ਜਲੰਧਰ— ਫੇਸਬੁੱਕ ਨੇ ਭਵਿੱਖ 'ਚ ਡਾਟਾ ਚੋਰੀ ਵਰਗੀਆਂ ਘਟਨਾਵਾਂ ਤੋਂ ਬਚਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੰਪਨੀ ਵਲੋਂ 2 ਅਰਬਰ ਯੂਜ਼ਰਸ ਦੇ ਇਕ-ਇਕ ਐਪ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਦੌਰਾਨ ਫੇਸਬੁੱਕ ਨੂੰ 200 ਸ਼ੱਕੀ ਐਪਸ ਮਿਲੇ ਜਿਨ੍ਹਾਂ ਨੂੰ ਕੰਪਨੀ ਵਲੋਂ ਹਟਾ ਦਿੱਤਾ ਗਿਆ ਹੈ।
ਯੂਜ਼ਰਸ ਦੇ ਡਾਟਾ ਦਾ ਗਲਤ ਇਸਤੇਮਾਲ ਕਰ ਰਹੇ ਸਨ ਐਪਸ
ਫੇਸਬੁੱਕ ਦੇ ਪ੍ਰਾਡਕਟ ਪਾਰਟਨਰਸ਼ਿਪ ਦੇ ਵਾਇਸ ਪ੍ਰੈਜ਼ੀਡੈਂਟ Ime Archibong ਨੇ ਆਪਣੇ ਬਲਾਗ 'ਚ ਦੱਸਿਆ ਕਿ ਜਾਂ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਹ ਕੰਮ ਦੋ ਪੱਧਰਾਂ 'ਚ ਕੀਤਾ ਜਾਵੇਗਾ। ਪਹਿਲੇ ਪੱਧਰ 'ਚ ਫੇਸਬੁੱਕ ਡਾਟਾ ਤਕ ਪਹੁੰਚ ਰੱਖਣ ਵਾਲੇ ਇਕ-ਇਕ ਐਪ ਦੀ ਗਹਿਰੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪੱਧਰ ਦੇ ਤਹਿਤ ਜਿਥੇ ਸਾਨੂੰ ਸ਼ੱਕ ਹੋਵੇਗਾ, ਅਸੀਂ ਪੁੱਛਗਿਛ ਕਰਾਂਗੇ। ਇਸ ਦੌਰਾਨ ਐਪ, ਉਸ ਕੋਲ ਮੌਜੂਦ ਡਾਟਾ ਅਤੇ ਉਸ ਦੀ ਪਹੁੰਚ ਨੂੰ ਲੈ ਕੇ ਵਿਸਤਾਰ ਨਾਲ ਸਵਾਲ-ਜਵਾਬ ਕੀਤੇ ਜਾਣਗੇ।
ਜ਼ੁਕਰਬਰਗ ਨੇ ਕੀਤਾ ਡਾਟਾ ਸਕਿਓਰਿਟੀ ਦਾ ਦਾਅਵਾ
ਫੇਸਬੁੱਕ ਤੋਂ ਕਰੀਬ 8 ਕਰੋੜ ਯੂਜ਼ਰਸ ਦਾ ਡਾਟਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਇਕ-ਇਕ ਐਪ ਦੀ ਜਾਂਚ ਕਰਨ ਦਾ ਦਾਅਵਾ ਕੀਤਾ ਸੀ। ਇਸ ਦਾ ਮਕਸਦ ਯੂਜ਼ਰਸ ਤਕ ਇਨ੍ਹਾਂ ਦੀ ਪਹੁੰਚ ਘਟਾਉਣਾ ਹੈ।
ਕੁਮਾਰਸਵਾਮੀ ਨੂੰ ਸੀ.ਐਮ. ਦੀ ਦੌੜ 'ਚੋਂ ਬਾਹਰ ਕਰਨ ਲਈ ਸਿੱਧਰਮਈਆ ਨੇ ਚਲਾਇਆ ਦਲਿਤ ਕਾਰਡ
NEXT STORY