ਵੈੱਬ ਡੈਸਕ- ਔਰਤਾਂ ਦੀ ਲੁੱਕ ਨੂੰ ਸੁੰਦਰ ਅਤੇ ਸਟਾਈਲਿਸ਼ ਬਣਾਉਣ ’ਚ ਜਿੰਨੀ ਡਿਜ਼ਾਈਨਰ ਆਊਟਫਿਟਸ ਦੀ ਭੂਮਿਕਾ ਹੁੰਦੀ ਹੈ, ਓਨੀ ਹੀ ਅਹਿਮ ਭੂਮਿਕਾ ਗਹਿਣਿਆਂ ਦੀ ਵੀ ਹੁੰਦੀ ਹੈ। ਗਹਿਣੇ ਹਮੇਸ਼ਾ ਤੋਂ ਔਰਤਾਂ ਦੀ ਫੇਵਰੇਟ ਰਹੀ ਹੈ। ਇਹੋ ਵਜ੍ਹਾ ਹੈ ਕਿ ਟ੍ਰੈਡੀਸ਼ਨਲ ਹੀ ਨਹੀਂ, ਸਗੋਂ ਵੈਸਟਰਨ ਅਤੇ ਇੰਡੋ-ਵੈਸਟਰਨ ਲੁੱਕ ਦੇ ਨਾਲ ਵੀ ਔਰਤਾਂ ਅਤੇ ਮੁਟਿਆਰਾਂ ਗਹਿਣਿਆਂ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ।
ਬਜ਼ਾਰ ’ਚ ਗੋਲਡ ਜਿਊਲਰੀ, ਡਾਇਮੰਡ ਸੈੱਟ, ਸਿਲਵਰ ਜਿਊਲਰੀ ਦੇ ਨਾਲ-ਨਾਲ ਇਨ੍ਹੀਂ ਦਿਨੀਂ ਬੀਡਿਡ ਜਿਊਲਰੀ ਭਾਵ ਮੋਤੀਆਂ ਵਾਲੇ ਗਹਿਣਿਆਂ ਦਾ ਟ੍ਰੈਂਡ ਤੇਜ਼ੀ ਨਾਲ ਵਧ ਰਿਹਾ ਹੈ। ਇਸ ਨੂੰ ਖਾਸ ਤੌਰ ’ਤੇ ਮੋਤੀਆਂ-ਜੜੇ ਗਹਿਣੇ ਕਿਹਾ ਜਾਂਦਾ ਹੈ। ਹਲਕੇ ਤੋਂ ਲੈ ਕੇ ਹੈਵੀ ਡਿਜ਼ਾਈਨ ਤੱਕ, ਸਿੰਗਲ ਲੇਅਰ ਤੋਂ ਲੈ ਕੇ ਮਲਟੀ ਲੇਅਰ ਤੱਕ, ਇਸ ਦੇ ਕਈ ਵੇਰੀਐਂਟ ਬਜ਼ਾਰ ’ਚ ਉਪਲਬਧ ਹਨ।

ਬੀਡਿਡ ਜਿਊਲਰੀ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਹ ਹਰ ਮੌਕੇ ਲਈ ਉਪਲਬਧ ਹੈ। ਰੋਜ਼ਾਨਾ ਵਰਤੋਂ ਲਈ ਔਰਤਾਂ ਸਿੰਗਲ ਲੇਅਰ ਲਾਈਟ ਬੀਡਿਡ ਸੈੱਟ ਨੂੰ ਵੈਸਟਰਨ ਵੀਅਰ ਦੇ ਨਾਲ ਪਹਿਨਣਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਨੂੰ ਕਲਾਸੀ ਲੁੱਕ ਦਿੰਦਾ ਹੈ। ਉੱਥੇ ਹੀ ਸਾੜ੍ਹੀ, ਲਹਿੰਗਾ-ਚੋਲੀ ਅਤੇ ਸੂਟ ਦੇ ਨਾਲ ਮਲਟੀ ਲੇਅਰ ਅਤੇ ਹੈਵੀ ਬੀਡਿਡ ਸੈੱਟ ਕਾਫ਼ੀ ਪਸੰਦ ਕੀਤੇ ਜਾ ਰਹੇ ਹਨ। ਮਾਰਕੀਟ ’ਚ ਇਹ ਗਹਿਣੇ ਕਈ ਰੰਗਾਂ ਅਤੇ ਆਕਾਰਾਂ ’ਚ ਮਿਲ ਰਹੇ ਹਨ। ਛੋਟੇ ਮੋਤੀ ਤੋਂ ਲੈ ਕੇ ਵੱਡੇ ਅਤੇ ਮਿਕਸ ਸਾਈਜ਼ ਦੇ ਮੋਤੀਆਂ ਵਾਲੇ ਸੈੱਟ ਔਰਤਾਂ ਨੂੰ ਖੂਬ ਪਸੰਦ ਆ ਰਹੇ ਹਨ। ਕੁਝ ਔਰਤਾਂ ਸਿੰਗਲ ਲੰਬੀ ਮੋਤੀ ਮਾਲਾ ਨੂੰ ਹਰ ਮੌਕੇ ’ਤੇ ਪਹਿਨਣਾ ਪਸੰਦ ਕਰਦੀਆਂ ਹਨ। ਬ੍ਰਾਈਡਲ ਜਿਊਲਰੀ ’ਚ ਵੀ ਬੀਡਿਡ ਸੈੱਟ ਦੀ ਡਿਮਾਂਡ ਵਧੀ ਹੈ। ਨਿਊ ਬ੍ਰਾਈਡਲ ਲੁੱਕ ’ਚ ਕੁੰਦਨ, ਸਟੋਨ ਅਤੇ ਮੋਤੀਆਂ ਦੇ ਕੰਬੀਨੇਸ਼ਨ ਵਾਲੇ ਸੈੱਟ ਟ੍ਰੈਂਡ ’ਚ ਹਨ। ਇਨ੍ਹਾਂ ਤਿੰਨਾਂ ਦੇ ਸੁਮੇਲ ਨਾਲ ਸੈੱਟ ਕਾਫ਼ੀ ਹੈਵੀ ਅਤੇ ਰਾਇਲ ਦਿਸਦਾ ਹੈ। ਇਨ੍ਹਾਂ ਸੈੱਟਾਂ ’ਚ ਚੋਕਰ, ਲੰਬੇ ਹਾਰ ਦੇ ਨਾਲ-ਨਾਲ ਝੁਮਕੇ, ਮਾਂਗ ਟਿੱਕਾ, ਨੱਥ ਅਤੇ ਅੰਗੂਠੀ ਵੀ ਸ਼ਾਮਲ ਰਹਿੰਦੀ ਹੈ।
ਸਿਰਫ਼ ਸੱਜ ਵਿਆਹੀਆਂ ਹੀ ਨਹੀਂ, ਸਗੋਂ ਮੁਟਿਆਰਾਂ ਵੀ ਹਲਦੀ ਸੈਰੇਮਨੀ, ਮਹਿੰਦੀ ਅਤੇ ਰਿੰਗ ਸੈਰੇਮਨੀ ਲਈ ਬੀਡਿਡ ਜਿਊਲਰੀ ਨੂੰ ਚੁਣ ਰਹੀਆਂ ਹਨ। ਵਜ਼ਨ ’ਚ ਹਲਕੀ ਹੋਣ ਕਾਰਨ ਇਸ ਨੂੰ ਪੂਰਾ ਦਿਨ ਆਸਾਨੀ ਨਾਲ ਕੈਰੀ ਕੀਤਾ ਜਾ ਸਕਦਾ ਹੈ। ਹਲਦੀ ਲਈ ਪੀਲੇ ਅਤੇ ਸਫ਼ੈਦ ਮੋਤੀਆਂ ਵਾਲਾ ਫਲੋਰਲ ਬੀਡਿਡ ਸੈੱਟ ਸਭ ਤੋਂ ਰਵਾਇਤੀ ਮੰਨਿਆ ਜਾਂਦਾ ਹੈ। ਉੱਥੇ ਹੀ, ਜਿਹੜੀਆਂ ਮੁਟਿਆਰਾਂ ਕੁਝ ਵੱਖਰਾ ਟਰਾਈ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਲਈ ਪਿੰਕ ਅਤੇ ਮਹਿੰਦੀ ਗ੍ਰੀਨ ਕੰਬੀਨੇਸ਼ਨ ਵਾਲਾ ਮਲਟੀ-ਕਲਰ ਸੈੱਟ ਪੀਲੇ ਆਊਟਫਿਟ ’ਤੇ ਬੇਹੱਦ ਖੂਬਸੂਰਤ ਲੱਗਦਾ ਹੈ। ਇਸ ਤੋਂ ਇਲਾਵਾ ਕੌਡੀਆਂ ਅਤੇ ਸਿੱਪੀਆਂ ਦੇ ਨਾਲ ਬੀਡਿਡ ਜਿਊਲਰੀ ਦੀ ਬੋਹੋ ਲੁੱਕ ਵੀ ਸੰਗੀਤ ਅਤੇ ਹਲਦੀ ਫੰਕਸ਼ਨ ਲਈ ਮੁਟਿਆਰਾਂ ਦੀ ਪਸੰਦ ਹੈ।
ਚਿਹਰੇ ਦੀ ਚਮਕ ਵਧਾਉਣ ਲਈ ਘਰ 'ਚ ਹੀ ਬਣਾਓ ਇਹ ਖਾਸ ਫੇਸਪੈਕ
NEXT STORY