ਜਲੰਧਰ (ਕਮਲਜੀਤ, ਦਿਲਬਾਗੀ, ਚਾਂਦ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 40ਵੀਂ ਪੰਜਾਬ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਦਾ ਆਯੋਜਨ 1 ਤੇ 2 ਦਸੰਬਰ ਨੂੰ ਕੀਤਾ ਗਿਆ। ਇਸ ਦੌਰਾਨ ਆਦਮਪੁਰ ਨਾਲ ਲੱਗਦੇ ਪਿੰਡ ਕਠਾਰ ਦੇ ਵਸਨੀਕ 87 ਸਾਲਾ ਗੁਰਬਚਨ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਗੁਰਬਚਨ ਸਿੰਘ ਨੇ ਦੱਸਿਆ ਕਿ 1500 ਮੀਟਰ ਦੌੜ ’ਚ ਪਹਿਲਾ, 200 ਮੀਟਰ ਦੌੜ ’ਚ ਦੂਜਾ, 800 ਮੀਟਰ ’ਚ ਪਹਿਲਾ ਤੇ 5,000 ਮੀਟਰ ਪੈਦਲ ਚਾਲ ’ਚ ਪਹਿਲਾ ਸਥਾਨ ਹਾਸਲ ਕਰ ਕੇ ਮੈਡਲਾਂ ’ਤੇ ਕਬਜ਼ਾ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਨਾਲ ਜੁੜੋ, ਤੰਦਰੁਸਤ ਰਹੋ, ਵਧੀਆ ਖੁਰਾਕ ਖਾਓ ਤਾਂ ਜੋ ਦੇਸ਼ ਤੇ ਕੌਮ ਦਾ ਨਾਂ ਰੌਸ਼ਨ ਕਰ ਸਕੋ।
ਹਥਿਆਰਬੰਦਾਂ ਨੇ ਨੌਜਵਾਨ ’ਤੇ ਹਮਲਾ ਕਰ ਕੇ ਕੀਤਾ ਜ਼ਖਮੀ
NEXT STORY