ਜਲੰਧਰ— ਅਕਸਰ ਮੰਨਿਆ ਜਾਂਦਾ ਹੈ ਕਿ ਜ਼ਿਆਦਾ ਚੀਨੀ ਖਾਣ ਨਾਲ ਸ਼ੂਗਰ ਅਤੇ ਮੋਟਾਪੇ ਵਰਗੀਆਂ ਬੀਮਾਰੀਆਂ ਹੁੰਦੀਆਂ ਹਨ ਪਰ ਇਹ ਧਿਆਨ ਦੇਣਾ ਵੀ ਜ਼ਰੂਰੀ ਹੈ ਕਿ ਚੀਨੀ ਸਾਡੇ ਸਰੀਰ ਲਈ ਜ਼ਰੂਰੀ ਵੀ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਚੀਨੀ ਵਿਅਕਤੀ ਨੂੰ ਤਣਾਅ ਤੋਂ ਬਣਾਉਂਦੀ ਹੈ। ਆਓ ਜਾਣਦੇ ਹਾਂ ਕਿ ਚੀਨੀ ਕਿਸ ਤਰ੍ਹਾਂ ਸਾਡੇ ਸਰੀਰ ਲਈ ਫਾਇਦੇਮੰਦ ਹੈ। ਆਮਤੌਰ 'ਤੇ ਚੀਨੀ ਦਾ ਇਸਤੇਮਾਲ ਇਸ ਲਈ ਕੀਤਾ ਜਾਂਦਾ ਹੈ ਤਾਂਕਿ ਫਿੱਕਾਪਣ ਦੂਰ ਕੀਤਾ ਜਾ ਸਕੇ ਪਰ ਸਰੀਰ 'ਚ ਥਕਾਵਟ ਮਹਿਸੂਸ ਹੋਣ 'ਤੇ ਵੀ ਚੀਨੀ ਦੇ ਬਣੇ ਪਦਾਰਥਾਂ ਦਾ ਇਸਤੇਮਾਲ ਕੀਤਾ ਜਾਦਾ ਹੈ। ਸਰੀਰ 'ਚ ਊਰਜਾ ਦਾ ਸਤਰ ਠੀਕ ਕਰ ਕੇ ਨਵੀਂ ਊਰਜਾ ਦੇਣ ਦਾ ਕੰਮ ਵੀ ਚੀਨੀ ਕਰਦੀ ਹੈ। ਇਸ ਤੋਂ ਇਲਾਵਾ ਬਿਊਟੀ ਟਿਪਸ 'ਚ ਵੀ ਚੀਨੀ ਕਾਰਗਰ ਉਪਾਅ ਹੈ। ਜੇਕਰ ਚਿਹਰੇ 'ਤੇ ਮੁਹਾਸੇ ਦੀ ਸਮਸਿਆ ਹੈ ਤਾਂ ਚੀਨੀ 'ਚ ਨਿੰਬੂ ਦੀ ਕੁਝ ਬੂੰਦਾ ਮਿਲਾਕੇ ਉਸ ਨੂੰ ਆਪਣੇ ਚਿਹਰੇ 'ਤੇ ਹਲਕੇ ਹੱਥਾਂ ਨਾਲ ਸਕਰਬ ਕਰੋ। ਤੇਜ਼ ਧੁੱਪ 'ਚ ਜਾਣ ਕਾਰਨ ਜੇਕਰ ਸਕਿਨ ਕਾਲੀ ਹੋ ਗਈ ਹੈ ਤਾਂ ਇਹ ਉਪਾਅ ਕਰੋ। ਸਭ ਤੋਂ ਪਹਿਲਾਂ 2 ਚਮਚ ਕਾਫੀ ਲਓ ਅਤੇ ਉਸ 'ਚ 1 ਚਮਚ ਚੀਨੀ ਮਿਲਾਉਣ ਤੋਂ ਬਾਅਦ ਥੋੜ੍ਹਾ ਜਿਹਾ ਪਾਣੀ ਮਿਲਾ ਲਓ। ਫਿਰ ਇਸ ਪੇਸਟ ਨੂੰ ਆਪਣੇ ਚਿਹਰੇ 'ਤੇ ਲਗਾਓ। ਇਸ ਨਾਲ ਚਿਹਰਾ ਸਾਫ ਅਤੇ ਚਮਕਦਾਰ ਹੋ ਜਾਵੇਗਾ।
ਸ਼ੂਗਰ ਤੇ ਮਰਦਾਨਾ ਕਮਜ਼ੋਰੀ ਨੂੰ ਜੜ੍ਹ ਤੋਂ ਖ਼ਤਮ ਕਰੇਗੀ ਇਹ ਆਯੁਰਵੈਦਿਕ ਦਵਾਈ
NEXT STORY