ਨਵੀਂ ਦਿੱਲੀ—ਗਰਮੀਆਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਤਾਂ ਬਾਜ਼ਾਰ 'ਚ ਸਬਜ਼ੀਆਂ ਦੀ ਭੰਡਾਰ ਲੱਗ ਜਾਂਦਾ ਹੈ। ਇਸ ਮੌਸਮ 'ਚ ਤਰ੍ਹਾਂ-ਤਰ੍ਹਾਂ ਸਬਜ਼ੀਆਂ ਖਾਣ ਨੂੰ ਮਿਲਦੀਆਂ ਹਨ। ਇਨ੍ਹਾਂ 'ਚੋਂ ਖ਼ਾਸ ਹੈ ਭਿੰਡੀ। ਭਿੰਡੀ ਹਰੇਕ ਨੂੰ ਖਾਣ 'ਚ ਬੇਹੱਦ ਸੁਆਦ ਲੱਗਦੀ ਹੈ। ਇਹ ਸਿਹਤ ਦੇ ਨਾਲ-ਨਾਲ ਖਾਣ 'ਚ ਵੀ ਬਹੁਤ ਸੁਆਦਿਸ਼ਟ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਸ ਨੂੰ ਬਣਾਉਣ ਦੀ ਰੈਸਿਪੀ ਬਾਰੇ ਦੱਸਦੇ ਹਾਂ। ਜਾਣੋ ਬਣਾਉਣ ਦੀ ਵਿਧੀ...
ਇਹ ਵੀ ਪੜ੍ਹੋ:Beauty Tips: ਚਿਹਰੇ ਨੂੰ ਚਮਕਦਾਰ ਬਣਾਉਣ ਲਈ ਚੌਲ਼ਾਂ ਦੇ ਆਟੇ 'ਚ ਮਿਲਾ ਕੇ ਲਗਾਓ ਇਹ ਵਸਤੂਆਂ
ਸਮੱਗਰੀ
ਭਿੰਡੀ- 300 ਗ੍ਰਾਮ
ਨਿੰਬੂ ਦਾ ਰਸ- 2 ਵੱਡੇ ਚਮਚਾ
ਹਲਦੀ ਪਾਊਡਰ- 1/2 ਵੱਡੇ ਚਮਚਾ
ਧਨੀਆ ਪਾਊਡਰ - 1 ਵੱਡਾ ਚਮਚਾ
ਲੂਣ- 1 ਚਮਚ
ਮੱਕੀ ਦਾ ਆਟਾ- 50 ਗ੍ਰਾਮ
ਤੇਲ- ਤਲਣ ਲਈ
ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਭਿੰਡੀਆਂ ਨੂੰ ਧੋ ਲਓ। ਫਿਰ ਭਿੰਡੀਆਂ ਨੂੰ ਵਿਚੋਂ ਕੱਟ ਕੇ ਲੰਬੇ-ਲੰਬੇ ਪੀਸ ਕਰ ਲਓ।
ਇਕ ਕਟੋਰੇ ਵਿਚ ਭਿੰਡੀ, ਨਿੰਬੂ ਦਾ ਰਸ, ਹਲਦੀ ਪਾਊਡਰ, ਮਸਾਲਾ, ਗਰਮ ਮਸਾਲਾ, ਧਨੀਆ ਪਾਊਡਰ, ਲਾਲ ਮਿਰਚ ਪਾਊਡਰ, ਲੂਣ ਅਤੇ ਮੱਕੀ ਦਾ ਆਟਾ ਪਾਓ। ਸਾਰੀਆਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ।
ਫਿਰ ਇਕ ਕੜਾਈ ਵਿਚ ਤੇਲ ਪਾਓ ਅਤੇ ਗਰਮ ਕਰੋ। ਫਿਰ ਇਸ ਵਿਚ ਭਿੰਡੀ ਦਾ ਮਿਸ਼ਰਣ ਪਾ ਕੇ ਭੂਰਾ ਅਤੇ ਕ੍ਰਿਸਪੀ ਫਰਾਈ ਕਰੋ। ਹੁਣ ਇਸ ਨੂੰ ਕਿਸੇ ਪਲੇਟ 'ਚ ਪਾਓ। ਗਰਮਾ-ਗਰਮ ਰੋਟੀ ਜਾਂ ਨਾਨ ਨਾਲ ਖਾਓ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
Beauty Tips: ਕੱਜਲ ਲਗਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
NEXT STORY