ਨਵੀਂ ਦਿੱਲੀ: ਮਠਿਆਈ ਖਾਣੀ ਸਭ ਨੂੰ ਪਸੰਦ ਹੁੰਦੀ ਹੈ। ਇਨ੍ਹਾਂ ’ਚੋਂ ਇਕ ਖ਼ਾਸ ਚੀਜ਼ ਹੈ ਵੇਸਣ ਦੇ ਲੱਡੂ। ਇਹ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸਭ ਨੂੰ ਖਾਣ ’ਚ ਚੰਗੇ ਲੱਗਦੇ ਹਨ। ਅੱਜ ਅਸੀਂ ਤੁਹਾਨੂੰ ਬਾਜ਼ਾਰ ਤੋਂ ਨਹੀਂ ਸਗੋਂ ਘਰ ’ਚ ਵੀ ਵੇਸਣ ਦੇ ਲੱਡੂ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਨ। ਵੇਸਣ ਦੇ ਲੱਡੂ ਤੁਸੀਂ ਘਰ ’ਚ ਆਏ ਮਹਿਮਾਨਾਂ ਨੂੰ ਵੀ ਬਣਾ ਕੇ ਖੁਆ ਸਕਦੇ ਹੋ।
ਸਮੱਗਰੀ
ਵੇਸਣ- 2 ਕੱਪ
ਖੰਡ- 1 ਕੱਪ
ਘਿਓ- 1/2 ਕੱਪ
ਬਦਾਮ- 4 ਚਮਚੇ (ਕੱਟੇ ਹੋਏ)
ਸੌਗੀਆਂ- 12
ਇਲਾਇਚੀ ਪਾਊਡਰ- 1 ਚਮਚਾ
ਬਣਾਉਣ ਦੀ ਵਿਧੀ
1. ਵੇਸਣ ਸੂਜੀ ਦੀ ਤਰ੍ਹਾਂ ਹੋਣਾ ਚਾਹੀਦਾ ਹੈ। ਜੇਕਰ ਵੇਸਣ ਅਜਿਹਾ ਨਹੀਂ ਹੈ ਤਾਂ ਇਸ 'ਚ ਥੋੜੀ ਜਿਹੀ ਸੂਜੀ ਮਿਲਾ ਲਓ ਅਤੇ ਇਨ੍ਹਾਂ ਨੂੰ ਮਿਲਾ ਕੇ ਭੁੰਨ ਲਓ।
2. ਹੁਣ ਕੜਾਹੀ 'ਚ ਇਕ ਚਮਚ ਘਿਓ ਪਾ ਕੇ ਬਾਦਾਮ ਅਤੇ ਸੌਗੀ ਭੁੰਨ੍ਹ ਕੇ ਬਾਹਰ ਕੱਢ ਲਓ।
3. ਹੁਣ ਵੇਸਣ 'ਚ ਘਿਓ ਮਿਲਾ ਕੇ ਗੈਸ 'ਤੇ ਰੱਖ ਦਿਓ ਅਤੇ ਵੇਸਣ ਨੂੰ ਚੰਗੀ ਤਰ੍ਹਾਂ ਨਾਲ ਭੁੰਨੋ ।
4. ਫਿਰ ਇਸ 'ਚ ਇਲਾਇਚੀ ਪਾਊਡਰ, ਬਦਾਮ, ਸੌਗੀ ਅਤੇ ਪੀਸੀ ਹੋਈ ਖੰਡ ਮਿਲਾ ਕੇ ਚੰਗੀ ਤਰ੍ਹਾਂ ਹਿਲਓ।
5. ਹੁਣ ਇਸ ਮਿਸ਼ਰਣ ਦੇ ਗੋਲ-ਗੋਲ ਲੱਡੂ ਬਣਾ ਲਓ ਅਤੇ ਘਰ 'ਚ ਆਏ ਮਹਿਮਾਨਾਂ ਨੂੰ ਅਤੇ ਬੱਚਿਆਂ ਨੂੰ ਖਵਾਓ।
Beauty Tips : ਗਰਮੀ 'ਚ ਇਸ ਤਰੀਕੇ ਨਾਲ ਕਰੋ ਮੇਕਅੱਪ, ਧੁੱਪ 'ਚ ਵੀ ਗਲੋਅ ਕਰੇਗਾ ਚਿਹਰਾ
NEXT STORY