ਨਵੀਂ ਦਿੱਲੀ: ਉਮਰ ਵਧਣ ਦੇ ਲੱਛਣ ਚਿਹਰੇ ਦੇ ਨਾਲ-ਨਾਲ ਹੱਥਾਂ ’ਤੇ ਵੀ ਦਿਖਾਈ ਦੇਣ ਲੱਗਦੇ ਹਨ। ਜੀ ਹਾਂ ਚਿਹਰੇ ਦੀ ਤਰ੍ਹਾਂ ਹੱਥਾਂ ’ਤੇ ਵੀ ਝੁਰੜੀਆਂ ਪੈਣ ਲੱਗਦੀਆਂ ਹਨ। ਉੱਧਰ ਦੂਜੇ ਪਾਸੇ ਹੱਥਾਂ ਦੀ ਸਹੀ ਤਰ੍ਹਾਂ ਨਾਲ ਦੇਖਭਾਲ ਨਾ ਕਰਨ ਨਾਲ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਹੱਥ ਬੁੱਢੇ, ਰੁੱਖੇ ਅਤੇ ਬੇਜਾਨ ਨਜ਼ਰ ਆਉਣ ਲੱਗਦੇ ਹਨ। ਅਜਿਹੇ ’ਚ ਤੁਸੀਂ ਕੁਝ ਦੇਸੀ ਉਪਾਅ ਨੂੰ ਅਪਣਾ ਕੇ ਇਸ ਪਰੇਸ਼ਾਨੀ ਤੋਂ ਨਿਜ਼ਾਤ ਪਾ ਸਕਦੇ ਹੋ ਤਾਂ ਚੱਲੋ ਅੱਜ ਅਸੀਂ ਤੁਹਾਨੂੰ ਹੱਥਾਂ ਦੀ ਝੁਰੜੀਆਂ ਨੂੰ ਘੱਟ ਕਰਨ ਦੇ ਟਿਪਸ ਦੱਸਦੇ ਹਾਂ...
ਜੈਤੂਨ ਤੇਲ ਆਵੇਗਾ ਕੰਮ
ਚਮੜੀ ਅਤੇ ਸਿਹਤ ਲਈ ਜੈਤੂਨ ਤੇਲ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ ਇਸ ਨਾਲ ਸਕਿਨ ਮੁਲਾਇਮ ਹੋਣ ਦੇ ਨਾਲ-ਨਾਲ ਜਵਾਨ ਨਜ਼ਰ ਆਉਂਦੀ ਹੈ ਉੱਧਰ ਹੱਥਾਂ ’ਤੇ ਪਈਆਂ ਝੁਰੜੀਆਂ ਘੱਟ ਕਰਨ ’ਚ ਵੀ ਮਦਦਗਾਰ ਹੁੰਦੀ ਹੈ। ਇਹ ਚਮੜੀ ਨੂੰ ਡੂੰਘਾਈ ਤੋਂ ਪੋਸ਼ਣ ਦੇਣ ਦੇ ਨਾਲ ਡੈਮੇਜ ਸੈਲਸ ਨੂੰ ਰਿਪੇਅਰ ਕਰਦਾ ਹੈ। ਅਜਿਹੇ ’ਚ ਤੁਸੀਂ ਵੀ ਹੱਥਾਂ ’ਤੇ ਪਈਆਂ ਝੁਰੜੀਆਂ ਨੂੰ ਘੱਟ ਕਰਨ ਲਈ ਇਸ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਸਿਰਫ਼ ਤੁਹਾਨੂੰ ਜੈਤੂਨ ਤੇਲ ਦੀਆਂ ਕੁਝ ਬੂੰਦਾਂ ਲੈ ਕੇ ਹੱਥਾਂ ਦੀ ਮਾਲਿਸ਼ ਕਰਨੀ ਹੈ। ਇਸ ਨਾਲ ਤੁਹਾਡੇ ਹੱਥਾਂ ਦੀਆਂ ਝੁਰੜੀਆਂ ਘੱਟ ਹੋਣ ਦੇ ਨਾਲ-ਨਾਲ ਹੱਥ ਸਾਫ਼, ਮੁਲਾਇਮ ਅਤੇ ਜਵਾਨ ਨਜ਼ਰ ਆਉਣਗੇ।
ਨਾਰੀਅਲ ਦੇ ਤੇਲ ਨਾਲ ਕਰੋ ਮਾਲਿਸ਼
ਚਿਹਰੇ ਦੀ ਤਰ੍ਹਾਂ ਹੱਥਾਂ ਦੀਆਂ ਝੁਰੜੀਆਂ ਘੱਟ -ਕਰਨ ਲਈ ਨਾਰੀਅਲ ਤੇਲ ਬਹੁਤ ਕਾਰਗਰ ਰਹੇਗਾ ਇਸ ਨਾਲ ਹੱਥਾਂ ਦੀ 8-10 ਮਿੰਟ ਤੱਕ ਮਾਲਿਸ਼ ਕਰੋ। ਲਗਾਤਾਰ ਕੁਝ ਦਿਨ ਇਸ ਨੂੰ ਲਗਾਉਣ ਨਾਲ ਤੁਹਾਨੂੰ ਫਰਕ ਨਜ਼ਰ ਆਉਣ ਲੱਗੇਗਾ। ਨਾਰੀਅਲ ਤੇਲ ਚਮੜੀ ਦੇ ਟਿਸ਼ੂਜ ਨੂੰ ਰਿਪੇਅਰ ਕਰਕੇ ਝੁਰੜੀਆਂ ਘੱਟ ਕਰਨ ’ਚ ਮਦਦ ਕਰੇਗਾ। ਇਸ ਤੋਂ ਇਲਾਵਾ ਇਸ ਨਾਲ ਚਮੜੀ ਦੀ ਰੰਗਤ ਵੀ ਸਾਫ਼ ਹੋਵੇਗੀ। ਨਾਰੀਅਲ ਤੇਲ ਨਾਲ ਰਾਤ ਨੂੰ ਹੱਥਾਂ ਦੀ ਮਾਲਿਸ਼ ਕਰਨੀ ਫ਼ਾਇਦੇਮੰਦ ਹੋਵੇਗੀ।
ਕੇਲੇ ਨਾਲ ਮਿਲੇਗੀ ਰਾਹਤ
ਕੇਲਾ ਕਈ ਪੋਸ਼ਕ ਤੱਤ ਅਤੇ ਐਂਟੀ-ਆਕਸੀਡੈਂਟਸ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਡੈੱਡ ਸਕਿਨ ਸੈਲਸ ਨੂੰ ਰਿਪੇਅਰ ਕਰਕੇ ਲਈ ਚਮੜੀ ਦਿਵਾਉਣ ’ਚ ਮਦਦ ਕਰਦਾ ਹੈ। ਅਜਿਹੇ ’ਚ ਚਮੜੀ ’ਤੇ ਪਈਆਂ ਝੁਰੜੀਆਂ ਨੂੰ ਘੱਟ ਕਰਨ ਲਈ ਕੇਲਾ ਵੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਲਈ ਕੇਲੇ ਨੂੰ ਪੀਸ ਕੇ ਮਸਾਜ ਕਰਦੇ ਹੋਏ ਹੱਥਾਂ ’ਤੇ ਲਗਾਓ। ਇਸ ਨੂੰ ਕੁਝ ਦੇਰ ਲੱਗਾ ਰਹਿਣ ਦਿਓ। ਬਾਅਦ ’ਚ ਪਾਣੀ ਨਾਲ ਹੱਥਾਂ ਨੂੰ ਸਾਫ਼ ਕਰਕੇ ਸੁਕਾ ਲਓ। ਕੇਲਾ ਹੱਥਾਂ ਦੀਆਂ ਝੁਰੜੀਆਂ ਨੂੰ ਘੱਟ ਕਰਨ ਦੇ ਨਾਲ-ਨਾਲ ਉਸ ਨੂੰ ਸਾਫ਼ ਅਤੇ ਮੁਲਾਇਮ ਬਣਾਉਣ ’ਚ ਮਦਦ ਕਰੇਗਾ। ਨਾਲ ਹੀ ਚਮੜੀ ਲੰਬੇ ਸਮੇਂ ਤੱਕ ਨਮੀ ਬਰਕਰਾਰ ਰਹੇਗੀ।
Cooking Tips: ਸਰੀਰ ਨੂੰ ਠੰਡਕ ਪਹੁੰਚਾਉਂਦਾ ਹੈ ਕੱਦੂ, ਜਾਣੋ ਇਸ ਦੀ ਬਰਫ਼ੀ ਬਣਾਉਣ ਦੀ ਵਿਧੀ
NEXT STORY