ਨਵੀਂ ਦਿੱਲੀ—ਲੋਨ ਲੈਣ ਤੋਂ ਪਹਿਲਾਂ ਲੋਕਾਂ ਦੇ ਮਨ 'ਚ ਕਈ ਤਰ੍ਹਾਂ ਦੇ ਸਵਾਲ ਹੁੰਦੇ ਹਨ ਜਿਵੇਂ ਰੇਟ ਆਫ ਇੰਟਰੈਸਟ, ਈ.ਐੱਮ.ਆਈ., ਵਾਪਸ ਕਰਨ ਦਾ ਸਮਾਂ, ਵਗੈਰਾ। ਇਕ ਵੱਡਾ ਸਵਾਲ ਇਹ ਵੀ ਹੁੰਦਾ ਹੈ ਕਿ ਲੋਨ ਦਾ ਅਮਾਊਂਟ ਬੈਂਕ ਤੋਂ ਕਿੰਨੇ ਦਿਨ ਅਤੇ ਕਿੰਨੀਆਂ ਕਿਸ਼ਤਾਂ 'ਚ ਮਿਲ ਸਕਦਾ ਹੈ। ਜੇਕਰ ਤੁਹਾਡੇ ਮਨ 'ਚ ਵੀ ਇਹ ਸਵਾਲ ਹੈ ਤਾਂ ਦੱਸ ਦੇਈਏ ਕਿ ਲੋਨ ਦੀ ਅਮਾਊਂਟ ਪੂਰੀ ਇਕੱਠੀ ਵੀ ਮਿਲ ਸਕਦੀ ਹੈ ਅਤੇ ਵੱਖ-ਵੱਖ ਕਿਸ਼ਤਾਂ 'ਚ ਵੀ ਮਿਲ ਸਕਦੀ ਹੈ। ਇਹ ਤੁਹਾਡੀ ਲੋੜ 'ਤੇ ਨਿਰਭਰ ਕਰਦਾ ਹੈ।
ਹਮੇਸ਼ਾ ਲੋਨ ਐਪਲੀਕੇਸ਼ਨ ਦੇ 7 ਦਿਨ ਦੇ ਅੰਦਰ ਹੀ ਲੋਨ ਦੀ ਅਮਾਊਂਟ ਦੇ ਦਿੱਤੀ ਜਾਂਦੀ ਹੈ। ਲੋਨ ਅਪਰੂਵ ਹੋਣ ਦੇ ਬਾਅਦ ਤੁਸੀਂ ਅਕਾਊਂਟ 'ਤੇ ਹੀ ਚੈੱਕ ਜਾਂ ਡਰਾਫਟ ਰਾਹੀਂ ਪੈਸੇ ਲੈ ਸਕਦੇ ਹੋ। ਇਹ ਰਾਸ਼ੀ ਸਿੱਧੇ ਤੁਹਾਡੇ ਸੇਵਿੰਗਸ ਅਕਾਊਂਟ 'ਚ ਵੀ ਟਰਾਂਸਫਰ ਕੀਤੀ ਜਾ ਸਕਦੀ ਹੈ। ਲੋਨ ਸੈਕਸ਼ਨ ਹੋਣ ਦੇ ਬਾਅਦ ਤੁਸੀਂ ਚਾਹੇ ਜੋ ਸੈਕਸ਼ਨ ਹੋਈ ਰਾਸ਼ੀ ਤੋਂ ਘਟ ਲੋਨ ਵੀ ਲੈ ਸਕਦੇ ਹਨ।
ਤੁਸੀਂ ਕਰਜ਼ ਦੀ ਰਾਸ਼ੀ ਕਿਸ਼ਤਾਂ 'ਚ ਵੀ ਲੈ ਸਕਦੇ ਹੋ। ਜ਼ਿਆਦਾਤਰ ਕੇਸ 'ਚ ਤਿੰਨ ਕਿਸ਼ਤਾਂ 'ਚ ਲੋਨ ਅਮਾਊਂਟ ਡਿਸਬਰਸ ਕੀਤਾ ਜਾ ਸਕਦਾ ਹੈ। ਜੇਕਰ ਕੋਈ ਪ੍ਰਾਜੈਕਟ ਅੰਡਰ ਕੰਸਟਰਕਸ਼ਨ ਹੈ ਤਾਂ ਉਸ ਦਾ ਪ੍ਰੋਗੈੱਸ ਦੇ ਆਧਾਰ 'ਤੇ ਦੇਣਦਾਰ ਅਸੈੱਸਮੈਂਟ ਕਰਦਾ ਹੈ ਅਤੇ ਕਿਸ਼ਤਾਂ ਦਿੱਤੀਆਂ ਜਾਂਦੀਆਂ ਹਨ। ਲੋਨ ਲੈਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਐਗਰੀਮੈਂਟ 'ਚ ਪੇਮੈਂਟ ਨੂੰ ਪ੍ਰਾਜੈਕਟ ਦੀ ਪ੍ਰੋਗਰੈੱਸ ਦੇ ਆਧਾਰ 'ਤੇ ਕੀਤਾ ਜਾਵੇ, ਨਾ ਕਿ ਸਮੇਂ ਸੀਮਾ ਦੇ ਆਧਾਰ 'ਤੇ।
ਪਰਸਨਲ ਲੋਨ ਚੁਕਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
NEXT STORY