ਨਵੀਂ ਦਿੱਲੀ- ਆਲੂ ਗੋਭੀ ਦੀ ਸਬਜ਼ੀ ਬਹੁਤ ਹੀ ਸੁਆਦ ਹੁੰਦੀ ਹੈ। ਬੱਚੇ ਅਤੇ ਵੱਡੇ ਸਾਰੇ ਹੀ ਇਸ ਨੂੰ ਬਹੁਤ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਡੇ ਲਈ ਆਲੂ ਗੋਭੀ ਦੀ ਰੈਸਿਪੀ ਲੈ ਕੇ ਆਏ ਹਾਂ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ-
ਤੇਲ 1 ਵੱਡਾ ਚਮਚਾ
ਕੱਟੇ ਹੋਏ ਪਿਆਜ਼-100 ਗ੍ਰਾਮ
ਅਦਰਕ ਲਸਣ ਦਾ ਪੇਸਟ 1 ਚਮਚਾ
ਟਮਾਟਰ ਦੀ ਪਿਊਰੀ 100 ਗ੍ਰਾਮ
ਲੂਣ-1 ਚਮਚਾ
ਲਾਲ ਸ਼ਿਮਲਾ ਮਿਰਚ-1/2 ਚਮਚਾ
ਹਲਦੀ-1/4 ਚਮਚਾ
ਜੀਰਾ- 1 ਚਮਚਾ ਟ
ਅੰਬਚੂਰ ਪਾਊਡਰ- 1 ਚਮਚਾ
ਆਲੂ-150 ਗ੍ਰਾਮ
ਫੁਲਗੋਭੀ- 300 ਗ੍ਰਾਮ
ਹਰੇ ਮਟਰ- 50 ਗ੍ਰਾਮ
ਬਣਾਉਣ ਦੀ ਵਿਧੀ-
ਸਭ ਤੋਂ ਪਹਿਲਾਂ ਇਕ ਪੈਨ ਨੂੰ ਘੱਟ ਗੈਸ ‘ਤੇ ਰੱਖੋ। ਇਸ ‘ਚ ਤੇਲ ਅਤੇ ਪਿਆਜ਼ ਪਾ ਕੇ ਹਲਕਾ ਬਰਾਊਨ ਕਰ ਲਓ। ਹੁਣ ਅਦਰਕ ਲਸਣ ਦਾ ਪੇਸਟ ਟਮਾਟਰ ਪਿਊਰੀ ਪਾ ਕੇ 3-5 ਮਿੰਟ ਤੱਕ ਭੁੰਨ ਲਓ।
ਹੁਣ ਇਸ ‘ਚ ਲੂਣ,ਲਾਲ ਸ਼ਿਮਲਾ ਮਿਰਚ, ਹਲਦੀ, ਜੀਰਾ ਅਤੇ ਅੰਬਚੂਰਨ ਪਾ ਕੇ 2-3 ਮਿੰਟ ਲਈ ਚੰਗੀ ਤਰ੍ਹਾਂ ਪੱਕਣ ਦਿਓ ਅਤੇ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾ ਲਓ।
ਹੁਣ ਇਸ 'ਚ ਆਲੂ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਇਸ 'ਚ ਫੁਲਗੋਭੀ ਪਾਓ ਅਤੇ ਭਾਂਡੇ ਦੇ ਢੱਕਣ ਨਾਲ ਬੰਦ ਕਰਕੇ 15-20 ਮਿੰਟ ਪੱਕਣ ਦਿਓ। ਹੁਣਮਟਰ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਇਕ ਵਾਰ ਫਿਰ ਭਾਂਡੇ ਦਾ ਢੱਕਣ 5-6 ਮਿੰਟ ਲਈ ਬੰਦ ਕਰ ਦਿਓ। ਹੁਣ ਇਸ ਨੂੰ ਰੋਟੀ ਨਾਲ ਗਰਮ-ਗਰਮ ਖਾਓ।
ਕੋਰੋਨਾ ਕਾਲ 'ਚ ਬੱਚਿਆਂ ਨੂੰ ਜ਼ਰੂਰ ਪਿਲਾਓ ਤੁਲਸੀ ਦਾ ਕਾੜ੍ਹਾ, ਸਿਹਤ ਲਈ ਹੈ ਲਾਹੇਵੰਦ
NEXT STORY