ਟਾਂਡਾ ਉੜਮੁੜ, (ਪੰਡਿਤ, ਮੋਮੀ, ਸ਼ਰਮਾ)- ਪਿੰਡ ਬਗੋਲ ਕਲਾਂ ਵਿਚ ਰੰਜਿਸ਼ ਦੇ ਚਲਦਿਆਂ ਇਕ ਪਰਿਵਾਰ ਦੇ ਮੈਂਬਰਾਂ ਨਾਲ ਕੁੱਟ-ਮਾਰ ਕਰਨ ਦੇ ਦੋਸ਼ ਵਿਚ ਟਾਂਡਾ ਪੁਲਸ ਨੇ ਪਿੰਡ ਦੇ ਹੀ ਦੂਸਰੇ ਪਰਿਵਾਰ ਦੇ ਤਿੰਨ ਮੈਂਬਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਨੇ ਇਹ ਮਾਮਲਾ ਕੁੱਟ-ਮਾਰ ਦਾ ਸ਼ਿਕਾਰ ਹੋਈ ਔਰਤ ਰਾਮ ਪਿਆਰੀ ਪਤਨੀ ਜਰਨੈਲ ਸਿੰਘ ਦੇ ਬਿਆਨ ਦੇ ਅਧਾਰ 'ਤੇ ਪ੍ਰਵੀਨ ਲਤਾ, ਉਸਦੇ ਪਤੀ ਦਵਿੰਦਰ ਸਿੰਘ ਅਤੇ ਸਹੁਰੇ ਤੇਜਾ ਸਿੰਘ ਦੇ ਖਿਲਾਫ਼ ਦਰਜ ਕੀਤਾ ਹੈ। ਰਾਮ ਪਿਆਰੀ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਕਤ ਦੋਸ਼ੀਆਂ ਨੇ ਮਿਲਕੇ ਉਸਦੇ ਅਤੇ ਉਸਦੇ ਪਤੀ ਜਰਨੈਲ ਸਿੰਘ ਅਤੇ ਪੁੱਤਰ ਗੁਰਪ੍ਰੀਤ ਸਿੰਘ ਦੀ ਕੁੱਟ-ਮਾਰ ਕੀਤੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਾਖੜਾ ਤੇ ਰਣਜੀਤ ਸਾਗਰ ਸਮੇਤ ਸਾਰੇ ਡੈਮਾਂ 'ਚ ਪਾਣੀ ਦਾ ਪੱਧਰ ਘਟਿਆ
NEXT STORY