ਨਵੀਂ ਦਿੱਲੀ: ਕਈ ਕੁੜੀਆਂ ਦੇ ਵਾਲ਼ ਸ਼ੈਂਪੂ ਤੋਂ ਬਾਅਦ ਰੁੱਖੇ ਹੋ ਜਾਂਦੇ ਹਨ। ਅਜਿਹੇ ’ਚ ਰੁੱਖੇ ਅਤੇ ਬੇਜਾਨ ਵਾਲ਼ ਦੇਖਣ ਨੂੰ ਬਹੁਤ ਬੁਰੇ ਲੱਗਦੇ ਹਨ। ਇਸ ਦੌਰਾਨ ਅਜਿਹੇ ਵਾਲ਼ਾਂ ਨਾਲ ਕੋਈ ਹੇਅਰਸਟਾਈਲ ਵੀ ਨਹੀਂ ਬਣਾ ਸਕਦੇ। ਇਸ ਲਈ ਵਾਲ਼ਾਂ ਨੂੰ ਸੈੈੱਟ ਕਰਨ ਲਈ ਹੇਅਰ ਜੈੱਲ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਵੀ ਆਪਣੇ ਰੁੱਖੇ, ਬੇਜਾਨ ਵਾਲ਼ਾਂ ਤੋਂ ਪ੍ਰੇਸ਼ਾਨ ਹੋ ਤਾਂ ਆਓ ਅੱਜ ਅਸੀਂ ਤੁਹਾਨੂੰ ਹੋਮਮੇਡ ਹੇਅਰ ਜੈੱਲ ਬਣਾਉਣ ਅਤੇ ਵਰਤੋਂ ਕਰਨ ਦਾ ਤਰੀਕਾ ਦੱਸਦੇ ਹਾਂ। ਇਸ ਨੂੰ ਵਰਤੋਂ ਕਰਕੇ ਸਿਰਫ 5 ਮਿੰਟ ’ਚ ਹੀ ਤੁਸੀਂ ਵਾਲ਼ਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਇਹ ਵੀ ਪੜ੍ਹੋ:ਸਿਹਤ ਲਈ ਲਾਹੇਵੰਦ ਹੈ ਬਾਜਰੇ ਦੀ ਰੋਟੀ, ਦਿਲ ਦੇ ਰੋਗਾਂ ਸਣੇ ਹੁੰਦੀਆਂ ਹਨ ਕਈ ਸਮੱਸਿਆਵਾਂ ਦੂਰ
ਹੇਅਰ ਜੈੱਲ ਬਣਾਉਣ ਲਈ ਜ਼ਰੂਰੀ ਸਮੱਗਰੀ
ਗੁਲਾਬ ਜਲ- 4 ਵੱਡੇ ਚਮਚੇ
ਐਲੋਵੇਰਾ ਜੈੱਲ-1 ਵੱਡਾ ਚਮਚਾ
ਵਿਟਾਮਿਨ ਈ ਕੈਪਸੂਲ- 1
ਸਪ੍ਰੇ ਬੋਤਲ-1
ਹੇਅਰ ਜੈੱਲ ਬਣਾਉਣ ਦੀ ਵਿਧੀ
-ਇਸ ਲਈ ਇਕ ਕੌਲੀ ’ਚ ਸਾਰੀਆਂ ਚੀਜ਼ਾਂ ਪਾ ਕੇ ਮਿਲਾਓ।
-ਜੇਕਰ ਤੁਹਾਨੂੰ ਜੈੱਲ ਜ਼ਿਆਦਾ ਗੁੜ੍ਹੀ ਲੱਗੇ ਤਾਂ ਇਸ ’ਚ ਲੋੜ ਅਨੁਸਾਰ ਪਾਣੀ ਪਾਓ।
-ਫਿਰ ਇਸ ਨੂੰ ਸਪ੍ਰੇ ਬੋਤਲ ’ਚ ਭਰ ਲਓ।
-ਤੁਹਾਡੀ ਹੇਅਰ ਜੈੱਲ ਬਣ ਕੇ ਤਿਆਰ ਹੈ। ਇਸ ਨੂੰ ਤੁਸੀਂ ਆਸਾਨੀ ਨਾਲ 10-15 ਦਿਨਾਂ ਤੱਕ ਵਰਤੋਂ ਕਰ ਸਕਦੇ ਹੋ।
ਟਿਪਸ-ਤੁਸੀਂ ਵਿਟਾਮਿਨ ਈ ਕੈਪਸੂਲ ਦੀ ਥਾਂ ਬਾਦਾਮ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ।
ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਇੰਝ ਕਰੋ ਵਰਤੋਂ
-ਇਸ ਨੂੰ ਅੱਧੇ ਗਿੱਲੇ ਵਾਲ਼ਾਂ ’ਤੇ ਲਗਾਓ। ਬਿਹਤਰ ਹੋਵੇਗਾ ਕਿ ਤੁਸੀਂ ਸ਼ੈਂਪੂ ਤੋਂ ਬਾਅਦ ਅੱਧੇ ਸੁੱਕੇ ਵਾਲ਼ਾਂ ’ਤੇ ਇਸ ਨੂੰ ਲਗਾਓ।
-ਜੈੱਲ ਨਾਲ ਵਾਲ਼ਾਂ ਦੀ ਲੰਬਾਈ ’ਤੇ ਸਪ੍ਰੇਅ ਕਰੋ।
-ਬਾਅਦ ’ਚ ਹਲਕੇ ਹੱਥਾਂ ਨਾਲ ਇਸ ਨੂੰ ਪੂਰੇ ਵਾਲ਼ਾਂ ’ਤੇ ਫੈਲਾਓ।
ਟਿਪਸ-ਇਸ ਨਾਲ ਰੁੱਖੇ ਅਤੇ ਬੇਜਾਨ ਵਾਲ਼ਾਂ ਨੂੰ ਨਮੀ ਮਿਲੇਗੀ। ਇਸ ਨੂੰ ਸਕੈਲਪ ਦੀ ਥਾਂ ’ਤੇ ਤੁਸੀਂ ਸਿਰਫ਼ ਵਾਲ਼ਾਂ ’ਤੇ ਹੀ ਲਗਾਓ। ਨਹੀ ਤਾਂ ਤੁਹਾਨੂੰ ਆਇਲੀ ਵਾਲ਼ਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹੇਅਰ ਜੈੱਲ ਦੀ ਵਰਤੋਂ ਕਰਨ ਦਾ ਤਾਰੀਕਾ
-ਇਸ ਨਾਲ ਰੁੱਖੇ-ਬੇਜਾਨ ਵਾਲ਼ਾਂ ਨੂੰ ਪੋਸ਼ਣ ਮਿਲੇਗਾ।
ਵਾਲ਼ਾਂ ’ਤੇ ਸਹੀ ਤਰੀਕੇ ਨਾਲ ਕੰਘੀ ਹੋਣ ਨਾਲ ਵਾਲ਼ ਝੜਨ ਦੀ ਪ੍ਰੇਸ਼ਾਨੀ ਦੂਰ ਹੋਵੇਗੀ।
-ਵਾਲ਼ਾਂ ਨੂੰ ਸਹੀ ਮਾਤਰਾ ’ਚ ਨਮੀ ਮਿਲਣ ਨਾਲ ਇਹ ਚਮਕਦਾਰ ਨਜ਼ਰ ਆਉਣਗੇ।
-ਰੁੱਖੇ ਵਾਲ਼ਾਂ ਦੀ ਪ੍ਰੇਸ਼ਾਨੀ ਦੂਰ ਹੋ ਕੇ ਮੁਲਾਇਮ ਹੋਣਗੇ।
-ਵਾਲ਼ਾਂ ’ਚੋਂ ਗੁਲਾਬ ਜਲ ਦੀ ਖ਼ੁਸ਼ਬੂ ਵੀ ਆਵੇਗੀ।
ਇਹ ਹੇਅਰ ਜੈੱਲ ਰੁੱਖੇ ਵਾਲ਼ਾਂ ਨੂੰ ਪੋਸ਼ਿਤ ਕਰਨ ਅਤੇ ਨਮੀ ਬਰਕਰਾਰ ਰੱਖਣ ’ਚ ਮਦਦ ਕਰਦਾ ਹੈ। ਅਜਿਹੇ ’ਚ ਇਹ ਰੁੱਖੇ ਵਾਲ਼ਾਂ ਲਈ ਫ਼ਾਇਦੇਮੰਦ ਹੈ। ਜੇਕਰ ਤੁਹਾਡੇ ਵਾਲ਼ ਪਹਿਲਾ ਤੋਂ ਹੀ ਆਇਲੀ ਹਨ ਤਾਂ ਇਹ ਹੇਅਰ ਸਪ੍ਰੇਅ ਨੂੰ ਨਾ ਲਗਾਓ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਸਿਹਤ ਲਈ ਲਾਹੇਵੰਦ ਹੈ ਬਾਜਰੇ ਦੀ ਰੋਟੀ, ਦਿਲ ਦੇ ਰੋਗਾਂ ਸਣੇ ਹੁੰਦੀਆਂ ਹਨ ਕਈ ਸਮੱਸਿਆਵਾਂ ਦੂਰ
NEXT STORY