ਕਪੂਰਥਲਾ (ਜੋਸ਼ੀ)-ਭਾਰਤੀ ਜਨਤਾ ਪਾਰਟੀ ਮੰਡਲ ਸੁਲਤਾਨਪੁਰ ਲੋਧੀ ਦੀ ਇਕ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਓਮ ਪ੍ਰਕਾਸ਼ ਡੋਗਰਾ ਦੀ ਪ੍ਰਧਾਨਗੀ ਹੇਠ ਪਿੰਡ ਤਲਵੰਡੀ ਚੌਧਰੀਆਂ ਵਿਖੇ ਹੋਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਜ਼ਿਲਾ ਪ੍ਰਧਾਨ ਪਰਸ਼ੋਤਮ ਪਾਸੀ ਪਹੁੰਚੇ। ਮੀਟਿੰਗ ਦੌਰਾਨ ਤਲਵੰਡੀ ਚੌਧਰੀਆਂ ਯੂਨਿਟ ਦਾ ਗਠਨ ਕੀਤਾ ਗਿਆ ਤੇ ਵਸਣ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਵਸਣ ਸਿੰਘ ਨੇ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਈਮਾਨਦਾਰੀ ਨਾਲ ਨਿਭਾਉਣਗੇ ਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਆਪਣੇ ਸੰਬੋਧਨ ’ਚ ਜ਼ਿਲਾ ਪ੍ਰਧਾਨ ਪਰਸ਼ੋਤਮ ਪਾਸੀ ਨੇ ਕਿਹਾ ਕਿ ਪੂਰੇ ਹਲਕੇ ’ਚ ਯੂਨਿਟ ਬਣਾਏ ਜਾਣਗੇ ਤੇ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਾਢੇ ਚਾਰ ਸਾਲ ਨੇ ਦੌਰਾਨ ਕੀਤੇ ਵਿਕਾਸ ਕੰਮਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਜ਼ਿਲਾ ਮੀਤ ਪ੍ਰਧਾਨ ਪਵਨ ਸੇਠੀ, ਮੀਤ ਪ੍ਰਧਾਨ ਜਗਦੀਸ਼ ਸ਼ਰਮਾ, ਰਵਿੰਦਰ ਠੇਕੇਦਾਰ ਜਨਰਲ ਸਕੱਤਰ, ਰਮੇਸ਼ ਧੀਰ ਮੀਤ ਪ੍ਰਧਾਨ, ਪ੍ਰੇਮ ਭਗਤ, ਕੇਵਲ ਕ੍ਰਿਸ਼ਨ ਤੁਲੀ, ਵਿਸ਼ਵਦੀਪ ਡੋਗਰਾ, ਦਿਨੇਸ਼ ਡੋਗਰਾ, ਮੁਖਤਿਆਰ ਸਿੰਘ, ਫੁੱਮਣ ਸਿੰਘ, ਮੰਗਲ ਸਿੰਘ, ਪ੍ਰਦੀਪ ਸਿੰਘ, ਜੱਗਾ ਸਿੰਘ, ਹਰਪਾਲ ਸਿੰਘ, ਅਰਵਿੰਦ ਸੂਦ, ਜਸਵੰਤ ਸਿੰਘ, ਹਰਬੰਸ ਸਿੰਘ, ਦਵਿੰਦਰ ਸਹਿਗਲ, ਸਤਨਾਮ ਸਿੰਘ, ਹਰਮਿੰਦਰ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ।
ਸਕੂਲ ਦੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਤ
NEXT STORY