ਸਟੇਵੇਂਗਰ : ਵਿਸ਼ਵਨਾਥਨ ਆਨੰਦ ਅਲਟੀਬਾਕਸ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਪੰਜਵੇਂ ਦੌਰ 'ਚ ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨਾਲ ਡਰਾਅ ਖੇਡ ਖਿਤਾਬ ਦੀ ਦੌੜ 'ਚ ਬਣੇ ਹੋਏ ਹਨ। ਪੰਜ ਵਾਰ ਦੇ ਵਿਸ਼ਵ ਚੈਂਪੀਅਨ ਭਾਰਤੀ ਦਿੱਗਜ ਦੇ ਖਿਲਾਫ ਟੂਰਨਾਮੈਂਟ 'ਚ ਦੋ ਜਿੱਤ ਦੇ ਨਾਲ ਸਿਖਰ 'ਤੇ ਚਲ ਰਹੇ ਕਾਰਲਸਨ ਕੁਝ ਖਾਸ ਨਹੀਂ ਕਰ ਸਕੇ ਅਤੇ ਡਰਾਅ ਖੇਡ ਕੇ ਸੰਤੁਸ਼ਟ ਦਿਸੇ। ਆਨੰਦ ਨੇ ਸ਼ੁਰੂਆਤੀ ਚਾਲਾਂ ਨਾਲ ਹੀ ਕਾਲਰਸਨ ਨੂੰ ਹੈਰਾਨ ਕਰ ਦਿੱਤਾ ਜਿਸਦੇ ਬਾਅਦ ਉਨ੍ਹਾਂ ਨੂੰ ਵਾਪਸੀ ਦਾ ਮੌਕਾ ਮਿਲਿਆ ਅਤੇ 45 ਚਾਲਾਂ ਖੇਡਣ ਬਾਅਦ ਦੋਵੇਂ ਖਿਡਾਰੀ ਡਰਾਅ 'ਤੇ ਸਹਿਮਤ ਹੋ ਗਏ। ਚੀਨ ਦੇ ਡਿੰਗ ਲਿਰੇਨ ਨੇ ਸੱਟ ਦੇ ਕਾਰਨ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ। ਉਨ੍ਹਾਂ ਦੀ ਫ੍ਰੈਕਚਰ ਕਾਰਨ ਲੱਕ ਦੀ ਸਰਜਰੀ ਹੋਈ ਹੈ। ਕਾਲਰਸਨ ਅਜੇ ਵੀ ਇਕ ਅੰਕ ਦੀ ਬੜ੍ਹਤ ਦੇ ਨਾਲ ਸਿਖਰ 'ਤੇ ਕਾਬਿਜ਼ ਹੈ ਜਦਕਿ ਅਰਮੇਨੀਆ ਦੇ ਲੀਵੋਨ ਅਰੋਨੀਆ ਅਤੇ ਰੂਸ ਦੇ ਸਰਜੇਈ ਕਾਰਜਾਕਿਨ ਦੂਜੇ ਸਥਾਨ 'ਤੇ ਹਨ। ਆਨੰਦ ਅਮਰੀਕਾ ਦੇ ਤਿਨ ਖਿਡਾਰੀਆਂ ਹਿਕਾਰੂ ਨਾਕਾਮੂਰਾ, ਫੈਬਿਆਨੋ ਕਾਰੂਆਨਾ ਅਤੇ ਵੇਸਲੇ ਸੋ ਦੇ ਨਾਲ ਸੰਯੁਕਤ ਰੂਪ ਨਾਲ ਤੀਜੇ ਸਥਾਨ 'ਤੇ ਹਨ। ਇਨ੍ਹਾਂ ਚਾਰਾਂ ਖਿਡਾਰੀਆਂ ਦੇ ਦੋ-ਦੋ ਅੰਕ ਹਨ।
ਪੁਰਾਣੀ ਰੰਜ਼ਿਸ਼ ਦੇ ਤਹਿਤ ਮਨੀਚੇਂਜਰ ਦੀ ਕੁੱਟਮਾਰ ਕਰਕੇ ਪਾਡ਼ੇ ਕੱਪਡ਼ੇ (ਵੀਡੀਓ)
NEXT STORY