ਕਪੂਰਥਲਾ (ਧੀਰ)-ਪੰਚਾਇਤ ਚੋਣਾਂ ’ਚ ਪਿੰਡ ਮਿਆਣੀ ਬਹਾਦਰ ਤੋਂ ਸਰਬਸੰਮਤੀ ਨਾਲ ਬਣੇ ਸਰਪੰਚ ਗੁਲਜਾਰ ਸਿੰਘ ਨੇ ਪੰਚਾਇਤ ਮੈਂਬਰਾਂ ਬਲਜੀਤ ਕੌਰ, ਹਰਦੀਪ ਕੁਮਾਰ ਤੇ ਬਲਜੀਤ ਸਿੰਘ ਨੇ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਪਾਸੋਂ ਪਿੰਡ ਦੇ ਵਿਕਾਸ ਕਾਰਜਾਂ ਦੀਆਂ ਲੰਮੇ ਸਮੇਂ ਤੋਂ ਚਲੀ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਚੀਮਾ ਨੇ ਕਿਹਾ ਕਿ ਪਿੰਡ ਦਾ ਵਿਕਾਸ ਹੀ ਮੁੱਖ ਮੰਤਵ ਹੈ ਤੇ ਇਸ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਨਵ ਨਿਯੁਕਤ ਸਰਪੰਚ ਗੁਲਜਾਰ ਸਿੰਘ ਵਿਧਾਇਕ ਚੀਮਾ ਨੂੰ ਭਰੋਸਾ ਦਿੱਤਾ ਕਿ ਤੁਹਾਡੇ ਵਲੋਂ ਭੇਜੀ ਗਰਾਂਟ ਨਾਲ ਪਿੰਡ ਦਾ ਵਿਕਾਸ ਬਗੈਰ ਭੇਦਭਾਵ ਤੋਂ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਿਆਨ ਸਿੰਘ, ਸਾਬਕਾ ਸਰਪੰਚ ਸ਼ਿੰਗਾਰਾ ਸਿੰਘ, ਨੰਬਰਦਾਰ ਕਰਨੈਲ ਸਿੰਘ, ਹਰਦੇਵ ਸਿੰਘ, ਰੇਸ਼ਮ ਸਿੰਘ, ਕਸ਼ਮੀਰ ਸਿੰਘ, ਹਰਚਰਨ ਸਿੰਘ ਬੱਗਾ, ਡਾ. ਸੁਖਵਿੰਦਰ ਸਿੰਘ, ਨਿਰਮਲ ਸਿੰਘ, ਸੁੱਚਾ ਮਿਆਣੀ ਯੂਥ ਆਗੂ, ਦਰਬਾਰਾ ਸਿੰਘ, ਸੁਖਵਿੰਦਰ ਸਿੰਂਘ, ਬਲਜਿੰਦਰ ਪੀ. ਏ. ਤੇ ਰਵੀ ਪੀ. ਏ. ਆਦਿ ਹਾਜ਼ਰ ਸਨ।
ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਦਿਨ-ਰਾਤ ਇਕ ਕਰ ਦਿਆਂਗੇ : ਖੱਖ
NEXT STORY