ਮਾਨਸਾ (ਸੰਦੀਪ ਮਿੱਤਲ)- ਮਾਣਯੋਗ ਹਾਈ ਕੋਰਟ ਨੇ ਨਗਰ ਕੌਂਸਲ ਮਾਨਸਾ ਦੀ ਲੰਬੇ ਸਮੇਂ ਤੋਂ ਵਿਵਾਦਾਂ 'ਚ ਘਿਰੀ ਅਤੇ ਅਦਾਲਤੀ ਘੁੰਮਣ-ਘੇਰੀ 'ਚ ਪਈ ਪ੍ਰਧਾਨਗੀ ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਸਬੰਧੀ ਵਿਰੋਧੀ ਕੌਂਸਲਰਾਂ ਵੱਲੋਂ ਪ੍ਰਧਾਨਗੀ ਸਬੰਧੀ ਪ੍ਰਗਟਾਏ ਜਾ ਰਹੇ ਦਾਅਵੇ ਅਤੇ ਸਟੇਅ ਦੀਆਂ ਸਾਰੀਆਂ ਰਿੱਟਾਂ ਖਾਰਜ ਕਰਨ ਤੋਂ ਬਾਅਦ ਅੱਜ ਮੁੜ ਨਵ-ਨਿਯੁਕਤ ਪ੍ਰਧਾਨ ਮਨਦੀਪ ਸਿੰਘ ਗੋਰਾ ਨੇ ਨਗਰ ਕੌਂਸਲ ਦੀ ਪ੍ਰਧਾਨਗੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਕਾਰਜ ਸਾਧਕ ਅਫ਼ਸਰ ਰਮੇਸ਼ ਕੁਮਾਰ, ਲੇਖਾਕਾਰ ਅੰਮ੍ਰਿਤ ਪਾਲ ਬਾਂਸਲ, ਕੌਂਸਲਰ ਸੁਰਿੰਦਰ ਨਿਭੋਰੀਆ, ਪ੍ਰੇਮ ਸਾਗਰ ਭੋਲਾ, ਆਯੂਸ਼ੀ ਸ਼ਰਮਾ, ਕਿਰਨਾ ਰਾਣੀ, ਸੁਰੇਸ਼ ਰਾਣੀ, ਸੌਰਵ ਜਿੰਦਲ, ਕਰਨੈਲ ਕੌਰ, ਮਹਿੰਦਰ ਕੌਰ ਢਿੱਲੋਂ, ਜਗਵੀਰ ਕੌਰ ਢਿੱਲੋਂ, ਗੁਰਦੀਪ ਸਿੰਘ ਸੇਖੋਂ, ਅਮਰੀਕ ਸਿੰਘ, ਗੀਤਾ ਰਾਣੀ, ਗੁਰਦੀਪ ਸਿੰਘ ਦੀਪਾ ਆਦਿ ਤੋਂ ਇਲਾਵਾ ਚੰਦਰ ਸ਼ੇਖਰ ਨੰਦੀ, ਦਵਿੰਦਰ ਢਿੱਲੋਂ, ਤਰਸੇਮ ਚੰਦ ਫੱਤਾ, ਨਰੇਸ਼ ਬਿਰਲਾ, ਰਮੇਸ਼ ਭੰਮਾ, ਆਦਿ ਸ਼ਹਿਰ ਦੀਆਂ ਸ਼ਖਸੀਅਤਾਂ ਮੌਜੂਦ ਸਨ।
ਕੀ ਹੈ ਮਾਮਲਾ
ਪ੍ਰਾਪਤ ਜਾਣਕਾਰੀ ਅਨੁਸਾਰ ਕੌਂਸਲਰ ਮਨਦੀਪ ਸਿੰਘ ਗੋਰਾ ਨੂੰ ਕੁਝ ਸਮਾਂ ਪਹਿਲਾਂ ਹੀ ਬਹੁ-ਗਿਣਤੀ ਕੌਂਸਲਰਾਂ ਨੇ ਪ੍ਰਧਾਨ ਚੁਣ ਲਿਆ ਸੀ ਪਰ ਕੁਝ ਸਮਾਂ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਅੜਚਣ ਬਣਿਆ ਰਿਹਾ। ਪਰ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਮਨਦੀਪ ਗੋਰਾ ਨੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰਦਿਅ੫ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਵਾ ਕੇ ਪ੍ਰਧਾਨਗੀ ਸੰਭਾਲ ਲਈ ਸੀ, ਜਿਸ ਤਹਿਤ ਉਹ 10 ਜਨਵਰੀ 2018 ਤੋਂ 29 ਜਨਵਰੀ 2018 ਤੱਕ ਪ੍ਰਧਾਨਗੀ ਦੀ ਕੁਰਸੀ 'ਤੇ ਬਿਰਾਜਮਾਨ ਰਹੇ ਪਰ ਉਨ੍ਹਾਂ ਦੀ ਪ੍ਰਧਾਨਗੀ ਦੇ ਨੋਟੀਫਿਕੇਸ਼ਨ ਨੂੰ ਚੈਲੇਂਜ ਕਰਦਿਆਂ ਕੁਝ ਕੌਂਸਲਰਾਂ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਕ ਰਿੱਟ ਦਾਇਰ ਕਰ ਦਿੱਤੀ ਸੀ, ਜਿਸ ਉਪਰੰਤ ਅਦਾਲਤ ਨੇ ਮਨਦੀਪ ਸਿੰਘ ਗੋਰਾ ਦੀ ਪ੍ਰਧਾਨਗੀ 'ਤੇ ਰੋਕ ਲਗਾ ਕੇ ਇਸ ਦੀ ਨਵੇਂ ਸਿਰਿਓਂ ਸੁਣਵਾਈ ਸ਼ੁਰੂ ਕਰ ਦਿੱਤੀ ਸੀ ਪਰ 16 ਮਈ 2018 ਨੂੰ ਮਾਣਯੋਗ ਹਾਈ ਕੋਰਟ ਨੇ ਪਾਈਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਸੀ।
ਸ਼ਹਿਰ ਦਾ ਵਿਕਾਸ ਹੀ ਹੋਵੇਗਾ ਮੁੱਖ ਏਜੰਡਾ
ਅੱਜ ਪ੍ਰਧਾਨਗੀ ਅਹੁਦਾ ਸੰਭਾਲਣ ਉਪਰੰਤ ਪ੍ਰਧਾਨ ਮਨਦੀਪ ਸਿੰਘ ਗੋਰਾ ਨੇ ਕਿਹਾ ਕਿ ਮਾਨਸਾ ਸ਼ਹਿਰ ਦਾ ਵਿਕਾਸ ਹੀ ਉਨ੍ਹਾਂ ਦਾ ਮੁੱਖ ਏਜੰਡਾ ਹੋਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿੱਤਾ ਕਿ ਸ਼ਹਿਰ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਸਮੁੱਚੇ ਸ਼ਹਿਰ ਸਟਰੀਟ ਲਾਈਟਾਂ ਅਤੇ ਸਾਫ-ਸਫਾਈ ਦੇ ਕੰਮਾਂ ਨਾਲ ਕੀਤੀ ਜਾਵੇਗੀ ਅਤੇ ਮਿਊਂਸੀਪਲ ਮੁਲਾਜ਼ਮਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਵਾਅਦਾ ਕੀਤਾ ਕਿ ਉਹ ਸ਼ਹਿਰ ਦੇ ਸਾਰੇ ਵਾਰਡਾਂ ਦਾ ਵਿਕਾਸ ਬਰਾਬਰ ਕਰਨਗੇ। ਜਿਸ ਦੀ ਸ਼ੁਰੂਆਤ ਸ਼ਹਿਰ ਦੇ ਹਰ ਵਾਰਡ ਅੰਦਰ ਸੜਕਾਂ ਅਤੇ ਗਲੀਆਂ 'ਚ ਸਫਾਈ ਅਤੇ ਸਟਰੀਟ ਲਾਈਟਾਂ ਦੀ ਮੁਰੰਮਤ ਨਾਲ ਕੀਤੀ ਜਾਵੇਗੀ।
ਯੋ-ਯੋ ਟੈਸਟ ਦੇ ਬਾਅਦ ਹੁਣ ਇਹ ਨਵਾਂ ਟੈਸਟ ਦੇਵੇਗਾ ਕ੍ਰਿਕਟਰਾਂ ਨੂੰ ਸਖਤ ਚੁਣੌਤੀ, ਜਾਣੋ ਪੂਰਾ ਮਾਮਲਾ
NEXT STORY