ਨਵੀਂ ਦਿੱਲੀ — ਵਿੱਤੀ ਸਾਲ 2019-20 ਦੀ ਸ਼ੁਰੂਆਤ ਹੋ ਚੁੱਕੀ ਹੈ। ਪਿਛਲੇ ਸਾਲ ਦਾ ਟੈਕਸ ਬਚਾਉਣ ਦੇ ਚੱਕਰ ਕਈ ਲੋਕਾਂ ਵਲੋਂ ਜਲਦਬਾਜ਼ੀ 'ਚ ਕੀਤਾ ਗਿਆ ਹੋਵੇਗਾ। ਜ਼ਿਆਦਾਤਰ ਲੋਕ ਨਿਵੇਸ਼ ਦੀ ਸਮੀਖਿਆ ਨਹੀਂ ਕਰਦੇ ਅਤੇ ਅਗਲੇ ਸਾਲ ਫਿਰ ਜਲਦਬਾਜ਼ੀ 'ਚ ਲੋਕਾਂ ਦੇ ਕਹੇ ਅਨੁਸਾਰ ਨਿਵੇਸ਼ ਕਰ ਲੈਂਦੇ ਹਨ। ਘੱਟੋ-ਘੱਟ ਇਕ ਸਾਲ ਇਕ ਵਾਰ ਇਹ ਜ਼ਰੂਰ ਦੇਖਣ ਲੈਣਾ ਚਾਹੀਦਾ ਹੈ ਕੀ ਉਨ੍ਹਾਂ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕਿਆ ਹੈ ਜਿਨ੍ਹਾਂ ਟੀਚਿਆਂ ਲਈ ਨਿਵੇਸ਼ ਕੀਤਾ ਗਿਆ ਸੀ। ਨਿਵੇਸ਼ ਦਾ ਉਦੇਸ਼ ਕੁਝ ਵੀ ਹੋ ਸਕਦਾ ਹੈ ਜਿਵੇਂ ਕਿ ਰਿਟਾਇਰਮੈਂਟ, ਬੱਚਿਆਂ ਦੀ ਸਿੱਖਿਆ, ਰਿਹਾਇਸ਼ ਬਣਾਉਣ ਦਾ ਟੀਚਾ ਆਦਿ। ਹਰੇਕ ਤਰ੍ਹਾਂ ਦੇ ਨਿਵੇਸ਼ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਹਰੇਕ ਸਾਲ ਨਿਵੇਸ਼ ਪੋਰਟਫੋਲਿਓ ਦੀ ਸਮੀਖਿਆ ਹੋਣੀ ਚਾਹੀਦੀ ਹੈ।
ਇਹ ਉਹ ਕਾਰਨ ਹਨ ਕਿ ਕਿਉਂ ਤੁਹਾਨੂੰ ਸਾਲ 'ਚ ਘੱਟੋ-ਘੱਟ ਇਕ ਵਾਰ ਆਪਣੇ ਨਿਵੇਸ਼ ਪੋਰਟਫੋਲਿਓ ਦੀ ਸਮੀਖਿਆ ਕਰਨੀ ਚਾਹੀਦੀ ਹੈ।
ਫਾਇਦਾ ਨਾ ਹੋਣ ਵਾਲੇ ਨਿਵੇਸ਼ ਤੋਂ ਬਾਹਰ ਨਿਕਲਣਾ
ਨਿਵੇਸ਼ ਦੀ ਸਮੀਖਿਆ ਕਰਨ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਜਿਹੜਾ ਨਿਵੇਸ਼ ਕੀਤਾ ਹੈ ਉਸ ਨਾਲ ਤੁਹਾਨੂੰ ਕੋਈ ਲਾਭ ਵੀ ਹੋ ਰਿਹਾ ਹੈ ਜਾਂ ਨਹੀਂ। ਮਤਲਬ ਕਿ ਪੈਸਾ ਤੁਹਾਡੀਆਂ ਉਮੀਦਾਂ ਅਨੁਸਾਰ ਵਧ ਰਿਹਾ ਹੈ ਜਾਂ ਨਹੀਂ। ਇਸ ਦੀ ਸਹਾਇਤਾ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਹੜਾ ਨਿਵੇਸ਼ ਠੀਕ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਜ਼ਰੂਰਤ ਪੈਣ 'ਤੇ ਉਸ 'ਚਤ ਸੁਧਾਰ ਕੀਤਾ ਜਾ ਸਕੇ।
ਪੈਸੇ ਨੂੰ ਬੇਕਾਰ ਨ ਰਹਿਣ ਦਿਓ
ਕਈ ਵਾਰ ਅਸੀਂ ਬਚਤ ਖਾਤੇ ਵਿਚ ਨਿਵੇਸ਼ ਦੇ ਵਧੀਆ ਮੌਕੇ ਦੇ ਇੰਤਜ਼ਾਰ 'ਚ ਪੈਸੇ ਨੂੰ ਬੇਕਾਰ ਰੱਖ ਛੱਡਦੇ ਹਾਂ। ਪੋਰਟਫੋਲਿਓ 'ਤੇ ਨਜ਼ਰ ਰੱਖਣ ਨਾਲ ਤੁਹਾਨੂੰ ਉਸ ਪੈਸੇ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਮਿਲਦੀ ਰਹੇਗੀ ਜਿਹੜਾ ਕਿ ਬੇਕਾਰ ਪਿਆ ਹੈ ਜਾਂ ਘੱਟ ਲਾਭ ਦੇ ਰਿਹਾ ਹੈ। ਇਸ ਤਰ੍ਹਾਂ ਨਾਲ ਤੁਸੀਂ ਦੂਜੀ ਚੰਗੀ ਥਾਂ ਨਿਵੇਸ਼ ਕਰਕੇ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ।
ਕੇਵਾਈਸੀ ਨੂੰ ਅਪਡੇਟ ਰੱਖਣਾ
ਜੇਕਰ ਤੁਹਾਡੇ ਨਿਵਾਸ ਅਸਥਾਨ ਦੇ ਪਤੇ ਦੇ ਪ੍ਰਮਾਣ ਜਾਂ ਨਾਮਿਨੀ 'ਚ ਕੋਈ ਬਦਲਾਅ ਹੋਇਆ ਹੈ ਤਾਂ ਤੁਹਾਨੂੰ ਆਪਣੇ ਪੋਰਟਫੋਲਿਓ ਦੀ ਸਮੀਖਿਆ ਕਰਦੇ ਹੋਏ ਪਤਾ ਲੱਗ ਜਾਵੇਗਾ। ਆਮ ਤੌਰ 'ਤੇ ਅਸੀਂ ਉਨ੍ਹਾਂ ਚੀਜ਼ਾਂ 'ਤੇ ਧਿਆਨ ਨਹੀਂ ਦਿੰਦੇ ਜਦੋਂ ਤੱਕ ਕਿ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਨਹੀਂ ਹੁੰਦਾ।
ਸਾਲਾਨਾ ਆਈ.ਟੀ.ਆਰ. 'ਚ ਸਾਰੇ ਨਿਵੇਸ਼ ਦਿਖਾਉਣਾ
ਜੇਕਰ ਤੁਸੀਂ ਨਿਯਮਿਤ ਰੂਪ 'ਚ ਸਮੀਖਿਆ ਕਰਦੇ ਹੋ ਤਾਂ ਤੁਹਾਨੂੰ ਆਪਣੇ ਸਾਲਾਨਾ ਆਮਦਨ ਟੈਕਸ ਰਿਟਰਨ 'ਚ ਸਾਰੇ ਨਿਵੇਸ਼ ਦੀ ਠੀਕ ਤਰ੍ਹਾਂ ਨਾਲ ਦਿਖਾ ਸਕੋਗੇ।
ਨਿਵੇਸ਼ ਦੀਆਂ ਗਲਤੀਆਂ ਦੀ ਪਛਾਣ
ਅਸੀਂ ਨਿਵੇਸ਼ ਕਰਦੇ ਹੋਏ ਕਈ ਗਲਤੀਆਂ ਕਰ ਜਾਂਦੇ ਹਾਂ ਜਿਵੇਂ ਕਿ ਛੋਟਾ ਨਿਵੇਸ਼ ਕਰਨਾ ਅਤੇ ਉਨ੍ਹਾਂ ਦੇ ਫਾਇਦਿਆਂ ਦਾ ਠੀਕ ਤਰ੍ਹਾਂ ਨਾਲ ਵਿਸ਼ਲੇਸ਼ਣ ਨਾਲ ਕਰਨਾ। ਆਪਣੇ ਪੋਰਟਫੋਲਿਓ ਦੀ ਸਮੀਖਿਆ ਕਰਕੇ ਤੁਸੀਂ ਨਿਯਮਿਤ ਰੂਪ ਨਾਲ ਹੋਣ ਵਾਲੀਆਂ ਸਾਰੀਆਂ ਗਲਤੀਆਂ ਠੀਕ ਕਰ ਸਕਦੇ ਹੋ।
ਇਸ ਤਰ੍ਹਾਂ ਇੰਵੈਸਟਮੈਂਟ ਦੀ ਸ਼ੁਰੂਆਤ ਕਰਨ ਨੌਜਵਾਨ ਨਿਵੇਸ਼ਕ
NEXT STORY