ਲੁਧਿਆਣਾ (ਹਿਤੇਸ਼) : ਗਿੱਲ ਚੌਂਕ ਫਲਾਈਓਵਰ ਦੇ ਹੇਠਾਂ ਸਥਿਤ ਰਿਟੇਨਿੰਗ ਕੰਧ ਡਿਗਣ ਕਾਰਨ ਬੰਦ ਪਿਆ ਟ੍ਰੈਫਿਕ ਚਾਲੂ ਹੋਣ ਲਈ ਅਜੇ ਘੱਟੋ-ਘੱਟ 15 ਦਿਨ ਹੋਰ ਲੱਗ ਸਕਦੇ ਹਨ। ਇਹ ਗੱਲ ਰਿਪੇਅਰ ਵਰਕ ਦਾ ਜਾਇਜ਼ਾ ਲੈਣ ਲਈ ਦੇਰ ਸ਼ਾਮ ਮੌਕੇ 'ਤੇ ਪੁੱਜੇ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਮੇਅਰ ਬਲਕਾਰ ਸੰਧੂ ਦੀ ਨਗਰ ਨਿਗਮ ਅਫਸਰਾਂ ਨਾਲ ੋਹਈ ਗੱਲਬਾਤ ਦੌਰਾਨ ਸਾਹਮਣੇ ਆਈ।
ਕੰਪਨੀ ਦੇ ਇੰਜੀਨੀਅਰਾਂ ਨੇ ਸ਼ੁਰੂਆਤੀ ਦੌਰ 'ਚ ਪੁਲ ਦੀ ਰਿਪੇਅਰ ਦਾ ਕੰਮ ਇਕ ਜੂਨ ਤੱਕ ਪੂਰਾ ਹੋਣ ਦਾ ਦਾਅਵਾ ਕੀਤਾ ਸੀ ਪਰ ਸ਼ਨੀਵਾਰ ਰਾਤ ਨੂੰ ਜਦੋਂ ਬਿੱਟੂ ਅਤੇ ਮੇਅਰ ਮੌਕੇ 'ਤੇ ਪੁੱਜੇ ਤਾਂ ਅਫਸਰਾਂ ਨੇ ਅਜੇ 15 ਦਿਨਾਂ ਦਾ ਸਮਾਂ ਹੋਰ ਲੱਗਣ ਦੀ ਗੱਲ ਕਹੀ। ਇਸ ਮੌਕੇ ਐੱਸ. ਈ. ਧਰਮ ਸਿੰਘ ਅਤੇ ਐਕਸ ਈ. ਐੱਨ. ਕਰਮਜੀਤ ਸਿੰਘ ਵੀ ਮੌਜੂਦ ਸਨ।
ਫਾਈਵ ਸਟਾਰ ਮੂਵਮੈਂਟ ਨੇਤਾ ਨੇ ਇਟਲੀ ਦੇ ਰਾਸ਼ਟਰਪਤੀ 'ਤੇ ਮਹਾਦੋਸ਼ ਚਲਾਉਣ ਦੀ ਕੀਤੀ ਮੰਗ
NEXT STORY