਲਿਮਟ ਹੋ ਸਕਦੀ ਹੈ। ਮੈਡੀਕਲੇਮ ਪਾਲਿਸੀ ਦਾ ਫਾਇਦਾ ਹਸਪਤਾਲ ਵਿਚ ਭਰਤੀ ਹੋਣ 'ਤੇ ਮਿਲਦਾ ਹੈ। ਇਸ ਦੇ ਨਾਲ ਹੀ ਇਸ 'ਚ ਕੀ ਅਜਿਹੀਆਂ ਲਾਗਤ ਹਨ ਜਿਨ੍ਹਾਂ ਦਾ ਕਵਰ ਨਹੀਂ ਮਿਲਦਾ। ਇਸ ਕਰਕੇ ਇਸ ਕਾਰਡ ਜ਼ਰੀਏ ਮਿਲਣ ਵਾਲੀ ਛੋਟ ਨਾਲ ਹੈਲਥਕੇਅਰ ਦਾ ਖਰਚਾ ਕਾਫੀ ਘੱਟ ਹੋ ਜਾਂਦਾ ਹੈ।
ਕਾਰਡ ਲੈਣ ਤੋਂ ਪਹਿਲਾਂ ਕੰਪਨੀ ਦੀ ਗੁਣਵੱਤਾ ਬਾਰੇ ਜਾਣਕਾਰੀ ਲੈਣਾ ਜ਼ਰੂਰੀ
ਇਸ ਤਰ੍ਹਾਂ ਦੀ ਸਰਵਿਸ ਨੂੰ ਕੋਈ ਰੈਗੂਲੇਟ ਨਹੀਂ ਕਰਦਾ। ਇਸ ਲਈ ਇਸ ਤਰ੍ਹਾਂ ਦੀ ਸਰਵਿਸ ਲੈਣ ਤੋਂ ਪਹਿਲਾਂ ਛੋਟ ਦੇਣ ਵਾਲੀ ਕੰਪਨੀ ਦੀ ਸਰਵਿਸ ਅਤੇ ਉਸ ਕੰਪਨੀ ਦੀ ਗੁਣਵੱਤਾ ਬਾਰੇ ਸਹੀ ਤਰੀਕੇ ਨਾਲ ਜਾਣਕਾਰੀ ਹਾਸਲ ਕਰ ਲੈਣੀ ਜ਼ਰੂਰੀ ਹੋ ਜਾਂਦੀ ਹੈ।
ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਹੈਲਥਕੇਅਰ ਡਿਸਕਾਊਂਟ ਕਾਰਡ ਇਕ ਲਾਇਲਿਟੀ ਕਰਾਡ ਦੀ ਤਰ੍ਹਾਂ ਹੁੰਦਾ ਹੈ। ਜਿਸ ਵਿਚ ਤੁਹਾਨੂੰ ਮੈਂਬਰਸ਼ਿਪ ਦੀ ਫੀਸ ਦੇਣੀ ਪੈਂਦੀ ਹੈ। ਇਸ ਤੋਂ ਬਾਅਦ ਕਾਰਡ ਆਫਰ ਕਰਨ ਵਾਲੀ ਕੰਪਨੀ ਤੁਹਾਨੂੰ ਹਸਪਤਾਲ ਵਿਚ ਭਰਤੀ ਹੋਣ ਅਤੇ ਹਸਪਤਾਲ ਵਿਚ ਨਾ ਭਰਤੀ ਹੋਣ ਨਾਲ ਸਬੰਧਿਤ ਖਰਚਿਆਂ 'ਤੇ ਛੋਟ ਮੁਹੱਈਆ ਕਰਵਾਉਂਦੀ ਹੈ।
ਨਵੇਂ ਸਾਲ 'ਤੇ ਇਨ੍ਹਾਂ 4 ਵਿਕਲਪਾਂ 'ਚ ਕਰੋ ਨਿਵੇਸ਼, ਮਿਲੇਗਾ ਮੋਟਾ ਮੁਨਾਫਾ
NEXT STORY