ਨਵੀਂ ਦਿੱਲੀ— ਪੋਹਾ ਖਾਣਾ ਸਭ ਨੂੰ ਪਸੰਦ ਹੁੰਦਾ ਹੈ। ਇਸ ਨੂੰ ਬੱਚੇ ਅਤੇ ਬਜ਼ੁਰਗ ਬੇਹੱਦ ਖੁਸ਼ ਹੋ ਖਾਂਦੇ ਹਨ। ਇਹ ਖਾਣ ਲਈ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਲਾਹੇਵੰਦ ਹੈ। ਚੱਲੋ ਅੱਜ ਤੁਹਾਨੂੰ ਇਸ ਨੂੰ ਬਣਾਉਣ ਦੀ ਰੈਸਿਪੀ ਦੱਸਦੇ ਹਾਂ...
ਇਹ ਵੀ ਪੜ੍ਹੋ:Beauty Tips: ਚਿਹਰੇ ਨੂੰ ਚਮਕਦਾਰ ਬਣਾਉਣ ਲਈ ਚੌਲ਼ਾਂ ਦੇ ਆਟੇ 'ਚ ਮਿਲਾ ਕੇ ਲਗਾਓ ਇਹ ਵਸਤੂਆਂ
ਸਮੱਗਰੀ
ਪੋਹਾ-2 ਕੱਪ
ਤੇਲ- 2 ਵੱਡੇ ਚਮਚੇ
ਗੰਢਾ- 1 (ਬਾਰੀਕ ਕੱਟਿਆ ਹੋਇਆ)
ਹਿੰਗ- ਚੁਟਕੀ ਭਰ
ਰਾਈ- 1 ਚਮਚਾ
ਹਲਦੀ- 1 ਛੋਟਾ ਚਮਚਾ
ਲੂਣ ਸੁਆਦ ਅਨੁਸਾਰ
ਕੜੀ ਪੱਤਾ- 10-12
ਲਾਲ ਮਿਰਚ- ਸੁਆਦ ਅਨੁਸਾਰ
ਫਰਾਈਡ ਮੂੰਗਫਲੀ ਦੇ ਦਾਣੇ- 1/2 ਕੱਪ
ਆਲੂ- 1/2 ਕੱਪ (ਬਾਰੀਕ ਕੱਟਿਆ ਹੋਇਆ)
ਹਰੀ ਮਿਰਚ- 1-2 (ਬਾਰੀਕ ਕੱਟੀ ਹੋਈ)
ਹਰਾ ਧਨੀਆ- 1 ਵੱਡਾ ਚਮਚਾ
ਨਿੰਬੂ ਦਾ ਰਸ- 1 ਚਮਚਾ
ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਪੋਹੇ ਨੂੰ 3-4 ਵਾਰ ਧੋ ਕੇ ਛਾਣਨੀ 'ਚ ਕੱਢ ਲਓ।
2. ਇਕ ਪੈਨ 'ਚ ਤੇਲ ਗਰਮ ਕਰਕੇ ਉਸ 'ਚ ਗੰਢਾ, ਹਿੰਗ, ਕੜੀ ਪੱਤਾ ਪਾ ਕੇ ਭੁੰਨੋ।
3. ਹੁਣ ਇਸ 'ਚ ਆਲੂ ਪਾ ਕੇ ਪਕਾਓ।
4. ਆਲੂ ਪੱਕਣ ਦੇ ਬਾਅਦ ਇਸ 'ਚ ਹਲਦੀ, ਨਮਕ, ਪੋਹਾ ਮਿਲਾਓ।
5. ਪੋਹਾ ਪੱਕਣ ਦੇ ਬਾਅਦ ਇਸ 'ਚ ਮੂੰਗਫਲੀ ਦੇ ਦਾਣੇ ਪਾ ਕੇ ਮਿਲਾਓ।
6. ਹੁਣ ਪਲੇਟ 'ਚ ਪੋਹਾ ਪਾ ਕੇ ਹਰੀ ਮਿਰਚ, ਨਿੰਬੂ ਅਤੇ ਧਨੀਏ ਨਾਲ ਗਾਰਨਿਸ਼ ਕਰੋ।
7. ਲਓ ਜੀ ਤੁਹਾਡਾ ਪੋਹਾ ਬਣ ਕੇ ਤਿਆਰ ਹੋ ਗਿਆ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
Beauty Tips : ‘ਪਤਲੇ ਆਈਬ੍ਰੋਅ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਕੁਝ ਦਿਨ੍ਹਾਂ 'ਚ ਇੰਝ ਕਰੋ ਮੋਟੇ
NEXT STORY