ਪੈਰਿਸ : ਬੁਲਗੇਰੀਆ ਦੇ ਗ੍ਰਿਗੋਰ ਦਿਮਿਤਰੋਵ ਅਤੇ ਮਹਿਲਾਵਾਂ 'ਚ ਚੌਥੀ ਸੀਡ ਐਲੀਨਾ ਸਵੀਤੋਲਿਨਾ ਨੇ ਐਤਵਾਰ ਨੂੰ ਆਪਣੇ-ਆਪਣੇ ਜਿੱਤ ਕੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ। ਦਿਮਿਤਰੋਵ ਨੇ ਮਿਸਰ ਦੇ ਮੁਹੰਮਦ ਸਫਵਾਤ ਨੂੰ ਲਗਾਤਾਰ ਸੈਟਾਂ 'ਚ 6-1, 6-4, 7-6 ਨਾਲ ਹਰਾਇਆ ਜਦਕਿ ਯੁਕ੍ਰੇਨ ਦੀ ਸਵੀਤੋਲਿਨਾ ਨੇ ਹੋਲੀ ਸ਼ੁਰੂਆਤ ਤੋਂ ਵਾਪਸੀ ਕਰਦੇ ਹੋਏ ਆਸਟਰੇਲੀਆ ਦੀ ਅਜਲਾ ਟੋਮਜਾਨੋਵਿਚ ਨੂੰ 7-5, 6-3 ਨਾਲ ਹਰਾਇਆ। ਚੌਥੀ ਸੀਡ ਸਵੀਤੋਲਿਨਾ ਨੇ ਪਹਿਲੇ ਸੈਟ 'ਚ ਦੋ ਵਾਰ ਆਪਣੀ ਸਰਵਿਸ ਗੁਆਈ ਪਰ ਫਿਰ ਵਾਪਸੀ ਕਰਕੇ ਜਿੱਤ ਆਪਣੇ ਨਾਂ ਕੀਤੀ।
ਕੇਰਲ : ਰਨਵੇ ਦੀ ਲਾਈਟ ਨਾਲ ਟਕਰਾਇਆ ਜਹਾਜ਼, ਯਾਤਰੀ ਸੁਰੱਖਿਅਤ
NEXT STORY