ਨਿਊਯਾਰਕ— ਅਮਰੀਕਾ ਦੀ ਮਸ਼ਹੂਰ ਫੈਸ਼ਨ ਡਿਜ਼ਾਇਨਰ ਕੇਟ ਸਪੇਡ (55) ਦੀ ਮੌਤ ਹੋ ਗਈ ਹੈ। ਪੁਲਸ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਉਸ ਦੀ ਲਾਸ਼ ਨਿਊਯਾਰਕ ਸਥਿਤ ਅਪਾਰਮੈਂਟ 'ਚ ਲਟਕੀ ਮਿਲੀ। ਪੁਲਸ ਨੇ ਇਸ ਨੂੰ ਆਤਮ ਹੱਤਿਆ ਦੱਸਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ ਇਸ ਮਾਮਲੇ ਦੀ ਤੱਤਕਾਲ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਆਤਮ ਹੱਤਿਆ ਹੀ ਹੈ।
ਜਾਣਕਾਰੀ ਮੁਤਾਬਕ ਕੇਟ ਸਪੇਡ ਦੀ ਲਾਸ਼ ਨੂੰ ਉਸ ਦੇ ਹਾਊਸ ਕੀਪਿੰਗ ਦੇ ਇਕ ਕਰਮਚਾਰੀ ਨੇ ਮੰਗਲਵਾਰ ਦੀ ਸਵੇਰ ਕਰੀਬ 10:20 'ਤੇ ਦੇਖਿਆ, ਜਿਸ ਤੋਂ ਬਾਅਦ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਕੇਟ ਸਪੇਡ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਉਸ ਦੇ ਗਲੇ 'ਚ ਲਾਲ ਰੰਗ ਦਾ ਸਕਾਰਫ ਲਪੇਟਿਆ ਹੋਇਆ ਸੀ।
ਤੁਹਾਨੂੰ ਦੱਸ ਦਈਏ ਕਿ ਕੇਟ ਸਪੇਡ ਨੇ ਪਿਛਲੇ ਸਾਲ ਆਪਣੀ ਕੰਪਨੀ ਨੂੰ 2.4 ਬਿਲੀਅਨ ਡਾਲਰ 'ਚ ਕੋਚ ਨੂੰ ਵੇਚ ਦਿੱਤੀ ਸੀ ਤੇ ਬਾਅਦ 'ਚ ਉਸ ਨੇ 1990 ਦੇ ਦਹਾਕੇ 'ਚ ਮਸ਼ਹੂਰ ਹੈਂਡਬੈਗ ਕੰਪਨੀ ਨਾਲ ਇਕ ਫੈਸ਼ਨ ਕੰਪਨੀ ਬਣਾਈ ਸੀ ਜੋ ਦੇਸ਼ਭਰ 'ਚ ਕਾਫੀ ਮਸ਼ਹੂਰ ਹੋ ਗਈ। ਉਸ ਦੀ ਇਸ ਕੰਪਨੀ ਨਾਲ ਸੰਬੰਧਿਤ ਸਿਰਫ ਅਮਰੀਕਾ 'ਚ ਹੀ 140 ਦੇ ਕਰੀਬ ਰੀਟੇਲ ਦੁਕਾਨਾਂ ਹਨ ਤੇ ਪੂਰੇ ਦੇਸ਼ 'ਚ ਕਰੀਬ 175 ਦੁਕਾਨਾਂ ਹਨ।
ਕੈਨੇਡਾ ਦੀ ਸਿਆਸਤ 'ਚ ਉਤਰਾਅ-ਚੜ੍ਹਆ ਜਾਰੀ, ਫਿਰ ਸਕਦੈ ਜਗਮੀਤ ਦੀਆਂ ਉਮੀਦਾਂ 'ਤੇ ਪਾਣੀ
NEXT STORY