ਰੋਮ (ਬਿਊਰੋ)— ਰਾਬਰਟੋ ਮਨਚੀਨੀ ਨੂੰ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ 'ਚ ਅਸਫਲ ਰਹੀ ਇਟਲੀ ਦੀ ਫੁੱਟਬਾਲ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ।
ਇਟਲੀ 1958 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ 'ਚ ਅਸਫਲ ਰਿਹਾ ਹੈ। ਇਸ ਤੋਂ ਬਾਅਦ ਜਿਆਨ ਪਿਯਰੋਂ ਵੇਂਟੁਰ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਤੱਦ ਤੋਂ ਚਾਰ ਵਾਰ ਦੇ ਵਿਸ਼ਵ ਚੈਂਪੀਅਨ ਦੇ ਕੋਲ ਸਥਾਈ ਕੋਚ ਨਹੀਂ ਸੀ। ਮਨਚੀਨੀ ਇਸ ਤੋਂ ਪਹਿਲਾਂ ਮੈਨਚੈਸਟਰ ਸਿਟੀ ਅਤੇ ਇੰਟਰ ਮਿਲਾਨ ਦੇ ਕੋਚ ਰਹਿ ਚੁੱਕੇ ਹਨ। ਉਨ੍ਹਾਂ ਨੇ ਸੋਮਵਾਰ ਰਾਤ ਨੂੰ ਨਵੇਂ ਕਰਾਰ 'ਤੇ ਦਸਤਖ਼ਤ ਕੀਤੇ।
ਮੁਫਤ ਮੈਡੀਕਲ ਕੈਂਪ ਦੌਰਾਨ ਹਜ਼ਾਰ ਤੋਂ ਵੱਧ ਬੱਚਿਆਂ ਦਾ ਕੀਤਾ ਚੈਕਅੱਪ
NEXT STORY