ਫਿਲੌਰ(ਭਾਖੜੀ)-ਜਲੰਧਰ ਦੇ ਸਿਵਲ ਹਸਪਤਾਲ ਤੋਂ ਰਹੱਸਮਈ ਹਾਲਾਤ ਵਿਚ ਗਾਇਬ ਹੋਈ ਗੈਂਗ ਰੇਪ ਦੀ ਸ਼ਿਕਾਰ ਅਧਿਆਪਕਾ ਬੱਦਹਵਾਸ ਹਾਲਤ ਵਿਚ 8 ਦਿਨ ਬਆਦ ਪੈਟਰੋਲਿੰਗ ਕਰ ਰਹੀ ਪੁਲਸ ਨੂੰ ਮਿਲ ਗਈ। ਪੀੜਤਾ ਦਾ ਇਲਾਜ ਅਤੇ ਨਸ਼ੇ ਦੀ ਲਤ ਛੁਡਾਉਣ ਲਈ ਪੁਲਸ ਉਸ ਦੀ ਮਾਂ ਦੇ ਨਾਲ ਉਸ ਨੂੰ ਸਰਕਾਰੀ ਹਸਪਤਾਲ ਕਪੂਰਥਲਾ ਲੈ ਗਈ। ਪੀੜਤਾ ਦੀ ਮਾਂ ਦਾ ਦੋਸ਼ ਹੈ ਕਿ ਜੇਕਰ ਪੁਲਸ ਨੇ ਹਸਪਤਾਲ ਵਿਚ ਉਸ ਦੀ ਬੇਟੀ ਦੀ ਸੁਰੱਖਿਆ ਯਕੀਨੀ ਨਾ ਬਣਾਈ ਤਾਂ ਸਸਪੈਂਡ ਚੱਲ ਰਿਹਾ ਹੌਲਦਾਰ ਉਸ ਦੀ ਬੇਟੀ ਨੂੰ ਮੁੜ ਜ਼ਖਮੀ ਕਰਵਾ ਸਕਦਾ ਹੈ। ਬੇਸ਼ੱਕ ਖੰਨਾ ਪੁਲਸ ਨੇ ਸਾਰੇ ਜਬਰ-ਜ਼ਨਾਹੀਆਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਹੈ ਪਰ ਘਟਨਾ ਤੋਂ ਅਗਲੇ ਦਿਨ ਪੀੜਤ ਲੜਕੀ ਸਿਵਲ ਹਸਪਤਾਲ ਜਲੰਧਰ ਤੋਂ ਰਹੱਸਮਈ ਹਾਲਾਤ ਵਿਚ ਗਾਇਬ ਹੋ ਗਈ ਸੀ, ਜਿਸ ਨੂੰ ਅੱਜ ਨੰਗਲਸ਼ਾਮਾ ਪੁਲਸ ਚੌਕੀ ਨੇ 8 ਦਿਨ ਬਾਅਦ ਪੈਟਰੋਲਿੰਗ ਕਰਦੇ ਹੋਏ ਲੱਭ ਲਿਆ, ਜਿਸ ਨੂੰ ਪੁਲਸ ਨੇ ਉਸ ਦੀ ਮਾਂ ਨੂੰ ਨਾਲ ਲੈ ਕੇ ਇਲਾਜ ਲਈ ਕਪੂਰਥਲਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਪੀੜਤ ਲੜਕੀ ਦੀ ਮਾਂ ਨੇ ਕਿਹਾ ਕਿ ਪੁਲਸ ਤੋਂ ਬਰਖਾਸਤ ਚੱਲ ਰਹੇ ਹੌਲਦਾਰ ਇੰਦਰਜੀਤ ਨੇ ਉਸ ਦੀ ਮਾਸੂਮ ਬੇਟੀ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ। ਉਸ ਨੇ ਉਸ ਦੀ ਬੇਟੀ ਦੇ ਜਿਸਮ ਨੂੰ ਹੀ ਨਹੀਂ ਲੁੱਟਿਆ, ਸਗੋਂ ਉਹ ਉਸ ਦਾ ਪਲਾਟ ਅਤੇ ਕਾਰ ਤੱਕ ਗਹਿਣੇ ਰੱਖ ਕੇ ਪੈਸੇ ਖਾ ਗਿਆ। ਉਸ ਦੀ ਬੇਟੀ ਦੀ ਸਰਕਾਰੀ ਨੌਕਰੀ ਨੂੰ ਗ੍ਰਹਿਣ ਲਗਾ ਦਿੱਤਾ। ਉਸ ਨੇ ਕਿਹਾ ਕਿ ਇੰਦਰਜੀਤ ਬਹੁਤ ਹੀ ਸ਼ਾਤਰ ਇਨਸਾਨ ਹੈ। ਉਸ ਨੇ ਆਪਣੇ ਗਲਤ ਧੰਦਿਆਂ ਨੂੰ ਅੰਜਾਮ ਦੇਣ ਲਈ ਉਸ ਦੀ ਬੇਟੀ ਵਰਗੀਆਂ ਪਤਾ ਨਹੀਂ ਕਿੰਨੀਆਂ ਹੋਰ ਲੜਕੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਜਿਉਂ ਹੀ ਉਸ ਦੀ ਬੇਟੀ ਮੀਡੀਆ ਦੇ ਸਾਹਮਣੇ ਆ ਕੇ ਉਸ ਦੇ ਬੁਰੇ ਧੰਦਿਆਂ ਦਾ ਪਰਦਾਫਾਸ਼ ਕਰਨ ਲੱਗੀ ਤਾਂ ਉਸ ਨੇ ਉਸ ਨੂੰ ਸਿਵਲ ਹਸਪਤਾਲ ਜਲੰਧਰ ਤੋਂ ਗਾਇਬ ਕਰਵਾ ਦਿੱਤਾ, ਜਿਸ ਨੂੰ ਅਣਪਛਾਤੀ ਜਗ੍ਹਾ 'ਤੇ ਰੱਖ ਕੇ ਨਸ਼ੇ ਦੀ ਓਵਰਡੋਜ਼ ਦਿੰਦਾ ਰਿਹਾ ਤਾਂ ਕਿ ਉਹ ਮਰ ਜਾਵੇ ਅਤੇ ਉਸ ਦੇ ਗਲਤ ਧੰਦਿਆਂ ਤੋਂ ਪਰਦਾ ਨਾ ਉੱਠ ਸਕੇ। ਰੱਬ ਨੇ ਉਸ ਦੀ ਬੇਟੀ ਦੀ ਜ਼ਿੰਦਗੀ ਇਕ ਵਾਰ ਫਿਰ ਬਖਸ਼ ਦਿੱਤੀ ਅਤੇ ਉਹ 8 ਦਿਨ ਬਾਅਦ ਫਿਰ ਪੁਲਸ ਨੂੰ ਬੱਦਹਵਾਸ ਹਾਲਤ ਵਿਚ ਮਿਲ ਗਈ। ਪੀੜਤਾ ਦੀ ਮਾਂ ਨੇ ਕਿਹਾ ਕਿ ਪੁਲਸ ਇਲਾਜ ਦੌਰਾਨ ਉਸ ਦੀ ਬੇਟੀ ਦੀ ਸੁਰੱਖਿਆ ਯਕੀਨੀ ਬਣਾਵੇ, ਜਿਸ ਨਾਲ ਇੰਦਰਜੀਤ ਉਸ ਨੂੰ ਗਾਇਬ ਕਰ ਕੇ ਆਪਣੇ ਨਾਲ ਲਿਜਾਣ ਵਿਚ ਕਾਮਯਾਬ ਨਾ ਹੋ ਸਕੇ। ਇਸ ਸਬੰਧ 'ਚ ਕਪੂਰਥਲਾ ਦੇ ਡਾਕਟਰਾਂ ਨੇ ਦੱਸਿਆ ਕਿ ਪੀੜਤਾ ਦੇ ਇਲਾਜ ਵਿਚ 3 ਤੋਂ 4 ਹਫਤੇ ਦਾ ਸਮਾਂ ਲੱਗੇਗਾ, ਫਿਰ ਜਾ ਕੇ ਉਹ ਠੀਕ ਹੋਵੇਗੀ। ਉਸ ਤੋਂ ਬਾਅਦ ਵੀ ਉਸ ਨੂੰ ਲਗਾਤਾਰ ਘਰ ਰਹਿ ਕੇ ਸਾਈਕੈਟ੍ਰਿਕ ਤੋਂ ਦਵਾਈ ਲੈਂਦੇ ਰਹਿਣਾ ਪਵੇਗਾ।
ਪੁਲਸ ਪਾਰਟੀ ਤੇ ਮਾਈਨਿੰਗ ਅਧਿਕਾਰੀ 'ਤੇ ਜਾਨਲੇਵਾ ਹਮਲਾ
NEXT STORY