ਨਵੀਂ ਦਿੱਲੀ- ਨਹੁੰਆਂ 'ਤੇ ਲੱਗੀ ਨੇਲ ਪੇਂਟ ਹੱਥਾਂ ਦੀ ਖੂਬਸੂਰਤੀ ਵਧਾਉਣ ਦਾ ਕੰਮ ਕਰਦੀ ਹੈ। ਪਰ ਹਮੇਸ਼ਾ ਲੰਬੇ ਸਮੇਂ ਤੱਕ ਨੇਲ ਪੇਂਟ ਵਰਤੋਂ ਨਾ ਕਰਨ ਜਾਂ ਇਸ ਨੂੰ ਸਹੀ ਤਰੀਕੇ ਨਾਲ ਨਾ ਰੱਖਣ ਨਾਲ ਇਹ ਸੁੱਕਣ ਅਤੇ ਗੁੜ੍ਹੀ ਹੋਣ ਲੱਗਦੀ ਹੈ। ਅਜਿਹੇ 'ਚ ਅਸੀਂ ਇਸ ਨੂੰ ਬੇਕਾਰ ਸਮਝ ਕੇ ਸੁੱਟਣਾ ਹੀ ਸਹੀ ਸਮਝਦੇ ਹਾਂ। ਪਰ ਤੁਸੀਂ ਕੁਝ ਆਸਾਨ ਜਿਹੇ ਟਿਪਸ ਅਪਣਾ ਕੇ ਆਪਣੀ ਨੇਲ ਪੇਂਟ ਨੂੰ ਦੁਬਾਰਾ ਪਹਿਲਾਂ ਦੀ ਤਰ੍ਹਾਂ ਸਹੀ ਕਰ ਸਕਦੇ ਹੋ। ਚਲੋ ਜਾਣਦੇ ਹਾਂ ਕੁਝ ਬਿਊਟੀ ਟਿਪਸ...
ਗਰਮ ਪਾਣੀ
ਤੁਸੀਂ ਆਪਣੀ ਬਾਕੀ ਕਾਜਲ, ਲਾਈਨ ਦੀ ਤਰ੍ਹਾਂ ਨੇਲ ਪੇਂਟ ਨੂੰ ਵੀ ਗਰਮ ਪਾਣੀ ਨਾਲ ਸਹੀ ਕਰ ਸਕਦੀ ਹੈ। ਇਸ ਦੇ ਲਈ ਇਕ ਕੌਲੀ ਗਰਮ ਪਾਣੀ 'ਚ ਸੁੱਕੀ ਅਤੇ ਗੁੜ੍ਹੀ ਪਈ ਨੇਲ ਪਾਲਿਸ਼ ਨੂੰ ਰੱਖ ਦਿਓ। ਕੁਝ ਘੰਟਿਆਂ ਬਾਅਦ ਤੁਹਾਨੂੰ ਇਕਦਮ ਨਵੀਂ ਵਰਗੀ ਨੇਲ ਪੇਂਟ ਮਿਲ ਜਾਵੇਗੀ।
ਧੁੱਪ 'ਚ ਰੱਖਣਾ ਸਹੀ
ਤੁਸੀਂ ਗੁੜ੍ਹੀ ਨੇਲ ਪੇਂਟ ਨੂੰ ਧੁੱਪ 'ਚ ਰੱਖ ਕੇ ਵੀ ਸਹੀ ਕਰ ਸਕਦੇ ਹੋ। ਇਸ ਦੇ ਲਈ ਨੇਲ ਪੇਂਟ ਦੀ ਬੋਤਲ ਨੂੰ 1-2 ਘੰਟੇ ਤੱਕ ਤੇਜ਼ ਧੁੱਪ 'ਚ ਰੱਖ ਦਿਓ। ਇਸ ਨਾਲ ਗੁੜ੍ਹੀ ਹੋਈ ਨੇਲ ਪੇਂਟ ਪਿਘਲ ਕੇ ਇਕਦਮ ਸਹੀ ਹੋ ਜਾਵੇਗੀ।
ਥੀਨਰ ਦੀ ਕਰੋ ਵਰਤੋ
ਤੁਸੀਂ ਇਸ 'ਚ ਥੀਨਰ ਦੀਆਂ 2-3 ਬੂੰਦਾਂ ਪਾ ਕੇ ਬੋਤਲ ਨੰੂ ਜ਼ੋਰ ਨਾਲ ਹਿਲਾਓ। ਇਸ ਦੇ ਬਾਅਦ ਇਸ ਨੂੰ ਖੋਲ੍ਹ ਕੇ ਇਕ ਵਾਰ ਚੈੱਕ ਕਰ ਲਓ। ਤੁਹਾਨੂੰ ਇਕਦਮ ਨਵੇਂ ਵਰਗੀ ਨੇਲ ਪੇਂਟ ਮਿਲ ਜਾਵੇਗੀ।
ਟਰਾਂਸਪੇਰੇਂਟ ਨੇਲ ਪੇਂਟ ਮਿਲਾਓ
ਜੇਕਰ ਤੁਹਾਡਾ ਕਲਰਡ ਨੇਲ ਪੇਂਟ ਸੁੱਕ ਿਗਆ ਹੈ ਤਾਂ ਤੁਸੀਂ ਇਸ 'ਚ ਟਰਾਂਸਪੇਰੇਂਟ ਨੇਲ ਪੇਂਟ ਮਿਲਾ ਸਕਦੇ ਹੋ। ਇਸ ਨਾਲ ਇਹ ਇਕਦਮ ਨਵੀਂ ਵਰਗੀ ਹੋ ਜਾਵੇਗਾ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
-ਨੇਲ ਪੇਂਟ ਨੂੰ ਕਦੇ ਵੀ ਫਰਿੱਜ 'ਚ ਨਾ ਰੱਖੋ। ਇਸ ਨਾਲ ਉਹ ਜਲਦੀ ਸੁੱਕ ਸਕਦੀ ਹੈ। ਇਸ ਨੂੰ ਹਮੇਸ਼ਾ ਰੂਮ ਟੈਂਪਰੇਚਰ 'ਤੇ ਰੱਖੋ।
-ਨੇਲ ਪੇਂਟ ਲਗਾਉਣ ਦੌਰਾਨ ਸਿੱਧੇ ਪੱਖੇ ਦੇ ਹੇਠਾਂ ਨਾ ਬੈਠੋ।
-ਨੇਲ ਪੇਂਟ ਲਗਾਉਣ ਤੋਂ ਪਹਿਲਾਂ ਬੋਤਲ ਨੂੰ ਹੱਥਾਂ ਦੇ ਵਿਚਾਲੇ ਰੱਖ ਕੇ ਹਿਲਾਓ।
Cooking Tips: ਬੱਚਿਆਂ ਨੂੰ ਚਾਹ ਨਾਲ ਬਣਾ ਕੇ ਖਵਾਓ ਨਮਕੀਨ ਮਟਰੀ
NEXT STORY