ਨਵੀਂ ਦਿੱਲੀ— ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਰਾਜਮਾ ਬਹੁਤ ਪਸੰਦ ਹੁੰਦੇ ਹਨ। ਉਂਝ ਹੀ ਪਾਲਕ ਜ਼ਿਆਦਾਤਰ ਲੋਕਾਂ ਨੂੰ ਪਸੰਦ ਨਹੀਂ ਹੁੰਦੀ। ਅੱਜ ਅਸੀਂ ਤੁਹਾਨੂੰ ਰਾਜਮਾ ਪਾਲਕ ਕੜ੍ਹੀ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ ਇਹ ਖਾਣ ਵਿਚ ਸੁਆਦ ਹੋਣ ਦੇ ਨਾਲ-ਨਾਲ ਹੈਲਦੀ ਵੀ ਹੈ।
ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਸਮੱਗਰੀ
ਟਮਾਟਰ- 250 ਗ੍ਰਾਮ
ਹਰੀਆਂ ਮਿਰਚਾਂ- 2
ਅਦਰਕ - 1/8 ਚਮਚਾ
ਪਾਣੀ- 1.5 ਲੀਟਰ
ਪਾਲਕ- 300 ਗ੍ਰਾਮ
ਤੇਲ- 3 ਚਮਚੇ
ਹਿੰਗ- 1/8 ਚਮਚਾ
ਹਲਦੀ- 1/4 ਚਮਚਾ
ਧਨੀਆ- 1/4 ਚਮਚਾ
ਲਾਲ ਮਿਰਚ- 1/4 ਚਮੱਚ
ਲੂਣ ਲੋੜ ਅਨੁਸਾਰ
ਰਾਜਮਾ- 100 ਗ੍ਰਾਮ
ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲੇ ਬਲੈਂਡਰ ਵਿਚ ਟਮਾਟਰ, ਹਰੀ ਮਿਰਚ ਅਤੇ ਅਦਰਕ ਪਾ ਕੇ ਪੀਸ ਕੇ ਪੇਸਟ ਤਿਆਰ ਕਰ ਲਓ।
2. ਫਿਰ ਇਕ ਪੈਨ ਵਿਚ ਪਾਣੀ ਪਾ ਕੇ ਉਬਾਲ ਲਓ ਅਤੇ ਪਾਲਕ ਨੂੰ ਪਾ ਕੇ 3-5 ਮਿੰਟ ਤੱਕ ਪਕਾਓ। ਬਾਅਦ ਵਿਚ ਇਸ ਨੂੰ ਬਲੈਂਡਰ ਵਿਚ ਪਾ ਕੇ ਪੀਸ ਲਓ।
3. ਇਕ ਕੜਾਈ ਵਿਚ ਤੇਲ ਗਰਮ ਕਰੋ। ਫਿਰ ਇਸ ਵਿਚ ਹਿੰਗ, ਹਲਦੀ, ਧਨੀਆ ਪਾ ਕੇ ਭੁੰਨ ਲਓ।
4. ਫਿਰ ਇਸ ਵਿਚ ਟਮਾਟਰ ਦਾ ਪੇਸਟ ਪਾਓ ਅਤੇ ਚੰਗੀ ਤਰ੍ਹਾਂ ਨਾਲ ਭੁੰਨ ਲਓ। ਇਸ ਤੋਂ ਬਾਅਦ ਲਾਲ ਮਿਰਚ, ਪਾਲਕ ਪਿਊਰੀ ਅਤੇ ਲੂਣ ਪਾ ਕੇ ਮਿਕਸ ਕਰੋ।
5. ਫਿਰ ਇਸ ਵਿਚ ਉਬਲੇ ਹੋਏ ਰਾਜਮਾ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ 3-5 ਮਿੰਟ ਲਈ ਪਕਾਓ।
6. ਰਾਜਮਾ ਪਾਲਕ ਕੜ੍ਹੀ ਬਣ ਕੇ ਤਿਆਰ ਹੈ। ਇਸ ਨੂੰ ਫ੍ਰੈਸ਼ ਕ੍ਰੀਮ ਦੇ ਨਾਲ ਗਾਰਨਿਸ਼ ਕਰਕੇ ਰੋਟੀ ਜਾਂ ਪਰਾਂਠੇ ਨਾਲ ਖਾਓ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
Beauty Tips: ਸਿੱਕਰੀ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੈ ਨਾਰੀਅਲ ਦਾ ਤੇਲ, ਇੰਝ ਕਰੋ ਵਰਤੋਂ
NEXT STORY