ਨਵੀਂ ਦਿੱਲੀ- ਡੋਸੇ ਦਾ ਨਾਂ ਸੁਣਦੇ ਹੀ ਸਭ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ। ਇਹ ਵੱਡਿਆਂ ਦੇ ਨਾਲ-ਨਾਲ ਬੱਚਿਆਂ ਨੂੰ ਖਾਣ 'ਚ ਬਹੁਤ ਪਸੰਦ ਆਉਂਦਾ ਹੈ। ਡੋਸਾ ਇੱਕ ਸਾਊਥ ਇੰਡੀਅਨ ਡਿਸ਼ ਹੈ ਜਿਸ ਨੂੰ ਅਸੀਂ ਅੱਜ ਪੰਜਾਬੀ ਸਟਾਇਲ 'ਚ ਘਰ ਹੀ ਤਿਆਰ ਕਰਾਂਗੇ। ਜਦੋਂ ਘਰ 'ਚ ਮਹਿਮਾਨ ਅਾ ਜਾਣ ਜਾਂ ਪਾਰਟੀ ਹੋਵੇ ਤਾਂ ਤੁਸੀਂ ਇਸ ਨੂੰ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ। ਚਲੋ ਅੱਜ ਅਸੀਂ ਤੁਹਾਨੂੰ ਪਨੀਰ ਡੋਸਾ ਬਣਾਉਣ ਦੀ ਵਿਧੀ ਦੱਸਦੇ ਹਾਂ।
ਡੋਸਾ ਬਣਾਉਣ ਲਈ ਸਮੱਗਰੀ –
ਤੇਲ
ਗੰਢਾ-1 (ਕੱਟਿਆ ਹੋਇਆ)
ਟਮਾਟਰ-1 (ਕੱਟਿਆ ਹੋਇਆ)
ਸ਼ਿਮਲਾ ਮਿਰਚ-1 (ਕੱਟੀ ਹੋਈ)
ਪਨੀਰ ਲੋੜ ਅਨੁਸਾਰ
ਲੂਣ ਸੁਆਦ ਅਨੁਸਾਰ
ਚਾਟ ਮਸਾਲਾ
ਡੋਸਾ ਬਣਾਉਣ ਵਾਲਾ ਪੇਸਟ ਜੋ ਕੇ ਬਾਜ਼ਾਰ ਦੇ ਵਿੱਚੋ ਆਸਾਨੀ ਨਾਲ ਮਿਲ ਜਾਂਦਾ ਹੈ।
ਜੀਰਾ
ਕਾਲੀ ਮਿਰਚ ਪਾਊਡਰ
ਡੋਸੇ ਲਈ ਸਟਫਿੰਗ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਪਨੀਰ ਡੋਸੇ ਲਈ ਸਭ ਤੋਂ ਪਹਿਲੇ ਪਨੀਰ ਸਟਫਿੰਗ ਤਿਆਰ ਕਰਨ ਲਈ ਤੇਲ ਗਰਮ ਕਰਨ ਤੋਂ ਬਾਅਦ ਜੀਰਾ ਭੁੰਨੋ। ਪਨੀਰ ਦੀ ਭੁਰਜੀ ਬਣਾਉਣ ਲਈ ਪਨੀਰ ਮਸਲ ਲਓ। 1 ਗੰਢਾ ਬਰੀਕ ਕੱਟ ਕੇ ਤੜਕਾ ਲਗਾਓ। ਹੁਣ ਉਸ 'ਚ ਟਮਾਟਰ ਅਤੇ ਸ਼ਿਮਲਾ ਮਿਰਚ ਦੇ ਬਰੀਕ ਟੁਕੜੇ ਕਰ ਕੇ ਪਾ ਦਿਓ। ਫਿਰ ਹਲਦੀ, ਲੂਣ ਪਾ ਲਓ। ਜੇਕਰ ਘਰ ਦੇ ਵਿਚ ਪਨੀਰ ਦੀ ਭੁਰਜੀ ਪਹਿਲਾ ਬਣੀ ਹੋਈ ਹੋਵੇ ਤੁਸੀਂ ਉਹ ਵੀ ਇਸਤੇਮਾਲ ਕਰ ਸਕਦੇ ਹੋ।
ਪਨੀਰ ਡੋਸਾ ਬਣਾਉਣ ਦੀ ਵਿਧੀ
ਤਵੇ ਨੂੰ ਗਰਮ ਕਰੋ। ਫਿਰ ਉਸ 'ਤੇ ਡੋਸੇ ਦਾ ਪੇਸਟ। ਹੁਣ ਉਸ ਨੂੰ ਕੋਲੀ ਦੀ ਮਦਦ ਨਾਲ ਘੁਮਾ ਕੇ ਗੋਲ-ਗੋਲ ਕਰ ਕੇ ਤਵੇ ਤੇ ਪਾਓ।
ਇਸ ਦੇ ਉੱਤੇ ਘਿਓ ਜਾਂ ਮੱਖਣ ਪਾਓ ਆਲੇ-ਦੁਆਲੇ , ਥੋੜੇ ਕੱਟੇ ਹੋਏ ਗੰਢੇ ਅਤੇ ਪਨੀਰ ਦੀ ਤਿਆਰ ਕੀਤੀ ਹੋਈ ਸਟਫਿੰਗ ਇਸ ਦੇ ਵਿਚ ਪਾਓ।
ਜਦੋਂ ਕਿਨਾਰੇ ਲਾਲ ਹੋ ਜਾਣ ਤਾਂ ਡੋਸੇ ਨੂੰ ਆਰਾਮ ਨਾਲ ਫੋਲਡ ਕਰ ਲਓ। ਤੁਹਾਡਾ ਪਨੀਰ ਡੋਸਾ ਬਣ ਕੇ ਤਿਆਰ ਹੈ।
ਕੋਰੋਨਾ ਦੀ ਤੀਜੀ ਲਹਿਰ ਤੋਂ ਬੱਚਿਆਂ ਨੂੰ ਖ਼ਤਰਾ! ਮਾਤਾ-ਪਿਤਾ ਨਾ ਕਰਨ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼
NEXT STORY