ਫਗਵਾੜਾ (ਜਲੋਟਾ)— 'ਜਗ ਬਾਣੀ' ਦੇ ਇਕ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਡੀ. ਸੀ. ਕਪੂਰਥਲਾ ਮੁਹੰਮਦ ਤਈਅਬ ਨੇ ਸਵੀਕਾਰ ਕੀਤਾ ਕਿ ਫਗਵਾੜਾ 'ਚ ਹਾਲਾਤ ਅੱਜ ਇਕ ਵਾਰ ਫਿਰ ਤਣਾਅਪੂਰਨ ਹੋ ਗਏ ਹਨ ਪਰ ਨਾਲ ਹੀ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਫਗਵਾੜਾ 'ਚ ਬਣੇ ਮੁਸ਼ਕਿਲ ਹਾਲਾਤ ਨੂੰ ਹੱਲ ਕਰਨ ਦੀ ਈਮਾਨਦਾਰੀ ਨਾਲ ਪਹਿਲ ਕਰ ਰਿਹਾ ਹੈ। ਇਹ ਪੁੱਛੇ ਜਾਣ 'ਤੇ ਕਿ ਜੇ ਜ਼ਿਲਾ ਪੁਲਸ ਅਤੇ ਪ੍ਰਸ਼ਾਸਨ ਜ਼ਬਰਦਸਤੀ ਦੁਕਾਨ ਬੰਦ ਕਰਵਾਉਣ ਦੀ ਘਟਨਾ ਦੀ ਗੰਭੀਰਤਾ ਨੂੰ ਸਮਝਦਾ ਤਾਂ ਸ਼ਾਇਦ ਅਜਿਹੇ ਹਾਲਾਤ ਨਾ ਬਣਦੇ? ਇਸ 'ਤੇ ਡੀ. ਸੀ. ਮੁਹੰਮਦ ਤਈਅਬ ਨੇ ਕਿਹਾ ਕਿ ਉਨ੍ਹਾਂ ਨੇ ਏ. ਡੀ. ਸੀ. ਕਪੂਰਥਲਾ ਨੂੰ ਰੋਸ ਧਰਨੇ 'ਤੇ ਬੈਠੇ ਹੋਏ ਜਨਰਲ ਸਮਾਜ ਦੇ ਲੋਕਾਂ ਅਤੇ ਦੁਕਾਨਦਾਰਾਂ ਨਾਲ ਗੱਲਬਾਤ ਕਰਨ ਲਈ ਭੇਜਿਆ ਹੋਇਆ ਹੈ ਅਤੇ ਦੇਰ ਰਾਤ ਤੱਕ ਉਹ ਫਗਵਾੜਾ ਵਿਚ ਬਣੇ ਹੋਏ ਹਾਲਾਤ 'ਤੇ ਸਖਤ ਨਜ਼ਰ ਰੱਖ ਰਹੇ ਹਨ।
ਮਾਮਲੇ 'ਚ ਜਾਂਚ ਅਧਿਕਾਰੀ ਨੂੰ ਕੀਤਾ ਗਿਆ ਵੱਖ : ਐੱਸ. ਐੱਸ. ਪੀ.
ਫਗਵਾੜਾ ਵਿਚ ਹੋਈ ਜਾਤੀ ਹਿੰਸਾ ਦੌਰਾਨ ਦਰਜ ਹੋਈ ਪੁਲਸ ਐੱਫ. ਆਈ. ਆਰ. 'ਚ ਨਾਮਜ਼ਦ ਹੋਏ 7 ਦਲਿਤ ਨੇਤਾਵਾਂ ਦੇ ਨਾਂ ਪੁਲਸ ਕੇਸ 'ਚੋਂ ਰੱਦ ਕਰਨ ਦੀ ਤਿਆਰੀ ਲਗਭਗ ਪੂਰੀ ਹੋ ਚੁੱਕੀ ਹੈ। ਸੂਤਰਾਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਕਾਂਡ ਨੂੰ ਲੈ ਕੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖੁੱਲ੍ਹੇ ਮਨ ਨਾਲ ਸਵੀਕਾਰ ਕੀਤਾ ਹੈ ਕਿ ਇਸ ਦਿਸ਼ਾ ਵਿਚ ਪਹਿਲ ਹੋਈ ਹੈ ਪਰ ਪੁਲਸ ਜਾਂਚ ਕਰ ਰਹੀ ਹੈ।
ਅਜੇ ਤੱਕ ਚੱਲੀ ਪੁਲਸ ਜਾਂਚ 'ਚ ਉਕਤ ਦਲਿਤ ਨੇਤਾਵਾਂ ਦੀ ਹਿੰਸਾ ਦੌਰਾਨ ਭੂਮਿਕਾ ਸਾਹਮਣੇ ਨਹੀਂ ਆਈ। ਜੇ ਅਜਿਹਾ ਹੈ ਤਾਂ ਪੁਲਸ ਮੈਰਿਟ 'ਤੇ ਕਾਰਵਾਈ ਕਰਦੇ ਹੋਏ ਇਨ੍ਹਾਂ ਦੇ ਨਾਂ ਪੁਲਸ ਕੇਸ 'ਚੋਂ ਰੱਦ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਤਰਜ਼ 'ਤੇ ਇਕ ਪੁਲਸ ਕੇਸ ਵਿਚ ਧਾਰਾ 307 ਵੀ ਹਟਾ ਦਿੱਤੀ ਗਈ ਹੈ ਅਤੇ ਇਕ ਪੁਲਸ ਇੰਸਪੈਕਟਰ ਨੂੰ ਕੇਸ ਸਬੰਧੀ ਜਾਂਚ ਕਰਨ ਦੇ ਕੰਮ ਤੋਂ ਹਟਾਇਆ ਗਿਆ ਹੈ। ਇਹ ਸਭ ਮੈਰਿਟ 'ਤੇ ਨਿਰਪੱਖ ਪੁਲਸ ਜਾਂਚ ਦੇ ਤਹਿਤ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ 4 ਹਿੰਦੂ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਦੇ ਖਿਲਾਫ ਪੁਲਸ ਨੂੰ ਉਸ ਰਾਤ ਹੋਈ ਫਾਇਰਿੰਗ ਸਬੰਧੀ ਠੋਸ ਸਬੂਤ ਮਿਲੇ ਹਨ। ਇਸ ਨੂੰ ਆਧਾਰ ਬਣਾ ਕੇ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਅਜੇ ਵੀ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਪੁਲਸ ਰੱਖ ਰਹੀ ਡਰੋਨ ਕੈਮਰੇ ਦੀ ਸਹਾਇਤਾ ਨਾਲ ਪ੍ਰਦਰਸ਼ਨਕਾਰੀਆਂ ਦੀ ਹਰ ਹਰਕਤ 'ਤੇ ਨਜ਼ਰ
ਜਨਰਲ ਸਮਾਜ ਦੇ ਲੋਕਾਂ ਤੇ ਦੁਕਾਨਦਾਰਾਂ ਵੱਲੋਂ ਦੇਰ ਰਾਤ ਤੱਕ ਜਾਰੀ ਰੋਸ ਪ੍ਰਦਰਸ਼ਨ ਦੌਰਾਨ ਪੁਲਸ ਨੇ ਆਸਮਾਨ ਵਿਚ ਡਰੋਨ ਕੈਮਰਿਆਂ ਦੀ ਸਹਾਇਤਾ ਨਾਲ ਪ੍ਰਦਰਸ਼ਨਕਾਰੀਆਂ ਦੀ ਹਰ ਹਰਕਤ 'ਤੇ ਸਖਤ ਨਜ਼ਰ ਰੱਖੀ ਹੋਈ ਹੈ।
ਐਵਾਰਡਜ਼ ਸ਼ੋਅ 'ਚ ਸ਼ਿਲਪਾ ਤੇ ਰੇਖਾ ਨੇ ਸਾੜ੍ਹੀ 'ਚ ਦਿਖਾਈ ਹੌਟ ਲੁੱਕ, ਨਜ਼ਰ ਆਏ ਇਹ ਸਿਤਾਰੇ
NEXT STORY