ਨਵੀਂ ਦਿੱਲੀ- ਜੇਕਰ ਤੁਸੀਂ ਵੀ ਸਵੇਰ ਜਾਂ ਸ਼ਾਮ ਦੀ ਇਕੱਲੀ ਚਾਹ ਪੀ ਕੇ ਬੋਰ ਹੋ ਗਏ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਚਟਪਟੇ ਬਰੈੱਡ ਵੜੇ ਦੀ ਰੈਸਿਪੀ ਲਿਆਏ ਹਾਂ। ਖ਼ਾਸ ਗੱਲ ਇਹ ਹੈ ਕਿ ਇਸ ਨੂੰ ਬਣਾਉਣ 'ਚ ਤੁਹਾਨੂੰ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਪਵੇਗੀ ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ...
ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਬਰੈੱਡ ਵੜਾ ਬਣਾਉਣ ਲਈ ਜ਼ਰੂਰੀ ਸਮੱਗਰੀ
ਚੌਲਾਂ ਦਾ ਆਟਾ-1/2 ਕੱਪ
ਸੂਜੀ-1/4 ਕੱਪ
ਬਰੈੱਡ-6 ਪੀਸ (ਟੁੱਕੜਿਆਂ 'ਚ ਕਟੇ ਹੋਏ)
ਦਹੀਂ-1/2 ਕੱਪ
ਜੀਰਾ-1/2 ਕੱਪ
ਗੰਢਾ-1 (ਬਾਰੀਕ ਕੱਟਿਆ ਹੋਇਆ)
ਅਦਰਕ- 1 ਟੁੱਕੜਾ (ਕੱਦੂਕਸ ਕੀਤਾ ਹੋਇਆ)
ਕੜ੍ਹੀ ਪੱਤਾ- 1 ਵੱਡਾ ਚਮਚਾ (ਕੱਟਿਆ ਹੋਇਆ)
ਹਰੀ ਧਨੀਆ-1 ਵੱਡਾ ਚਮਚਾ (ਕੱਟਿਆ ਹੋਇਆ)
ਹਰੀ ਮਿਰਚ-2 (ਬਾਰੀਕ ਕੱਟੀ ਹੋਈ)
ਲੂਣ ਸੁਆਦ ਅਨੁਸਾਰ
ਤੇਲ ਲੋੜ ਅਨੁਸਾਰ
ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਬਰੈੱਡ ਵੜਾ ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾ ਇਕ ਕੌਲੀ 'ਚ ਬਰੈੱਡ, ਦਹੀਂ, ਚੌਲਾਂ ਦਾ ਆਟਾ ਅਤੇ ਸੂਜੀ ਪਾ ਕੇ ਮਿਲਾਓ।
2. ਫਿਰ ਇਸ ਨੂੰ ਕਰੀਬ 20 ਮਿੰਟ ਤੱਕ ਢੱਕ ਕੇ ਵੱਖ ਕਰੋ।
3. ਹੁਣ ਇਸ 'ਚ ਬਾਕੀ ਸਮੱਗਰੀ ਮਿਲਾਓ।
4. ਹੱਥਾਂ 'ਚ ਥੋੜ੍ਹਾ-ਜਿਹਾ ਤੇਲ ਲਗਾ ਕੇ ਮਿਸ਼ਰਨ ਦੇ ਵੜੇ ਤਿਆਰ ਕਰੋ।
5. ਹੁਣ ਪੈਨ 'ਚ ਤੇਲ ਗਰਮ ਕਰਕੇ ਉਸ 'ਚ ਵੜਿਆਂ ਨੂੰ ਗੋਲਡਰ ਭੂਰੇ ਹੋਣ ਤੱਕ ਫਰਾਈ ਕਰੋ।
6. ਲਓ ਜੀ ਤੁਹਾਡੇ ਵੜੇ ਬਣ ਕੇ ਤਿਆਰ ਹਨ।
7. ਇਨ੍ਹਾਂ ਨੂੰ ਖਾਣ ਲਈ ਪਲੇਟ 'ਚ ਕੱਢ ਕੇ ਨਾਰੀਅਲ ਦੀ ਚਟਨੀ ਅਤੇ ਚਾਹ ਨਾਲ ਗਰਮ-ਗਰਮ ਖਾਓ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
Beauty Tips: ਤਰਬੂਜ਼ ਨਾਲ ਬਣੇ ਫੇਸਮਾਸਕ ਨਾਲ ਪਾਓ ਬੇਦਾਗ ਅਤੇ ਚਮਕਦਾਰ ਚਿਹਰਾ
NEXT STORY