ਨਵੀਂ ਦਿੱਲੀ—ਆਚਾਰ ਹਰ ਪ੍ਰਕਾਰ ਦੇ ਭੋਜਨ ਨਾਲ ਖਾਧਾ ਜਾ ਸਕਦਾ ਹੈ। ਇਸ ਨਾਲ ਸਾਰੇ ਪਕਵਾਨਾਂ ਦਾ ਸੁਆਦ ਵਧਦਾ ਹੈ। ਕੁਝ ਅਚਾਰ ਵਿਸ਼ੇਸ਼ ਮੌਸਮ 'ਚ ਹੀ ਬਣਾਏ ਜਾ ਸਕਦੇ ਹਨ ਪਰ ਨਿੰਬੂ ਦਾ ਆਚਾਰ ਕਿਸੇ ਵੀ ਮੌਸਮ 'ਚ ਬਣਾਇਆ ਜਾ ਸਕਦਾ ਹੈ ਕਿਉਂਕਿ ਇਸ ਦੀ ਸਮੱਗਰੀ ਆਸਾਨੀ ਨਾਲ ਮਿਲ ਜਾਂਦੀ ਹੈ। ਇਸ ਨੂੰ ਹਰ ਉਮਰ ਦੇ ਲੋਕ ਪਸੰਦ ਕਰਦੇ ਹਨ। ਆਓ ਜਾਣਦੇ ਹਾਂ ਇਸ ਦੀ ਆਸਾਨ ਵਿਧੀ ਬਾਰੇ।
ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਸਮੱਗਰੀ—
ਨਿੰਬੂ - 470 ਗ੍ਰਾਮ
ਪਾਣੀ - 750 ਮਿਲੀਲੀਟਰ
ਲਾਲ ਮਿਰਚ - 1, 1/2 ਵੱਡੇ ਚਮਚੇ
ਹਲਦੀ - 1 ਚਮਚਾ
ਸਰ੍ਹੋਂ ਦਾ ਪਾਊਡਰ - 2 ਚਮਚੇ
ਮੇਥੀ ਪਾਊਡਰ - 1 ਚਮਚਾ
ਲੂਣ- 1, 1/2 ਵੱਡੇ ਚਮਚੇ
ਨਿੰਬੂ ਦਾ ਰਸ - 45 ਮਿਲੀਲੀਟਰ
ਤੇਲ - 80 ਮਿਲੀਲੀਟਰ
ਸਰ੍ਹੋਂ ਦੇ ਬੀਜ - 2 ਚਮਚੇ
ਹਿੰਗ - 1 ਚਮਚਾ
ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਵਿਧੀ—
1. ਸਭ ਤੋਂ ਪਹਿਲਾਂ ਪ੍ਰੈਸ਼ਰ ਕੁੱਕਰ 'ਚ 470 ਗ੍ਰਾਮ ਨਿੰਬੂ ਅਤੇ 750 ਮਿਲੀਲੀਟਰ ਪਾਣੀ ਪਾ ਕੇ 2 ਸੀਟੀਆਂ ਲਗਵਾ ਲਓ।
2. ਹੁਣ ਪ੍ਰੈਸ਼ਰ ਕੁੱਕਰ ਖੋਲ੍ਹੇ ਅਤੇ ਪਾਣੀ ਕੱਢ ਲਓ।
3. ਹੁਣ ਸਾਰੇ ਨਿੰਬੂਆਂ ਨੂੰ 2 ਹਿੱਸਿਆਂ 'ਚ ਕੱਟ ਕੇ ਕਟੋਰੀ 'ਚ ਪਾ ਲਓ।
4. ਹੁਣ ਇਸ ਵਿਚ ਲਾਲ ਮਿਰਚ ਪਾਊਡਰ, ਹਲਦੀ, ਸਰ੍ਹੋਂ ਦਾ ਪਾਊਡਰ, ਮੇਥੀ ਪਾਊਡਰ, ਲੂਣ, ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
5. ਹੁਣ ਇਕ ਪੈਨ 'ਚ ਤੇਲ ਪਾਓ ਅਤੇ ਉਸ 'ਚ ਸਰ੍ਹੋਂ ਦੇ ਬੀਜ, ਹਿੰਗ ਪਾ ਕੇ 2-3 ਮਿੰਟ ਤੱਕ ਕੁੱਕ ਕਰੋ।
6. ਹੁਣ ਤਿਆਰ ਹੋਏ ਇਸ ਮਿਸ਼ਰਣ ਨੂੰ ਕੌਲੀ ਵਿਚ ਪਏ ਨਿੰਬੂਆਂ 'ਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਰੋਟੀ ਜਾਂ ਪਰਾਂਠੇ ਨਾਲ ਖਾਓ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
Beauty Tips: ਇਸ ਤਰੀਕੇ ਨਾਲ ਲਗਾਓ ਬੁੱਲ੍ਹਾਂ 'ਤੇ ਲਿਪਸਟਿਕ, ਨਹੀਂ ਹੋਵੇਗੀ ਫਿੱਕੀ
NEXT STORY