ਜਲੰਧਰ (ਸੂਦ)-ਬਲੱਡ ਡੋਨਰਜ਼ ਕਲੱਬ ਮਹਿਤਪੁਰ ਵਲੋਂ ਖੂਨ ਦਾਨ ਕੈਂਪ ਲਾਇਆ ਗਿਆ, ਜਿਸ ਦਾ ਉਦਘਾਟਨ ਗੁਰਦਿਆਲ ਸਿੰਘ ਬਾਜਵਾ ਨੇ ਕੀਤਾ। ਕੈਂਪ ਗੁਰਦੁਆਰਾ ਬਾਬਾ ਚੈਨ ਸਿੰਘ ਨੇੜੇ ਬੱਸ ਸਟੈਂਡ ਵਿਖੇ ਲਾਇਆ ਗਿਆ। ਕੈਂਪ ’ਚ ਰੋਸ਼ਨ ਢਾਂਡਾ ਮੁੱਖ ਮਹਿਮਾਨ ਵਜੋਂ ਪਹੁੰਚੇ। ਕੈਂਪ ’ਚ ਲਗਭਗ 90 ਖੂਨ ਦਾਨੀਆਂ ਨੇ ਖੂਨ ਦਾਨ ਕੀਤਾ। ਕੈਂਪ ਦੌਰਾਨ ਵਰਦਾਨ ਚੱਢਾ ਮੀਤ ਪ੍ਰਧਾਨ ਬਲੱਡ ਐਸੋਸੀਏਸ਼ਨ ਪੰਜਾਬ ਨੇ ਖੂਨ ਦਾਨ ਦੀ ਮਹੱਤਤਾ ਬਾਰੇ ਦੱਸਿਆ ਤੇ ਲੋਕਾਂ ਨੂੰ ਵੱਧ ਤੋਂ ਵੱਧ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ। ਕੈਂਪ ’ਚ ਲਗਭਗ 200 ਲੋਕਾਂ ਦੇ ਬਲੱਡ ਗਰੁੱਪ ਟੈਸਟ ਤੇ ਐੱਚ. ਬੀ. ਟੈਸਟ ਫ੍ਰੀ ਕੀਤੇ ਗਏ। ਕੈਂਪ ਨੂੰ ਸਫਲ ਬਣਾਉਣ ’ਚ ਭਗਵਾਨ ਸਿੰਘ ਮਠਾੜੂ ਚੀਫ ਇੰਜੀਨੀਅਰ ਪਾਵਰਕਾਮ ਸੁਖਵਿੰਦਰ ਸਿੰਘ ਚੀਮਾ, ਮਹੇਸ਼ ਚੰਦਰ, ਦਵਿੰਦਰ ਸਿੰਘ ਲਾਡੀ, ਗੁਰਨਾਮ ਸਿੰਘ ਪ੍ਰਧਾਨ ਅਵਤਾਰ ਸਿੰਘ ਧੰਝੂ, ਅਵਤਾਰ ਸਿੰਘ ਸ਼ਮਸ਼ਾਬਾਦ ਤੇ ਜਸਕਰਨ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।
ਰਾਜ ਕੁਮਾਰ ਅਰੋੜਾ ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ ਬਣੇ
NEXT STORY