ਫਰੀਦਕੋਟ (ਜਗਤਾਰ) : ਪੰਜਾਬ ਪੁਲਸ ਦੇ ਥਾਣੇਦਾਰ ਨੇ ਸ਼ਰਮਨਾਕ ਕਰਤੂਤ ਨੂੰ ਅੰਜਾਮ ਦਿੰਦਿਆਂ ਬੱਸ 'ਚ ਬੈਠੀ ਵਿਆਹੁਤਾ ਕੁੜੀ ਨਾਲ ਛੇੜਖਾਨੀ ਕੀਤੀ, ਜਿਸ ਤੋਂ ਬਾਅਦ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਜੈਤੋਂ 'ਚ ਤਾਇਨਾਤ ਥਾਣੇਦਾਰ ਜਸਪਾਲ ਸਿੰਘ ਸਿੱਧੂ ਬਠਿੰਡਾ ਤੋਂ ਫਰੀਦਕੋਟ ਜਾ ਰਹੀ ਬੱਸ 'ਚ ਸਫਰ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਬੱਸ 'ਚ ਬੈਠੀ 25 ਸਾਲਾ ਵਿਆਹੁਤਾ ਕੁੜੀ ਨੂੰ ਛੇੜਨਾ ਸ਼ੁਰੂ ਕਰ ਦਿੱਤਾ। ਜਦੋਂ ਕੁੜੀ ਨੇ ਇਸ ਦਾ ਵਿਰੋਧ ਕੀਤਾ ਤਾਂ ਥਾਣੇਦਾਰ ਨੇ ਉਸ ਨੂੰ ਵਰਦੀ ਦੀ ਧੌਂਸ ਦਿਖਾਈ। ਇਸ ਤੋਂ ਬਾਅਦ ਬੱਸ 'ਚ ਸਵਾਰ ਲੋਕਾਂ ਨੇ ਥਾਣੇਦਾਰ ਨੂੰ ਮੌਕੇ 'ਤੇ ਕਾਬੂ ਕਰ ਲਿਆ ਅਤੇ ਪੁਲਸ ਕੋਲ ਲੈ ਗਏ। ਐੱਸ. ਐੱਸ. ਪੀ. ਡਾਕਟਰ ਨਾਨਕ ਸਿੰਘ ਨੇ ਬਿਨਾਂ ਕਿਸੇ ਦੇਰੀ ਕੀਤੇ ਦੋਸ਼ੀ ਥਾਣੇਦਾਰ ਨੂੰ ਮੁਅੱਤਲ ਕਰ ਦਿੱਤਾ ਅਤੇ ਉਸ 'ਤੇ ਮੁਕੱਦਮਾ ਦਰਜ ਕਰਨ ਦੇ ਹੁਕਮ ਵੀ ਦੇ ਦਿੱਤੇ।
ਬਾਜ਼ਾਰ 'ਚ ਵਾਧਾ, ਸੈਂਸੈਕਸ 42 ਅੰਕ ਚੜ੍ਹਿਆ ਅਤੇ ਨਿਫਟੀ 10700 ਦੇ ਪਾਰ ਖੁੱਲ੍ਹਿਆ
NEXT STORY