ਨਵੀਂ ਦਿੱਲੀ — ਭਾਰਤ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਪ੍ਰੰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਵੀ ਉਨ੍ਹਾਂ ਵਿਚੋਂ ਇਕ ਹੈ। ਇਹ ਯੋਜਨਾ ਇਕ ਰਿਨੀਊਅਲ ਟਰਮ ਇੰਸ਼ੋਰੈਂਸ ਪਾਲਸੀ ਹੈ।
ਕੀ ਹੈ ਇਸ ਯੋਜਨਾ ਦਾ ਲਾਭ
ਪ੍ਰੰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਧੀਨ ਤੁਹਾਨੂੰ ਹਰ ਸਾਲ 330 ਰੁਪਏ ਦਾ ਪ੍ਰੀਮੀਅਮ ਭਰਨਾ ਹੁੰਦਾ ਹੈ ਅਤੇ ਬਦਲੇ ਵਿਚ ਤੁਹਾਨੂੰ 2 ਲੱਖ ਰੁਪਏ ਦਾ ਸਾਲਾਨਾ ਜੀਵਨ ਬੀਮਾ ਕਵਰੇਜ ਮਿਲਦਾ ਹੈ। ਇਸ ਯੋਜਨਾ ਵਿਚ 18 ਤੋਂ ਲੈ ਕੇ 50 ਸਾਲ ਤੱਕ ਦੀ ਉਮਰ ਵਾਲੇ ਲੋਕ ਅਰਜ਼ੀ ਦੇ ਸਕਦੇ ਹਨ। ਅਰਜ਼ੀ ਦੇਣ ਵਾਲੇ ਵਿਅਕਤੀ ਦਾ ਬੈਂਕ ਖਾਤਾ ਹੋਣਾ ਲਾਜ਼ਮੀ ਹੁੰਦਾ ਹੈ। ਘੱਟ ਆਮਦਨੀ ਵਾਲੇ ਲੋਕਾਂ ਲਈ ਇਹ ਯੋਜਨਾ ਬਹੁਤ ਵੀ ਲਾਹੇਵੰਦ ਹੈ। ਜ਼ਿਕਰਯੋਗ ਹੈ ਕਿ ਪ੍ਰੰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਦੇ ਤਹਿਤ ਕਿਸੇ ਵੀ ਕਾਰਨ ਮੌਤ ਹੋ ਜਾਣ 'ਤੇ ਜੀਵਨ ਬੀਮਾ ਕਵਰ ਦਿੱਤਾ ਜਾਂਦਾ ਹੈ।
ਯੋਜਨਾ ਲੈਣ ਲਈ
ਨਾਮਜ਼ਦਗੀ ਭਰਨ ਲਈ ਤੁਹਾਨੂੰ ਆਪਣੇ ਬੈਂਕ ਖਾਤੇ ਵਾਲੀ ਸ਼ਾਖਾ 'ਚ ਜਾ ਕੇ ਨਿਰਧਾਰਤ ਫਾਰਮ ਭਰਨਾ ਹੋਵੇਗਾ। ਕੁਝ ਬੈਂਕਾਂ 'ਚ ਨਾਮਜ਼ਦਗੀ ਦੀ ਸਹੂਲਤ ਨੈੱਟ ਬੈਂਕਿੰਗ ਜਾਂ ਮੋਬਾਇਲ ਬੈਂਕਿੰਗ ਦੁਆਰਾ ਵੀ ਕੀਤੀ ਜਾ ਸਕਦੀ ਹੈ। ਤੁਸੀਂ ਸਿਰਫ ਆਪਣੇ ਆਧਾਰ ਕਾਰਡ ਨੂੰ ਬੈਂਕ ਖਾਤੇ ਨਾਲ ਜੋੜ ਕੇ ਇਸ ਯੋਜਨਾ ਦਾ ਲਾਭ ਲੈ ਸਕਦੇ ਹੋ। ਇਸ ਯੋਜਨਾ ਦੇ ਤਹਿਤ ਵਿਅਕਤੀ ਦੀ ਬੀਮਾ ਕਵਰੇਜ ਦੀ ਮਿਆਦ 1 ਜੂਨ ਤੋਂ 31 ਮਈ ਤੱਕ ਇਕ ਸਾਲ ਲਈ ਹੁੰਦੀ ਹੈ। ਤੁਹਾਨੂੰ ਇਸ ਯੋਜਨਾ ਲਈ ਅਰਜ਼ੀ ਦਿੰਦੇ ਸਮੇਂ ਆਟੋ ਡੈਬਿਟ ਦੀ ਸਹੂਲਤ ਲਈ ਸਹਿਮਤੀ ਦੇਣੀ ਹੁੰਦੀ ਹੈ।
31 ਮਈ ਤੋਂ ਪਹਿਲਾਂ ਕਰਵਾਉਣਾ ਹੁੰਦਾ ਹੈ ਰੀਨਿਊ
ਹਰ ਸਾਲ ਦੀ 31 ਮਈ ਇਸ ਯੋਜਨਾ ਨੂੰ ਰੀਨਿਊ ਕਰਵਾਉਣ ਦੀ ਆਖਰੀ ਤਾਰੀਖ ਹੁੰਦੀ ਹੈ। ਬੀਮਾ ਪਾਲਸੀ ਨੂੰ ਰੀਨਿਊ ਕਰਵਾਉਣ ਲਈ ਵਿਅਕਤੀ ਨੂੰ ਹਰ ਸਾਲ 31 ਮਈ ਤੱਕ ਆਟੋ ਡੈਬਿਟ ਲਈ ਬੈਂਕ ਨੂੰ ਆਪਣੀ ਸਹਿਮਤੀ ਦੇਣੀ ਹੁੰਦੀ ਹੈ।
ਕਦੇ ਵੀ ਆ ਸਕਦੀ ਹੈ ਆਰਥਿਕ ਤੰਗੀ, ਇਸ ਤਰ੍ਹਾਂ ਰੱਖੋ ਤਿਆਰੀ
NEXT STORY