ਜਲੰਧਰ-ਗੂਗਲ ਦੀ ਸਾਲਾਨਾ ਡਿਵੈਲਪਰਸ ਕਾਂਨਫਰੰਸ I/O 2018 ਮੰਗਲਵਾਰ 8 ਮਈ ਨੂੰ ਸ਼ੁਰੂ ਹੋਵੇਗੀ। ਇਹ ਕਾਂਨਫਰੰਸ 10 ਮਈ ਤੱਕ ਚੱਲੇਗੀ ਅਤੇ 2 ਦਿਨਾਂ ਤੱਕ ਚੱਲਣ ਵਾਲੇ ਇਸ ਈਵੈਂਟ ਦਾ ਆਯੋਜਨ ਕੈਲੇਫੋਰਨੀਆ 'ਚ ਮਾਊਂਟੇਨ ਵਿਊ ਦੇ ਐਂਫੀਥਿਏਟਰ 'ਚ ਹੋਵੇਗਾ। ਪਿਛਲੇ ਸਾਲ ਵੀ ਇਸ ਈਵੈਂਟ ਦਾ ਆਯੋਜਨ ਇੱਥੇ ਹੋਇਆ ਸੀ। ਇਸ ਸਾਲ ਹੋਣ ਵਾਲੇ ਈਵੈਂਟ 'ਚ ਉਮੀਦ ਕੀਤੀ ਜਾ ਰਹੀਂ ਹੈ ਕਿ ਗੂਗਲ ਆਉਣ ਵਾਲੇ ਮੋਬਾਇਲ ਆਪਰੇਟਿੰਗ ਸਿਸਟਮ ਐਂਡਰਾਇਡ 'ਪੀ' ਦੇ ਬਾਰੇ ਜਾਣਕਾਰੀ ਦੇਵੇਗਾ। ਇੱਥੇ ਗੂਗਲ ਅਸਿਸਟੈਂਟ, ਵਿਅਰ ਓ. ਐੱਸ. ਅਤੇ ਦੂਜੇ ਪ੍ਰੋਡਕਟ ਦਾ ਵੀ ਐਲਾਨ ਕਰ ਸਕਦਾ ਹੈ।
ਇਨ੍ਹਾਂ ਐਲਾਨ ਤੋਂ ਬਿਨ੍ਹਾਂ ਸਾਨੂੰ ਆਰਟੀਫਿਸ਼ੀਅਲ ਇੰਟੈਲੀਜੇਂਸ ਅਤੇ ਆਰਗੂਮੈਂਟਿਡ ਰਿਐਲਿਟੀ ਨੂੰ ਲੈ ਕੇ ਦੁਨੀਆ ਦੇ ਵਿਕਾਸ ਦੀ ਝਲਕ ਦੇਖਣ ਨੂੰ ਮਿਲੇਗੀ। ਗੂਗਲ ਨੇ ਏ. ਆਈ. (AI) ਦੇ ਰੂਪ 'ਚ ਗੂਗਲ ਅਸਿਸਟੈਂਟ ਨੂੰ ਐਂਡਰਾਇਡ ਅਤੇ ਆਰਗੂਮੈਂਟਿਡ ਰਿਐਲਿਟੀ 'ਚ ਦਿੱਤਾ ਗਿਆ ਹੈ। ਇਸ ਸਾਲ I/O 2018 'ਚ ਗੂਗਲ ਅਮੇਜ਼ਨ, ਐਪਲ , ਫੇਸਬੁੱਕ ਅਤੇ ਮਾਈਕ੍ਰੋਸਾਫਟ ਦਾ ਮੁਕਾਬਲਾ ਕਰਨ ਲਈ ਮਹੱਤਵਪੂਰਨ ਐਲਾਨ ਕਰ ਸਕਦਾ ਹੈ।
1. ਐਂਡਰਾਇਡ ਪੀ (Android P)-
ਗੂਗਲ ਨੇ ਐਂਡਰਾਇਡ ' ਪੀ ' ਦੇ ਪਹਿਲੇ ਡਿਵੈਲਪਰਸ ਪ੍ਰੀਵਿਊ ਨੂੰ ਰਿਲੀਜ਼ ਕਰ ਦਿੱਤਾ ਹੈ, ਜੋ ਕਿ ਮੋਬਾਇਲ ਆਪਰੇਟਿੰਗ ਸਿਸਟਮ ਦਾ ਅਗਲਾ ਵਰਜਨ ਹੋਵੇਗਾ। I/O 2018 'ਚ ਗੂਗਲ ਦੁਆਰਾ ਉਮੀਦ ਕੀਤੀ ਜਾ ਰਹੀਂ ਹੈ ਕਿ ਕੰਪਨੀ ਐਂਡਰਾਇਡ ਪੀ ਦੀ ਡੀਟੇਲ ਬਾਰੇ ਜਾਣਕਾਰੀ ਦੇਵੇਗੀ।
ਐਂਡਰਾਇਡ ਨੂਗਟ ਤੋਂ ਬਾਅਦ ਕੰਪਨੀ ਨੇ ਪਿਛਲੇ ਸਾਲ ਐਂਡਰਾਇਡ ਓਰੀਓ ਨੂੰ ਪੇਸ਼ ਕੀਤਾ ਸੀ। ਇਸ ਸਾਲ ਆਉਣ ਵਾਲੇ ਐਂਡਰਾਇਡ ' ਪੀ ' 'ਚ ਗੂਗਲ ਨਵੇਂ ਗੈਸਚਰ ਸਪੋਰਟ ਅਤੇ ਨੋਚ ਡਿਸਪਲੇਅ ਲਈ ਨੇਟਿਵ ਸਪੋਰਟ ਪੇਸ਼ ਕਰ ਸਕਦੀ ਹੈ। ਇਸ ਤੋਂ ਇਲਾਵਾ ਸਾਫਟਵੇਅਰ ਨੂੰ ਲੈ ਕੇ ਉਮੀਦ ਕੀਤੀ ਜਾ ਰਹੀਂ ਹੈ ਕਿ ਇਸ 'ਚ ਵਿਜ਼ੂਅਲ ਡਿਜ਼ਾਈਨ ਚੇਂਜ ਅਤੇ ਯੂਨੀਫਾਇਡ ਸੈਟਿੰਗ ਆਪਸ਼ਨ ਮਿਲੇਗਾ। ਇਸ ਹਫਤੇ ਤੋਂ ਬਾਅਦ ਉਮੀਦ ਕੀਤੀ ਜਾ ਰਹੀਂ ਹੈ ਕਿ ਕੰਪਨੀ ਐਂਡਰਾਇਡ 'ਪੀ' ਦੇ ਦੂਜੇ ਡਿਵੈਲਪਰਸ ਪ੍ਰੀਵਿਊ ਦਾ ਐਲਾਨ ਨਾਲ ਪਬਲਿਕ ਪ੍ਰੀਵਿਊ ਵੀ ਰਿਲੀਜ਼ ਕਰ ਦੇਵੇਗੀ।
2. ਗੂਗਲ ਅਸਿਸਟੈਂਟ ਅਤੇ ਗੂਗਲ ਹੋਮ (Google Assistant and Google Home)-
ਇਸ ਕਾਂਨਫਰੰਸ 'ਚ ਐਂਡਰਾਇਡ ਤੋਂ ਇਲਾਵਾ ਗੂਗਲ ਹੋਮ ਸਮਾਰਟ ਸਪੀਕਰ ਅਤੇ ਗੂਗਲ ਅਸਿਸਟੈਂਟ ਨੂੰ ਲੈ ਕੇ ਵੀ ਐਲਾਨ ਕਰ ਸਕਦੀ ਹੈ। ਉਮੀਦ ਕੀਤੀ ਜਾ ਰਹੀਂ ਹੈ ਕਿ ਗੂਗਲ ਇਸ 'ਚ ਕੁਝ ਨਵੇਂ ਫੀਚਰਸ ਨਾਲ ਇਨਵੈਸਟਮੈਂਟ ਨੂੰ ਲੈ ਕੇ ਐਲਾਨ ਕਰ ਸਕਦੀ ਹੈ।
ਗੂਗਲ ਇਸ ਸਾਲ ਅਕਤੂਬਰ 'ਚ ਹੋਣ ਵਾਲੇ ਈਵੈਂਟ 'ਚ ਕੁਝ ਹਾਰਡਵੇਅਰ ਨੂੰ ਲੈ ਕੇ ਐਲਾਨ ਕਰ ਸਕਦੀ ਹੈ ਪਰ ਇਸ ਈਵੈਂਟ 'ਚ ਗੂਗਲ ਦੇ ਪਾਰਟਨਰ ਦੁਆਰਾ ਕੁਝ ਐਲਾਨ ਕੀਤਾ ਜਾ ਸਕਦਾ ਹੈ। ਅਮੇਜ਼ਨ ਈਕੋ ਸ਼ੋਅ ਅਤੇ ਈਕੋ ਸਪੋਟ ਦਾ ਮੁਕਾਬਲਾ ਕਰਨ ਲਈ ਕੰਪਨੀ ਸਮਾਰਟ ਸਪੀਕਰ ਨੂੰ ਇੰਟੀਗ੍ਰੇਟਿਡ ਡਿਸਪਲੇਅ ਨਾਲ ਪੇਸ਼ ਕਰ ਸਕਦੀ ਹੈ।
3. ਕੋਰ ਗੂਗਲ ਐਪਸ (Core Google Apps)-
ਜੇਕਰ ਪਹਿਲਾਂ ਦੇ ਕਈ I/O ਈਵੈਂਟ ਨੂੰ ਦੇਖਿਆ ਜਾਵੇ ਤਾਂ ਹਮੇਸ਼ਾ ਗੂਗਲ ਫੋਟੋਜ਼ ਨਾਲ ਹੀ ਈਵੈਂਟ ਦੀ ਸ਼ੁਰੂਆਤ ਕਰਦੀ ਹੈ। ਗੂਗਲ ਫੋਟੋਜ਼ ਤੁਹਾਡੀਆਂ ਤਸਵੀਰਾਂ ਨੂੰ ਸੇਵ ਕਰਨ ਲਈ ਕਾਫੀ ਇੰਟੈਲੀਜੇਂਟ ਪਲੇਟਫਾਰਮ ਹੈ ਅਤੇ ਇਸ ਦੀ ਸਮਰੱਥਾ ਹੈ ਕਿ ਇਹ ਮਸ਼ੀਨ ਲਰਨਿੰਗ ਦੀ ਵਰਤੋਂ ਕਰ ਕੇ ਐਨੀਮੇਟਿਡ ਵੀਡੀਓ ਬਣਾ ਸਕਦੀ ਹੈ। ਉਮੀਦ ਕੀਤੀ ਜਾ ਰਹੀਂ ਹੈ ਕਿ ਕੰਪਨੀ ਇਸ 'ਚ ਕਈ ਨਵੇਂ ਫੀਚਰਸ ਨੂੰ ਜੋੜ ਸਕਦੀ ਹੈ।
ਰਿਪੋਰਟ ਮੁਤਾਬਕ ਗੂਗਲ ਨਿਊਜ਼ 'ਚ ਕੁਝ ਵੱਡੇ ਬਦਲਾਅ ਕਰ ਸਕਦੀ ਹੈ। ਐਪਲ ਨਿਊਜ਼ ਨੂੰ ਜਲਦ ਨਵੇਂ ਫੀਚਰਸ ਮਿਲਣ ਵਾਲੇ ਹਨ। ਗੂਗਲ ਦੀ ਕੋਸ਼ਿਸ਼ ਹੋਵੇਗੀ ਕਿ ਇਸ ਤੋਂ ਪਹਿਲਾਂ ਉਹ ਆਪਣੇ ਗੂਗਲ ਨਿਊਜ਼ 'ਚ ਵੱਡੇ ਬਦਲਾਅ ਕਰ ਸਕੇ।
4. ਵਿਅਰ ਓ. ਐੱਸ. (Wear OS)-
ਗੂਗਲ ਨੇ ਹਾਲ ਹੀ 'ਚ ਐਂਡਰਾਇਡ ਵਿਅਰ ਨੂੰ ਰੀਬ੍ਰਾਂਡ ਕਰ ਕੇ ਵਿਅਰ ਓ. ਐੱਸ. ਕੀਤਾ ਸੀ। I/O 2018 'ਚ ਗੂਗਲ ਦੀ ਕੋਸ਼ਿਸ਼ ਹੋਵੇਗੀ ਕਿ ਉਹ ਆਪਣੇ ਵਿਅਰਬੇਲ ਪਲੇਟਫਾਰਮ ਨੂੰ ਸੇਵ ਰੱਖ ਸਕੇ। ਉਮੀਦ ਕੀਤੀ ਜਾ ਰਹੀਂ ਹੈ ਕਿ ਇਸ ਨਾਲ ਜੁੜੇ ਕਈ ਮਹੱਤਵਪੂਰਨ ਐਲਾਨ ਕਰ ਸਕਦੀ ਹੈ।
5. ਆਰਟੀਫਿਸ਼ੀਅਲ ਇੰਟੈਲੀਜੇਂਸ (Artificial Intelligence)-
ਗੂਗਲ ਆਰਟੀਫਿਸ਼ੀਅਲ ਇੰਟੈਲੀਜੇਂਸ ਲਈ ਸਭ ਤੋਂ ਮਜ਼ਬੂਤ ਸਮਰੱਥਕ ਦੇ ਤੌਰ 'ਤੇ ਦਿਖਾਈ ਦੇ ਰਿਹਾ ਹੈ। I/O 2018 'ਚ ਗੂਗਲ ਦੇ ਸੀ. ਈ. ਓ. ਸੁੰਦਰ ਪਿਚਾਈ ਇਸ ਗੱਲ ਨੂੰ ਵਿਸਤਾਰ ਨਾਲ ਦੱਸ ਸਕਦੇ ਹਨ ਕਿ ਸਰਚ ਇੰਜਣ ਗੂਗਲ ਏ. ਆਈ. ਦੇ ਨਾਲ ਕੀ ਕਰ ਰਿਹਾ ਹੈ ਅਤੇ ਇਸ ਸਰਵਿਸ ਨੂੰ ਕਿਵੇ ਵਧਾਇਆ ਜਾ ਸਕਦਾ ਹੈ। ਸੁੰਦਰ ਪਿਚਾਈ ਅਸਿਸਟੈਂਟ, ਗੂਗਲ ਟਰਾਂਸਲੇਟ ਅਤੇ ਹੋਰ ਪ੍ਰੋਡਕਟ ਦੇ ਸੰਬੰਧੀ ਗੱਲ ਕਰ ਸਕਦੇ ਹਨ।
ਇਸ ਤੋਂ ਇਲਾਵਾ ਏ. ਆਈ. ਆਪਣੇ ਨਵੇਂ ਪ੍ਰੋਡਕਟ ਨੂੰ ਮਜ਼ਬੂਤ ਬਣਾਉਣ 'ਚ ਸਮੱਰਥ ਹੈ, ਜਿਸ 'ਚ Waymo ਸੈਲਫ ਡਰਾਈਵਿੰਗ ਕਾਰ ਯੂਨਿਟ ਅਤੇ ਡੀਪ ਮਾਈਡ (DeepMind ) ਲੈਬ ਸ਼ਾਮਿਲ ਹੈ, ਜੋ ਦੁਨੀਆ ਦੇ ਸਭ ਤੋਂ ਵਧੀਆ ਗੋ ਪਲੇਅਰ ਨੂੰ ਹਰਾਉਣ 'ਚ ਕਾਮਜਾਬ ਹੋਵੇਗਾ।
ਬਜ਼ੁਰਗ ਜੋੜੇ ਤੋਂ 7 ਹਜ਼ਾਰ ਦੀ ਨਕਦੀ ਲੁੱਟੀ
NEXT STORY