ਨਵੀਂ ਦਿੱਲੀ — ਆਮ ਤੌਰ ਤੇ ਲੋਕਾਂ ਨੂੰ ਮੋਟਰ ਇੰਸ਼ੋਰੈਂਸ ਬਾਰੇ ਤਾਂ ਪਤਾ ਹੁੰਦਾ ਹੈ, ਪਰ ਇਹ ਘੱਟ ਹੀ ਲੋਕ ਜਾਣਦੇ ਹਨ ਕਿ ਇਹ ਕਿੰਨੇ ਤਰ੍ਹਾਂ ਦੀ ਹੁੰਦੇ ਹਨ। ਵਾਹਨ ਬੀਮੇ 'ਚ ਕਈ ਤਰ੍ਹਾਂ ਦੇ ਕਵਰੇਜ ਹੁੰਦੇ ਹਨ ਜਿਹੜੇ ਕਿ ਦੋ ਪਹੀਆ ਵਾਹਨ, ਕਾਰ, ਟਰੱਕ ਅਤੇ ਹੋਰ ਵਾਹਨਾਂ ਲਈ ਆਉਂਦੇ ਹਨ। ਨਿਯਮਾਂ ਅਨੁਸਾਰ ਭਾਰਤੀ ਸੜਕ 'ਤੇ ਚੱਲਣ ਵਾਲੇ ਹਰ ਵਾਹਨ ਦਾ ਬੀਮਾ ਕਰਨਾ ਲਾਜ਼ਮੀ ਹੈ। ਆਓ ਜਾਣਦੇ ਹਾਂ ਵੱਖ-ਵੱਖ ਤਰ੍ਹਾਂ ਦੇ ਵਾਹਨ ਬੀਮੇ ਬਾਰੇ ਹੋਰ ਜਾਣਕਾਰੀ।
ਵੱਖ ਵੱਖ ਕਿਸਮ ਦੇ ਮੋਟਰ ਬੀਮਾ
ਤੀਜੀ ਧਿਰ ਬੀਮਾ(Third Party Insurance) : ਸੜਕਾਂ 'ਤੇ ਚੱਲ ਰਹੇ ਸਾਰੇ ਵਾਹਨਾਂ ਲਈ ਮੋਟਰ ਵਾਹਨ ਐਕਟ, 1988 ਅਨੁਸਾਰ ਤੀਜੇ ਪੱਖ ਦੀ ਦੇਣਦਾਰੀ ਦਾ ਬੀਮਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਨੀਤੀ 'ਚ ਤੀਜਾ ਵਿਅਕਤੀ ਸ਼ਾਮਲ ਹੁੰਦਾ ਹੈ ਜਿਹੜਾ ਕਿ ਤੁਹਾਡੀ ਕਾਰ ਨਾਲ ਹੋਈ ਦੁਰਘਟਨਾ ਵਿਚ ਜ਼ਖਮੀ ਹੁੰਦਾ ਹੈ। ਇਸ ਪਾਲਸੀ 'ਚ, ਬੀਮਾਕਰਤਾ ਨੂੰ ਕੋਈ ਸਿੱਧਾ ਲਾਭ ਨਹੀਂ ਮਿਲਦਾ।
ਕਾਰ ਬੀਮਾ: ਦੁਰਘਟਨਾਵਾਂ ਦਾ ਪੂਰਵ-ਅਨੁਮਾਨ ਨਹੀਂ ਲਗਾਇਆ ਜਾ ਸਕਦਾ, ਪਰ ਸਾਵਧਾਨੀ ਵਰਤਣ ਨਾਲ ਤੁਹਾਡੀ ਮਦਦ ਹੋ ਸਕਦੀ ਹੈ| ਸੁਰੱਖਿਅਤ ਰਹਿਣ ਲਈ ਅਤੇ ਆਪਣੇ ਆਪ ਨੂੰ ਕਿਸੇ ਵੀ ਕਾਨੂੰਨੀ ਪਰਿਣਾਮ ਤੋਂ ਬਚਾਉਣ ਲਈ, ਕਾਰ ਬੀਮਾ ਖਰੀਦੋ|ਕਾਰ ਬੀਮਾ ਅਚਾਨਕ ਹੋਏ ਨੁਕਸਾਨ ਜਾਂ ਤੀਜੇ ਪੱਖ ਦੇ ਨੁਕਸਾਨ ਤੋਂ ਕਵਰੇਜ ਦਿੰਦਾ ਹੈ, ਜਦੋਂ ਵੀ ਕਾਰ ਬੀਮਾ ਪਾਲਿਸੀ ਦੀ ਚੋਣ ਕਰੋ ਤਾਂ ਸਭ ਤੋਂ ਪਹਿਲਾਂ ਵੱਖ ਵੱਖ ਬੀਮਾ ਕੰਪਨੀਆਂ ਵਲੋਂ ਦਿੱਤੇ ਜਾਣ ਵਾਲੇ ਪ੍ਰੀਮੀਅਮ ਦੀ ਤੁਲਨਾ ਕਰੋ। ਇਹ ਇਸ ਲਈ ਜ਼ਰੂਰੀ ਹੈ ਤਾਂ ਜੋ ਤੁਹਾਨੂੰ ਬਿਹਤਰ ਪਲਾਨ ਮਿਲ ਸਕੇ।
ਦੋ ਪਹੀਆ ਵਾਹਨ ਬੀਮਾ : ਇਸ ਬੀਮਾ ਯੋਜਨਾ ਵਿਚ ਬਾਈਕ ਅਤੇ ਸਕੂਟਰ ਲਈ ਸੁਰੱਖਿਆ ਦਿੱਤੀ ਜਾਂਦੀ ਹੈ। ਇਸ ਦੀ ਪਾਲਸੀ ਦੀਆਂ ਵਿਸ਼ੇਸ਼ਤਾਵਾਂ ਕਾਰ ਇੰਸ਼ੋਰੈਂਸ ਦੇ ਬਰਾਬਰ ਹੀ ਹੁੰਦੀਆਂ ਹਨ।
ਵਪਾਰਕ ਵਾਹਨ ਬੀਮਾ : ਵਪਾਰਕ ਬੀਮਾ ਇੱਕ ਅਜਿਹੀ ਬੀਮਾ ਪਾਲਿਸੀ ਹੈ ਜਿਸ ਵਿੱਚ ਨਿੱਜੀ ਅਤੇ ਤੀਜੀ ਧਿਰ ਦੀਆਂ ਦੇਣਦਾਰੀਆਂ ਦੇ ਨਾਲ ਨਾਲ ਵੱਖ ਵੱਖ ਤਰ੍ਹਾਂ ਦੇ ਬਾਹਰੀ ਨੁਕਸਾਨ ਨੂੰ ਵੀ ਕਵਰ ਕੀਤਾ ਜਾਂਦਾ ਹੈ| ਇਹ ਤੁਹਾਡੇ ਵਾਹਨ ਦੁਆਰਾ ਕਿਸੇ ਤੀਜੀ ਧਿਰ ਦੇ ਮੌਤ, ਸੱਟਾਂ ਜਾਂ ਜਾਇਦਾਦ ਨੁਕਸਾਨ ਦੇ ਲਈ ਸਾਰੀਆਂ ਕੰਨੂਨੀ ਦੇਣਦਾਰੀਆਂ ਲਈ ਕਵਰੇਜ਼ ਪ੍ਰਦਾਨ ਕਰਦੀ ਹੈ|ਇਹ ਬੀਮਾ ਵਪਾਰਕ ਉਦੇਸ਼ਾਂ ਜਿਵੇਂ ਕਿ ਬੱਸਾਂ, ਐਂਬੂਲੈਂਸ, ਟਰੱਕ, ਖੇਤੀਬਾੜੀ ਆਦਿ ਲਈ ਵਰਤੇ ਜਾਂਦੇ ਵਾਹਨਾਂ ਨੂੰ ਕਵਰ ਕਰਦਾ ਹੈ। ਇਨ੍ਹਾਂ 'ਤੇ ਵੀ ਕਾਰ ਅਤੇ ਦੋਪਹੀਆ ਵਾਹਨ ਬੀਮਾ ਵਰਗੀਆਂ ਸੇਵਾਵਾਂ ਮਿਲਦੀਆਂ ਹਨ। ਇਸਦੇ ਤਹਿਤ ਤੀਜੇ ਪੱਖ ਦੀ ਮੌਤ ਜਾਂ ਸੱਟ ਦੇ ਦਾਅਵਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਕਰਨਾ ਚਾਹੁੰਦੇ ਹੋ NSE ਕਿਸੇ ਦੂਜੇ ਵਿਅਕਤੀ ਦੇ ਨਾਂ 'ਤੇ ਟਰਾਂਸਫਰ ਤਾਂ ਜਾਣੋ ਪੂਰੀ ਪ੍ਰਕਿਰਿਆ
NEXT STORY