ਕਪੂਰਥਲਾ, (ਮੱਲ੍ਹੀ)- ਗ੍ਰਾਮੀਣ ਡਾਕ ਸੇਵਕ ਯੂਨੀਅਨ ਵੱਲੋਂ ਆਪਣੀਆਂ ਜਾਇਜ਼ ਮੰਗਾਂ ਬਾਰੇ ਅਣਮਿੱਥੇ ਸਮੇਂ ਦੀ ਕਪੂਰਥਲਾ ਹੈੱਡਕੁਆਰਟਰ ਸਾਹਮਣੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਹੋ ਗਈ। ਯੂਨੀਅਨ ਆਗੂ ਰਮੇਸ਼ ਖੈੜਾ ਦੀ ਦੇਖ-ਰੇਖ ਹੇਠ ਸ਼ੁਰੂ ਹੋਈ ਹੜਤਾਲ 'ਚ ਯੂਨੀਅਨ ਦੇ ਪੰਜਾਬ ਪ੍ਰਧਾਨ ਰਮੇਸ਼ ਕੁਮਾਰ ਉਚੇਚੇ ਤੌਰ 'ਤੇ ਪਹੁੰਚੇ ਤੇ ਉਨ੍ਹਾਂ ਕਿਹਾ ਕਿ ਜਿੰਨਾਂ ਚਿਰ ਗ੍ਰਾਮੀਣ ਡਾਕ ਸੇਵਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਓਨਾ ਚਿਰ ਹੜਤਾਲ ਜਾਰੀ ਰੱਖੀ ਜਾਵੇਗੀ।
ਯੂਨੀਅਨ ਦੇ ਡਵੀਜ਼ਨ ਸਕੱਤਰ ਕੁਲਦੀਪ ਸਿੰਘ ਸਹੋਤਾ ਨੇ ਵੀ ਹੜਤਾਲ ਦੌਰਾਨ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ 7ਵੇਂ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕਰੇ। ਕੱਚੇ ਗ੍ਰਾਮੀਣ ਡਾਕ ਸੇਵਕਾਂ ਨੂੰ ਪੱਕੇ ਕਰੇ, ਤਨਖਾਹਾਂ ਤੇ ਹੋਰ ਭੱਤਿਆਂ 'ਚ ਵਾਧਾ ਕਰੇ। ਮਹਿਕਮੇ ਦੇ ਅਧਿਕਾਰੀਆਂ ਵਲੋਂ ਮੁਲਾਜ਼ਮਾਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਬੰਦ ਹੋਣ। ਹੜਤਾਲ ਦੇ ਪਹਿਲੇ ਦਿਨ ਕੁਲਵੰਤ ਸਿੰਘ ਸ਼ਾਹਕੋਟ, ਸ਼ਿਵ ਮਨੀ ਜੇ. ਜੇ. ਨਗਰ, ਪਰਮਿੰਦਰ ਕਰਤਾਰਪੁਰ, ਸਰੂਪ ਸਿੰਘ, ਸੁਰਿੰਦਰ ਸਿੰਘ, ਗੁਰਮੀਤ ਸਿੰਘ, ਕੁਲਦੀਪ ਸਿੰਘ ਲੋਹੀਆਂ, ਕੁਲਵੰਤ ਕੌਰ, ਲਵਲੀ ਸਹੋਤਾ, ਗੁਰਮੀਤ ਕੌਰ, ਸੁਖਵਿੰਦਰ ਕੌਰ, ਸਰਬਜੀਤ ਕੌਰ, ਪਰਮਜੀਤ ਸਿੰਘ, ਕੁਲਵਿੰਦਰ ਸਿੰਘ ਤੇ ਓਮਾ ਕੋਟਲੀ ਆਦਿ ਹਾਜ਼ਰ ਸਨ, ਜਿਨ੍ਹਾਂ ਆਪਣੀਆਂ ਮੰਗਾਂ ਬਾਰੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਹੜਤਾਲ ਦਾ ਰੰਗ ਫਿੱਕਾ ਰਿਹਾ : ਗ੍ਰਾਮੀਣ ਡਾਕ ਸੇਵਕ ਯੂਨੀਅਨ ਦੀ ਹੜਤਾਲ ਦਾ ਰੰਗ ਫਿੱਕਾ ਰਿਹਾ, ਜਿਸ ਦਾ ਕਾਰਨ ਦੱਸਦਿਆਂ ਯੂਨੀਅਨ ਦੇ ਸਰਗਰਮ ਕਾਰਜਕਾਰਨੀ ਮੈਂਬਰ ਬੱਗਾ ਭਾਣੋਲੰਗਾ ਨੇ ਦੱਸਿਆ ਕਿ ਯੂਨੀਅਨ ਦੇ ਕੁਝ ਸੀਨੀਅਰ ਆਗੂਆਂ ਦੀ ਆਪ-ਹੁਦਰੀਆਂ ਕਾਰਨ ਅੱਜ ਦੀ ਹੜਤਾਲ ਸਫਲ ਨਹੀਂ ਹੋਈ ਕਿਉਂਕਿ ਬਹੁਤ ਸਾਰੇ ਗ੍ਰਾਮੀਣ ਡਾਕ ਸੇਵਕਾਂ ਨੇ ਹੜਤਾਲ ਨਾ ਕਰਦਿਆਂ ਆਪਣੀ ਹਾਜ਼ਰੀ ਲਾਈ। ਇਸ ਤਰ੍ਹਾਂ ਯੂਨੀਅਨ 'ਚ ਦਰਾੜ ਪਈ ਨਜ਼ਰ ਆਈ।
ਨਸ਼ੇ ਵਾਲੇ 245 ਕੈਪਸੂਲਾਂ ਸਮੇਤ 3 ਗ੍ਰਿਫਤਾਰ
NEXT STORY