ਨਵੀਂ ਦਿੱਲੀ— ਤੁਸੀਂ ਪਿਆਰ 'ਚ ਲੜਕੇ ਜਾਂ ਲੜਕੀ ਵਲੋਂ ਧੋਖਾ ਦੇਣ ਦੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ। ਹੋ ਸਕਦਾ ਹੈ ਕਿ ਤੁਹਾਨੂੰ ਵੀ ਪਿਆਰ 'ਚ ਧੋਖਾ ਮਿਲਿਆ ਹੋਵੇ। ਪਰ ਕੀ ਤੁਸੀਂ ਜਾਣਦੇ ਹੋ ਕਿ ਕਿਉਂ ਕਿਸੇ ਰਿਲੇਸ਼ਨ ਜਾਂ ਪਿਆਰ 'ਚ ਪਏ ਲੜਕੇ ਜਾਂ ਲੜਕੀਆਂ ਇਕ-ਦੂਜੇ ਨੂੰ ਧੋਖਾ ਦਿੰਦੇ ਹਨ। ਅਸਲ 'ਚ ਜਦੋਂ ਸਾਨੂੰ ਕਿਸੇ ਤੋਂ ਧੋਖਾ ਮਿਲਦਾ ਹੈ ਤਾਂ ਅਸੀਂ ਉਸ ਦਾ ਕਾਰਨ ਜਾਨਣਾ ਚਾਹੁੰਦੇ ਹਾਂ ਤੇ ਜੇਕਰ ਸਾਨੂੰ ਕਾਰਨ ਦਾ ਪਤਾ ਨਹੀਂ ਲੱਗਦਾ ਤਾਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗਦੇ ਹਾਂ। ਕਈ ਵਾਰ ਤਾਂ ਸਥਿਤੀ ਅਜਿਹੀ ਬਣ ਜਾਂਦੀ ਹੈ ਕਿ ਸਾਨੂੰ ਭਰੋਸਾ ਹੀ ਨਹੀਂ ਹੁੰਦਾ ਕਿ ਸਾਨੂੰ ਪਿਆਰ 'ਚ ਧੋਖਾ ਮਿਲ ਰਿਹਾ ਹੈ।
ਕੋਈ ਵੀ ਇਨਸਾਨ ਰਿਲੇਸ਼ਨ ਜਾਂ ਪਿਆਰ 'ਚ ਧੋਖਾ ਮਿਲਣ ਨਾਲ ਇਕਦਮ ਟੁੱਟ ਜਾਂਦਾ ਹੈ। ਉਸ ਨੂੰ ਬਹੁਤ ਹੀ ਗਹਿਰਾ ਭਾਵਨਾਤਮਕ ਧੱਕਾ ਲੱਗਦਾ ਹੈ। ਕਈ ਵਾਰ ਇਸ ਕਾਰਨ ਲੋਕ ਡਿਪ੍ਰੈਸ਼ਨ 'ਚ ਚਲੇ ਜਾਂਦੇ ਹਨ। ਅਸਲ 'ਚ ਜਦੋਂ ਤੁਸੀਂ ਕਿਸੇ ਨੂੰ ਬਹੁਤ ਪਿਆਰ ਕਰਦੇ ਹੋ ਤਾਂ ਉਸ ਤੋਂ ਮਿਲਣ ਵਾਲਾ ਧੋਖਾ ਬਰਦਾਸ਼ਤ ਨਹੀਂ ਕਰ ਪਾਉਂਦੇ ਹਨ। ਇਸ ਦੇ ਕਾਰਨ ਤੁਸੀਂ ਡਿਪ੍ਰੈਸ਼ਨ 'ਚ ਜਾਣ ਦੇ ਨਾਲ ਇਕਦਮ ਟੁੱਟ ਜਾਂਦੇ ਹੋ ਤੇ ਫਿਲ ਜਲਦੀ ਲੋਕਾਂ 'ਤੇ ਭਰੋਸਾ ਨਹੀਂ ਕਰ ਪਾਉਂਦੇ।
ਕੁਝ ਸਮਾਂ ਪਹਿਲਾਂ ਹੋਏ ਸਰਵੇ 'ਚ ਸਾਹਮਣੇ ਆਇਆ, ਜਿਸ 'ਚ ਲੜਕੇ ਤੇ ਲੜਕੀਆਂ ਨੂੰ ਪਿਆਰ 'ਚ ਮਿਲਣ ਵਾਲੇ ਧੋਖੇ ਦੇ ਬਾਰੇ 'ਚ ਦੱਸਿਆ ਗਿਆ ਸੀ। ਇਸ ਸਰਵੇ 'ਚ ਔਰਤਾਂ ਤੇ ਪੁਰਸ਼ਾਂ ਨੂੰ ਇਕ-ਦੂਜੇ ਨੂੰ ਧੋਖਾ ਦੇਣ ਦੇ ਕਾਰਨ ਦੀ ਵੀ ਜਾਣਕਾਰੀ ਦਿੱਤੀ ਗਈ ਸੀ। ਇਸ ਸਰਵੇ 'ਚ ਰਿਲੇਸ਼ਨ ਤੇ ਪਿਆਰ 'ਚ ਮਿਲਣ ਵਾ ਲੇ ਧੋਖੇ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਦੱਸੀਆਂ ਗਈਆਂ ਸਨ।
ਇਹ ਸਰਵੇ ਟ੍ਰਸਟੀਫਾਈ ਇਨਫੋ ਦਾ ਹੈ। ਸਰਵੇ 'ਚ 55 ਫੀਸਦੀ ਪੁਰਸ਼ਾਂ ਨੇ ਇਸ ਗੱਲ ਨੂੰ ਸਵਿਕਾਰ ਕੀਤਾ ਕਿ ਉਨ੍ਹਾਂ ਨੇ ਜ਼ਿੰਦਗੀ 'ਚ ਇਕ ਨਾ ਇਕ ਵਾਰ ਆਪਣੀ ਪਤਨੀ ਨੂੰ ਧੋਖਾ ਦਿੱਤਾ ਹੈ। ਇਸ ਸਰਵੇ 'ਚ 50 ਫੀਸਦੀ ਔਰਤਾਂ ਨੇ ਇਸ ਗੱਲ ਨੂੰ ਸਵਿਕਾਰ ਕੀਤਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਇਕ ਨਾ ਇਕ ਵਾਰ ਕਿਸੇ ਪੁਰਸ਼ ਨੂੰ ਧੋਖਾ ਦਿੱਤਾ ਹੈ। ਉਥੇ ਹੀ 32 ਫੀਸਦੀ ਪੁਰਸ਼ਾਂ ਨੇ ਆਨਲਾਈਨ ਡੇਟਿੰਗ 'ਚ ਲੜਕੀਆਂ ਦੇ ਨਾਲ ਚੀਟਿੰਗ ਦੀ ਗੱਲ ਨੂੰ ਸਵਿਕਾਰ ਕੀਤਾ ਹੈ।
ਉਥੇ ਹੀ ਔਰਤਾਂ ਨੇ ਇਸ ਗੱਲ ਨੂੰ ਸਵਿਕਾਰ ਕੀਤਾ ਹੈ ਕਿ ਉਨ੍ਹਾਂ ਨੂੰ ਪਾਰਟੀ ਜਾਂ ਸੋਸ਼ਲ ਮੀਡੀਆ 'ਤੇ 22 ਫੀਸਦੀ ਅਜਿਹੇ ਲੜਕੇ ਮਿਲਦੇ ਹਨ, ਜੋ ਧੋਖੇਬਾਜ਼ ਹੁੰਦੇ ਹਨ। ਸਰਵੇ 'ਚ 23 ਫੀਸਦੀ ਪੁਰਸ਼ਾਂ ਨੇ ਆਪਣੇ ਅਫੇਅਰ ਦਾ ਕਾਰਨ ਸੈਕਸੂਅਲ ਸੈਟਿਸਫੈਕਸ਼ਨ ਦਾ ਨਾ ਹੋਣਾ ਦੱਸਿਆ ਹੈ।
ਉਥੇ ਹੀ 28 ਫੀਸਦੀ ਔਰਤਾਂ ਨੇ ਦੱਸਿਆ ਕਿ ਪਤੀ ਤੋਂ ਇਲਾਵਾ ਦੂਜੇ ਪੁਰਸ਼ਾਂ ਦੇ ਨਾਲ ਅਫੇਅਰ ਦਾ ਕਾਰਨ ਪਤੀ ਦੇ ਨਾਲ ਭਾਵਨਾਤਮਕ ਲਗਾਅ ਦਾ ਨਾ ਹੋਣਾ ਹੈ। ਇਸ 'ਚ 40 ਫੀਸਦੀ ਔਰਤਾਂ ਨੇ ਵਿਆਹ ਤੋਂ ਬਾਅਦ ਪਤੀ ਨਾਲ ਚੰਗੇ ਸਬੰਧ ਨਾ ਹੋਣ ਦੀ ਗੱਲ ਸਵਿਕਾਰ ਕੀਤੀ ਹੈ। ਉਥੇ ਹੀ 60 ਫੀਸਦੀ ਪੁਰਸ਼ਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਤਨੀਆਂ ਨਾਲ ਬਹੁਤ ਚੰਗੇ ਸਬੰਧ ਹਨ।
ਚੰਗੀ ਨੀਂਦ ਲੈਣ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋਂ
NEXT STORY