ਜਲੰਧਰ (ਬਿਊਰੋ) - ਗਰਮੀ ਦਾ ਮੌਸਮ ਆਉਣ ਵਾਲਾ ਹੈ। ਗਰਮੀ ਤੋਂ ਰਾਹਤ ਦਿਵਾਉਣ ‘ਚ ਜਿਥੇ ਮੀਂਹ ਦਾ ਸਭ ਤੋਂ ਅਹਿਮ ਹੁੰਦਾ, ਉੱਥੇ ਚਿਪਚਪਾ ਮੌਸਮ ਖ਼ੂਬਸੂਰਤੀ ਅਤੇ ਮੇਕਅਪ ਲਈ ਬਿਲਕੁਲ ਚੰਗਾ ਨਹੀਂ ਹੁੰਦਾ। ਅਜਿਹੇ ਵਿਚ ਸਾਨੂੰ ਸਮਝ ਨਹੀਂ ਆਉਂਦੀ ਕਿ ਕਿਸ ਤਰ੍ਹਾਂ ਦਾ ਮੇਕਅਪ ਕਰੀਏ, ਜੋ ਲੰਬੇ ਸਮੇਂ ਤੱਕ ਟਿਕਿਆ ਰਹ ਸਕੇ। ਇਸੇ ਲਈ ਅੱਜ ਅਸੀਂ ਤੁਹਾਨੂੰ ਮੀਂਹ ਦੇ ਮੌਸਮ ਦੌਰਾਨ ਮੇਕਅਪ ਕਰਦੇ ਸਮੇਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਅਤੇ ਕੀ ਕਰਨਾ ਚਾਹੀਦਾ ਹੈ, ਦੇ ਬਾਰੇ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ...
1. ਬਰਸਾਤ ‘ਚ ਵਾਟਰਪਰੂਫ ਮੇਕਅਪ ਪ੍ਰੋਡਕਟਸ ਦੀ ਵਰਤੋਂ ਕਰੋ। ਤੁਸੀਂ ਚਾਹੋ ਤਾਂ ਟੂ-ਵੇ ਕੰਪੈਕਟ ਪਾਊਡਰ ਅਤੇ ਫਾਊਂਡੇਸ਼ਨ ਵੀ ਇਸਤੇਮਾਲ ਕਰ ਸਕਦੇ ਹੋ। ਇਸ ਨੂੰ ਹਲਕੇ ਗਿੱਲੇ-ਸਪੰਜ ਰਾਹੀਂ ਲਗਾਇਆ ਜਾ ਸਕਦਾ ਹੈ, ਉਂਝ ਤੁਸੀਂ ਇਸ ਨੂੰ ਡਰਾਈ ਪਾਊਡਰ ਦੇ ਤੌਰ ‘ਤੇ ਵੀ ਲਗਾ ਸਕਦੇ ਹੋ।
ਪੜ੍ਹੋ ਇਹ ਵੀ ਖ਼ਬਰ - ਫਰਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਨੂੰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
2. ਬਰਸਾਤ ਦੇ ਮੌਸਮ ’ਚ ਲਿਪਸਟਿਕ ਲਾਉਣ ਤੋਂ ਪਹਿਲਾਂ ਵਾਟਰਪਰੂਫ ਲਾਈਨਰ ਦੇ ਦੋ ਕੋਟ ਜ਼ਰੂਰ ਲਗਾਓ। ਇਸ ਤੋਂ ਬਾਅਦ ਵਾਟਰਪਰੂਫ ਲਿੱਪ ਕਲਰ ਲਗਾਓ ਤਾਂ ਜੋ ਮੀਂਹ ਪੈਣ ‘ਤੇ ਲਿੱਪ ਸ਼ੇਡ ਮਿਸ ਨਾ ਹੋਵੇ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤ ਅਨੁਸਾਰ : ਇਸ ਦਿਸ਼ਾ ‘ਚ ਬੈਠ ਕੇ ਕਰੋ ਕੰਮ, ਜ਼ਿੰਦਗੀ ’ਚ ਹਮੇਸ਼ਾ ਹੋਵੇਗੀ ਤਰੱਕੀ
3. ਬਰਸਾਤ ਦੇ ਮੌਸਮ ‘ਚ ਬਿਊਟੀ ਅਤੇ ਮੇਕਅਪ ਪ੍ਰੋਡਕਟ ਖ਼ਰੀਦਦੇ ਸਮੇਂ ਉਸ ਬਾਰੇ ਚੰਗੀ ਤਰ੍ਹਾਂ ਪੜ੍ਹ ਲਓ ਕਿ ਉਹ ਵਾਟਰਪਰੂਫ ਹੈ ਜਾਂ ਨਹੀਂ। ਉਹ ਕਿੰਨੇ ਘੰਟੇ ਟਿਕੇਗਾ। ਨਾਲ ਹੀ ਇਸ ਸੀਜ਼ਨ ‘ਚ ਹਵਾ ਲੱਗਣ ਨਾਲ ਪ੍ਰੋਡਕਟ ਸਿਲ੍ਹੇ ਹੋਣ ਲੱਗਦੇ ਹਨ, ਇਸੇ ਲਈ ਚੈੱਕ ਕਰੋ ਕਿ ਇਨ੍ਹਾਂ ਵਿਚ ਸਲਾਬਾ ਨਾ ਆ ਗਿਆ ਹੋਵੇ।
4. ਬਰਸਾਤ ‘ਚ ਪਾਊਡਰ ਬਲੱਸ਼ ਦੀ ਥਾਂ ਕ੍ਰੀਮ ਬਲੱਸ਼ ਇਸਤੇਮਾਲ ਕਰੋ। ਜੇਕਰ ਕਲਰ ‘ਚ ਥੋੜ੍ਹਾ ਹੋਰ ਉਭਾਰ ਚਾਹੀਦਾ ਹੈ ਤਾਂ ਕ੍ਰੀਮ ਬਲੱਸ਼ ’ਤੇ ਪਾਊਡਰ ਬਲੱਸ਼ ਲਗਾਓ, ਤਾਂ ਜੋ ਇਹ ਗਾਲ੍ਹਾਂ ‘ਤੇ ਜ਼ਿਆਦਾ ਦੇਰ ਤਕ ਟਿਕੇ।
ਪੜ੍ਹੋ ਇਹ ਵੀ ਖ਼ਬਰ - ਕਿਸੇ ਵੀ ਪਰੇਸ਼ਾਨੀ ਦਾ ਹੱਲ ਕਰਨਾ ਚਾਹੁੰਦੇ ਹੋ ਤਾਂ ਬੁੱਧਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ
5. ਟੋਨਰ ਲਗਾਓ, ਇਹ ਨਾ ਸਿਰਫ਼ ਚਮੜੀ ਨੂੰ ਕਲੀਅਰ ਰੱਖਦੈ ਸਗੋਂ ਉਸ ਨੂੰ ਮਾਇਸਚਰਾਈਜ਼ ਵੀ ਕਰਦਾ ਹੈ। ਇਹ ਚਮੜੀ ਪੋਰਜ਼ ਨੂੰ ਬੰਦ ਕਰਦਾ ਹੈ ਅਤੇ ਪੀਐੱਚ ਬੈਲੇਂਸ ਨੂੰ ਮੈਂਟੇਨ ਕਰਨ ‘ਚ ਮਦਦ ਕਰਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਖਾਣਾ ਖਾਣ ਤੋਂ ਬਾਅਦ ਕੀ ਤੁਸੀਂ ਵੀ ਢਿੱਡ ’ਚ ਭਾਰੀਪਨ ਮਹਿਸੂਸ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
6. ਆਈ ਮੇਕਅਪ ‘ਚ ਬ੍ਰਾਈਟ ਪਰ ਇਸ ਵਿਚ ਵੀ ਇਨ੍ਹਾਂ ਦੇ ਲਾਈਟ ਸ਼ੇਡ ਜਿਵੇਂ ਗ਼ੁਲਾਬੀ ਅਤੇ ਪੀਚ ਵਰਗੇ ਸ਼ੇਡ ਯੂਜ਼ ਕਰੋ। ਬੁਲ੍ਹਾਂ ਲਈ ਗਿਲਾਸ ਜਾਂ ਮੈਟ ਲਿਪਸਟਿੱਕ ਅਪਲਾਈ ਕਰੋ।
ਪੜ੍ਹੋ ਇਹ ਵੀ ਖ਼ਬਰ - Health Tips: ‘ਜੋੜਾਂ ਅਤੇ ਗੋਡਿਆਂ ਦੇ ਦਰਦ’ ਤੋਂ ਇੱਕ ਹਫ਼ਤੇ ’ਚ ਪਾਓ ਛੁਟਕਾਰਾ, ਅਪਣਾਓ ਇਹ ਘਰੇਲੂ ਨੁਸਖ਼ਾ
Health Tips : ਖਾਣਾ ਖਾਣ ਤੋਂ ਬਾਅਦ ਕੀ ਤੁਸੀਂ ਵੀ ਢਿੱਡ ’ਚ ਭਾਰੀਪਨ ਮਹਿਸੂਸ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
NEXT STORY