ਪੋਲਿਕੋਵਸਕੀ— ਆਪਣੀ ਖੇਡ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਸੁਪਰ ਗ੍ਰੈਂਡ ਮਾਸਟਰ ਰਾਊਂਡ ਰੌਬਿਨ ਟੂਰਨਾਮੈਂਟ 'ਚ ਖੇਡ ਰਹੇ ਭਾਰਤ ਦੇ ਨੰਬਰ 3 ਸ਼ਤਰੰਜ ਖਿਡਾਰੀ ਤੇ ਨੌਜਵਾਨ ਗ੍ਰੈਂਡ ਮਾਸਟਰ ਵਿਦਿਤ ਗੁਜਰਾਤੀ ਨੇ ਕਾਰਪੋਵ ਪੋਲਿਕੋਵਸਕੀ ਸ਼ਤਰੰਜ ਟੂਰਨਾਮੈਂਟ ਵਿਚ 9 ਰਾਊਂਡਜ਼ ਤੋਂ ਬਾਅਦ 5.5 ਅੰਕ ਬਣਾਉਂਦਿਆਂ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ।
ਵੱਡੀ ਗੱਲ ਇਹ ਹੈ ਕਿ ਉਸ ਨੇ ਪੂਰੇ ਟੂਰਨਾਮੈਂਟ ਵਿਚ ਅਜੇਤੂ ਰਹਿੰਦਿਆਂ ਇਹ ਅੰਕ ਬਣਾਏ। 9 ਮੈਚਾਂ 'ਚੋਂ 2 ਜਿੱਤਾਂ ਤੇ 7 ਡਰਾਅ ਨਾਲ ਵਿਦਿਤ ਦੇ ਡਿਫੈਂਸ ਵਿਚ ਕੋਈ ਵੀ ਸੰਨ੍ਹ ਨਹੀਂ ਲਾ ਸਕਿਆ। ਟੂਰਨਾਮੈਂਟ ਦਾ ਜੇਤੂ ਰੂਸ ਦਾ ਦੀਮਿਤ੍ਰ ਜਾਕੋਵੇਕੋ ਰਿਹਾ। ਉਸ ਨੇ ਕੁਲ 6.5 ਅੰਕ ਬਣਾਏ। ਉਥੇ ਹੀ ਦੂਜੇ ਸਥਾਨ 'ਤੇ ਰੂਸ ਦਾ ਹੀ ਇਯਾਨ ਨੇਪੋਮਨਿਯਾਚੀ ਰਿਹਾ। ਤੀਜੇ ਸਥਾਨ 'ਤੇ 5.5 ਅੰਕਾਂ ਨਾਲ ਭਾਰਤ ਦਾ ਵਿਦਿਤ ਗੁਜਰਾਤੀ, ਇਸਰਾਈਲ ਦਾ ਬੋਰਿਸ ਗੇਲਫਾਂਦ ਤੇ ਰੂਸ ਦਾ ਵਲਾਦੀਮੀਰ ਫੇਡੋਸੀਵ ਰਹੇ। ਇਸ ਟੂਰਨਾਮੈਂਟ ਤੋਂ ਬਾਅਦ ਵਿਦਿਤ ਨੂੰ ਆਪਣੀ ਕੌਮਾਂਤਰੀ ਰੇਟਿੰਗ ਵਿਚ 7.5 ਅੰਕਾਂ ਦਾ ਫਾਇਦਾ ਹੋਇਆ ਹੈ ਅਤੇ ਹੁਣ ਉਹ ਵਿਸ਼ਵ ਰੈਂਕਿੰਗ ਵਿਚ 31ਵੇਂ ਸਥਾਨ 'ਤੇ ਜਾ ਪਹੁੰਚਿਆ ਹੈ।
ਹੈਰੋਇਨ ਸਣੇ ਪਿਉ-ਪੁੱਤ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
NEXT STORY