ਕਪੂਰਥਲਾ (ਹਰਜੋਤ)-ਪਿੰਡ ਮੌਲੀ ਫਾਟਕ ਨੇੜਿਓ ਸਤਨਾਮਪੁਰਾ ਪੁਲਸ ਨੂੰ ਇਕ ਲਾਸ਼ ਮਿਲੀ ਹੈ, ਜਿਸ ਦੀ ਅਜੇ ਪਛਾਣ ਨਹੀਂ ਹੋ ਸਕੀ। ਪੁਲਸ ਨੇ ਲਾਸ਼ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਰੱਖਵਾ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣੇਦਾਰ ਗੁਰਮੇਜ ਸਿੰਘ ਤੇ ਦਯਾ ਚੰਦ ਨੇ ਦੱਸਿਆ ਕਿ ਉਕਤ ਵਿਅਕਤੀ ਮੋਨਾ ਹੈ ਤੇ 28-30 ਸਾਲ ਦੇ ਕਰੀਬ ਦੀ ਉਮਰ ਦਾ ਹੈ। ਅਜਿਹਾ ਜਾਪਦਾ ਹੈ ਕਿ ਜਾਂ ਤਾਂ ਉਹ ਟ੍ਰੇਨ ’ਚੋਂ ਡਿੱਗ ਪਿਆ ਜਾਂ ਉਸ ਨੂੰ ਕਿਸੇ ਨੇ ਸੁੱਟ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਡਾ. ਪਰਮਜੀਤ ਕੁਮਾਰ ਸ਼ਰਮਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਣੇ ਮੈਂਬਰ
NEXT STORY