ਨਵੀਂ ਦਿੱਲੀ: ਕੁਡ਼ੀਆਂ ਆਪਣੇ ਹੱਥਾਂ ਉਤੇ ਜਦੋਂ ਵੀ ਮਹਿੰਦੀ ਲਗਾਉਂਦੀਆਂ ਹਨ ਤਾਂ ਉਨ੍ਹਾਂ ਦੇ ਚਿਹਰੇ 'ਤੇ ਮੁਸਕਾਨ ਅਤੇ ਦਿਲ ਵਿਚ ਖੁਸ਼ੀ ਹੁੰਦੀ ਹੈ। ਉਹ ਬਹੁਤ ਹੀ ਅਰਮਾਨਾਂ ਦੇ ਨਾਲ ਮਹਿੰਦੀ ਨੂੰ ਆਪਣੇ ਹੱਥਾਂ ਉਤੇ ਲਗਾਉਂਦੀਆਂ ਹਨ। ਉਥੇ ਹੀ ਜਦੋਂ ਮਹਿੰਦੀ ਦਾ ਰੰਗ ਗੁੜ੍ਹਾ ਨਹੀਂ ਚੜ੍ਹਦਾ ਤਾਂ ਉਹ ਨਿਰਾਸ਼ ਵੀ ਹੋ ਜਾਂਦੀਆਂ ਹਨ। ਇਸ ਲਈ ਅੱਜ ਸੀ ਤੁਹਾਨੂੰ ਕੁਝ ਅਜਿਹੇ ਟਿਪਸ ਲੈ ਕੇ ਆਏ ਹਾਂ ਜਿਸ ਨਾਲ ਤੁਹਾਡੀ ਮਹਿੰਦੀ ਦਾ ਰੰਗ ਗੂੜ੍ਹਾ ਚੜੇਗਾ।
ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਮਹਿੰਦੀ ਲਗਾਉਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਟੋਨਰ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਓ। ਮਹਿੰਦੀ ਲਗਾਉਣ ਤੋਂ ਬਾਅਦ ਜ਼ਿਆਦਾ ਤੋਂ ਜ਼ਿਆਦਾ ਸਮੇਂ ਤੱਕ ਇਸ ਨੂੰ ਆਪਣੇ ਹੱਥਾਂ ਉਤੇ ਲੱਗੀ ਰਹਿਣ ਦਿਓ। ਮਹਿੰਦੀ ਜਿੰਨੀ ਦੇਰ ਤੱਕ ਹੱਥਾਂ ਉਤੇ ਰਹੇਗੀ ਓਨਾ ਹੀ ਰੰਗ ਹੱਥਾਂ 'ਤੇ ਚੜ੍ਹੇਗਾ।
ਇਹ ਵੀ ਪੜ੍ਹੋ:ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਜ਼ਰੂਰ ਖਾਓ ਚੀਕੂ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਮਹਿੰਦੀ ਨੂੰ ਗੁੜ੍ਹਾ ਬਣਾਉਣ ਲਈ ਨਿੰਬੂ ਦੇ ਰਸ ਅਤੇ ਚੀਨੀ ਨੂੰ ਗਰਮ ਕਰਕੇ ਠੰਡਾ ਕਰੋ। ਮਹਿੰਦੀ ਲਗਾਉਣ ਤੋਂ ਬਾਅਦ ਜਦੋਂ ਉਹ ਸੁੱਕਣ ਲੱਗੇ ਤਾਂ ਉਸ ਉਤੇ ਇਸ ਘੋਲ ਨੂੰ ਰੂੰ ਦੀ ਮਦਦ ਨਾਲ ਉਸ ਉਤੇ ਵਾਰ-ਵਾਰ ਲਗਾਓ। ਜਦੋਂ ਮਹਿੰਦੀ ਪੂਰੀ ਤਰ੍ਹਾਂ ਨਾਲ ਸੁੱਕ ਜਾਵੇ ਤਾਂ ਉਸ ਨੂੰ ਰਗੜ ਕੇ ਉਤਾਰ ਦਿਓ। ਮਹਿੰਦੀ ਉਤਾਰਨ ਤੋਂ ਬਾਅਦ ਹੱਥਾਂ ਉਤੇ ਅੰਬ ਦੇ ਆਚਾਰ ਦਾ ਤੇਲ ਵੀ ਲਗਾ ਸਕਦੇ ਹੋ। ਧਿਆਨ ਰੱਖੋ ਕਿ 24 ਘੰਟੇਂ ਤੱਕ ਸਾਬਣ ਦੀ ਵਰਤੋਂ ਨਾ ਕਰੋ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
Health Tips: ਕੈਂਸਰ ਹੋਣ ਤੋਂ ਪਹਿਲਾਂ ਸਰੀਰ ’ਚ ਦਿਖਦੇ ਹਨ ਇਹ ਲੱਛਣ, ਨਾ ਕਰੋ ਇਨ੍ਹਾਂ ਨੂੰ ਨਜ਼ਰਅੰਦਾਜ਼
NEXT STORY