ਮੋਗਾ, (ਗੋਪੀ ਰਾਊਕੇ)- ਜ਼ਿਲਾ ਮੋਗਾ ਦੇ ਕਸਬਾ ਧਰਮਕੋਟ ਦਾ ਇਕ ਨੌਜਵਾਨ ਲਖਵਿੰਦਰ ਸਿੰਘ ਆਪਣੀ ਨੰਨ੍ਹੀ ਧੀ ਨੂੰ ਆਪਣੇ ਸਕੇ-ਸਬੰਧੀਆਂ ਕੋਲੋਂ ਹਾਸਲ ਕਰਨ ਲਈ ਕਥਿਤ ਤੌਰ ’ਤੇ ਪਿਛਲੇ ਇਕ ਵਰ੍ਹੇ ਤੋਂ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ, ਪਰ ਹਾਲੇ ਤੱਕ ਇਸ ਕਰਮਾ ਮਾਰੇ ਪਿਤਾ ਨੂੰ ਕਿੱਧਰੋਂ ਵੀ ਇਨਸਾਫ ਮਿਲਦਾ ਦਿਖਾਈ ਨਹੀਂ ਦੇ ਰਿਹਾ , ਜਿਸ ਕਰਕੇ ਪੀਡ਼੍ਹਤ ਅੰਤਾ ਦਾ ਪ੍ਰੇਸ਼ਾਨ ਹੈ।
ਜ਼ਿਲਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਦੀਆਂ ਕਾਪੀ ਦਿਖਾਉਂਦੇ ਹੋਏ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਕੁੱਝ ਵਰ੍ਹੇ ਪਹਿਲਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਹੈ ਅਤੇ ਉਸ ਮਗਰੋਂ ਉਸਦੀ ਧੀ ਗੁਣਗੀਤ ਕੌਰ ਨੂੰ ਮਾਨਯੋਗ ਕੋਰਟ ਦੇ ਹੁਕਮਾਂ ’ਤੇ ਉਸ ਨਾਲ ਰਹਿ ਰਹੀ ਸੀ, ਪਰ ਅਚਾਨਕ ਪਿਛਲੇ ਵਰ੍ਹੇ 22 ਅਪ੍ਰੈਲ 2017 ਨੂੰ ਮੇਰੇ ਸਕੇ ਸਬੰਧੀ ਮੇਰੀ ਧੀ ਨੂੰ ਕਥਿਤ ਤੌਰ ’ਤੇ ਇਹ ਆਖ ਕੇ ਲੈ ਗਏ ਕਿ ਇਸ ਨੂੰ ਇਸ ਦੀ ਮਾਂ ਨਾਲ ਮਿਲਾਉਣਾ ਹੈ, ਜਿਸ ਕਰਕੇ ਮੈਂ ਹਾਮੀ ਭਰ ਦਿੱਤੀ ਪਰ ਇਸ ਮਗਰੋਂ ਮੇਰੀ ਧੀ ਨੂੰ ਮੇਰੇ ਨਾਲ ਮਿਲਣ ਨਹੀਂ ਦਿੱਤਾ। ਭਰੇ ਮਨ ਨਾਲ ਲਖਵਿੰਦਰ ਦੱਸਦਾ ਹੈ ਕਿ ਧੀ ਨਾ ਹੋਣ ਕਰਕੇ ਉਸਨੂੰ ਜ਼ਿੰਦਗੀ ਦਾ ਪਹੀਆਂ ਅੱਗੇ ਤੋਰਨਾ ਅੌਖਾ ਹੈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਸਨੂੰ ਇਸ ਮਾਮਲੇ ’ਤੇ ਇਨਸਾਫ ਦਿਵਾਇਆ ਜਾਵੇ।
ਗੈਂਗਸਟਰ ਕੁਲਦੀਪ ਕੀਪਾ ਦੇ ਕਤਲ ਕੇਸ ’ਚ ਭਗੌਡ਼ਾ ਕਾਬੂ
NEXT STORY