ਨਵੀਂ ਦਿੱਲੀ— ਵਾਸਤੂ ਸ਼ਾਸਤਰ 'ਚ ਫੁੱਲਾਂ ਅਤੇ ਪੌਦਿਆਂ ਦਾ ਕਾਫੀ ਮਹੱਤਵ ਹੈ। ਮੰਨਿਆ ਜਾਂਦਾ ਹੈ ਕਿ ਘਰ ਅਤੇ ਦਫਤਰ 'ਚ ਪੌਦੇ ਹੋਣ ਕਾਰਨ ਸਾਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਪਰ ਇਨ੍ਹਾਂ ਨੂੰ ਲਗਾਉਣ ਦੀ ਸਹੀ ਦਿਸ਼ਾ ਅਤੇ ਇਨ੍ਹਾਂ ਦਾ ਕਲਰ ਵੀ ਕਾਫੀ ਮਾਇਨੇ ਰੱਖਦਾ ਹੈ। ਜੇਕਰ ਤੁਸੀਂ ਵੀ ਆਪਣੇ ਜੀਵਨ 'ਚ ਸੁੱਖ-ਸਮਰਿੱਧੀ ਚਾਹੁੰਦੇ ਹੋ ਤਾਂ ਦਫਤਰ ਜਾਂ ਘਰ 'ਚ ਪੌਦੇ ਰੱਖਣ ਤੋਂ ਪਹਿਲਾਂ ਇਨ੍ਹਾਂ ਗੱਲਾਂ 'ਤੇ ਜ਼ਰੂਰ ਗੌਰ ਕਰੋ।
ਪ੍ਰਸਿੱਧੀ ਦੀ ਪ੍ਰਾਪਤੀ ਲਈ ਲਾਲ ਫੁੱਲ
ਆਧੁਨਿਕ ਵਾਸਤੂ ਗਿਆਨ ਮੁਤਾਬਕ ਲਾਲ ਰੰਗ ਦੇ ਫੁੱਲ ਜੀਵਨ 'ਚ ਉਤਸ਼ਾਹ ਅਤੇ ਉਮੰਗ ਲਿਆਉਂਦੇ ਹਨ। ਇਸ ਕਲਰ ਦੇ ਫੁੱਲਾਂ ਨੂੰ ਬਗੀਚੇ ਜਾਂ ਘਰ ਦੇ ਦੱਖਣ ਖੇਤਰ 'ਚ ਲਗਾਉਣਾ ਚਾਹੀਦਾ ਹੈ। ਇਸ ਦਿਸ਼ਾ 'ਚ ਲਾਲ ਰੰਗ ਦੇ ਫੁੱਲ ਲਗਾਉਣ ਨਾਲ ਪ੍ਰਸਿੱਧੀ ਦੀ ਪ੍ਰਾਪਤੀ ਹੁੰਦੀ ਹੈ ਇਸ ਤੋਂ ਇਲਾਵਾ ਲਾਲ ਗੁਲਾਬ ਅਤੇ ਗੁੜਹਲ ਬਗੀਚੇ ਦੇ ਦੱਖਣ ਦਿਸ਼ਾ 'ਚ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਪਤੀ-ਪਤਨੀ ਦੇ ਜੀਵਨ 'ਚ ਪਿਆਰ ਵਧਦਾ ਹੈ।
ਸ਼ਾਂਤੀ ਦਾ ਮਾਹੌਲ ਬਣਾਈ ਰੱਖਦੇ ਹਨ ਮੋਗਰਾ ਫੁੱਲ
ਜੇਕਰ ਤੁਸੀਂ ਮਨ ਦੀ ਸ਼ਾਂਤੀ ਅਤੇ ਸੁਕੂਨ ਚਾਹੁੰਦੇ ਹੋ ਤਾਂ ਬਗੀਚੇ ਜਾਂ ਦਫਤਰ ਦੇ ਪੱਛਮ 'ਚ ਚਾਂਦਨੀ, ਮੋਗਰਾ, ਚਮੇਲੀ ਵਰਗੇ ਫੁੱਲ ਲਗਾਓ। ਉਂਝ ਹੀ ਇਸ ਰੰਗ ਦੇ ਫੁੱਲ ਪੱਛਮੀ ਦਿਸ਼ਾ 'ਚ ਲਗਾਉਣ ਨਾਲ ਬੱਚੇ ਆਪਣਾ ਟੀਚਾ ਸਹਿਜ ਹੀ ਪ੍ਰਾਪਤ ਕਰਦੇ ਹਨ।
ਤਰੱਕੀ ਲਈ ਨੀਲੇ ਫੁੱਲ
ਬਗੀਚੇ ਦੇ ਉੱਚਰ ਖੇਤਰ 'ਚ ਨੀਲੇ ਰੰਗ ਦੇ ਫੁੱਲ ਲਗਾਉਣ ਨਾਲ ਵਿਅਕਤੀ ਦੇ ਜੀਵਨ 'ਚ ਸਥਿਰਤਾ ਅਤੇ ਸਵੱਛਤਾ ਬਣੀ ਰਹਿੰਦੀ ਹੈ। ਨੀਲੇ ਫੁੱਲਾਂ ਦੇ ਤੌਰ 'ਤੇ ਤੁਸੀਂ ਨੀਲਕਮਲ, ਪਟਸਨ, ਅਸੋਨਿਆ ਆਦਿ ਲਗਾ ਸਕਦੇ ਹੋ ਜੋ ਤੁਹਾਨੂੰ ਕਾਰੋਬਾਰੀ ਪ੍ਰਗਤੀ ਵੀ ਦਿਵਾਉਣਗੇ। ਇਸ ਤੋਂ ਇਲਾਵਾ ਜੀਵਨ 'ਚ ਆਉਣ ਵਾਲੀਆਂ ਮੁਸ਼ਕਲਾਂ ਵੀ ਦੂਰ ਹੋਣਗੀਆਂ।
ਪਾਰਿਵਾਰਿਕ ਖੁਸ਼ਹਾਲੀ ਲਈ ਹਰੇ ਪੌਦੇ
ੂਬਗੀਚੇ ਦੀ ਪੂਰਬ ਦਿਸ਼ਾ 'ਚ ਹਰੇ ਰੰਗ ਦੇ ਪੌਦੇ ਲਗਾਓ। ਇਸ ਨਾਲ ਪਰਿਵਾਰ ਦੇ ਸਾਰੇ ਮੈਂਬਰ ਸਿਹਤਮੰਦ ਰਹਿੰਦੇ ਹਨ। ਨਾਲ ਹੀ ਉਸ 'ਚ ਏਕਤਾ ਵੀ ਬਣੀ ਰਹਿੰਦੀ ਹੈ। ਤੁਸੀਂ ਹਰੇ ਪੌਦੇ ਦੇ ਤੌਰ 'ਤੇ ਪੁਦੀਨਾ ਅਤੇ ਖਸਖਸ ਆਪਣੇ ਬਗੀਚੇ 'ਚ ਲਗਾ ਸਕਦੇ ਹੋ।
ਗਰਭ ਅਵਸਥਾ 'ਚ ਅਪਣਾਓ ਇਹ ਸਪੈਸ਼ਲ ਡਾਈਟ ਚਾਰਟ
NEXT STORY