ਨਵੀਂ ਦਿੱਲੀ— ਸ਼ਿਮਲਾ ਮਿਰਚ ਖਾਣੇ 'ਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਪੋਸ਼ਟਿਕ ਹੁੰਦੀ ਹੈ। ਹਰ ਘਰ ਦੀ ਰਸੋਈ 'ਚ ਸ਼ਿਮਲਾ ਮਿਰਚ ਦੀ ਸਬਜ਼ੀ ਨਾਲ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਭਰਵੀਂ ਸ਼ਿਮਲਾ ਮਿਰਚ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਸਮੱਗਰੀ
ਤੇਲ- 2 ਚਮਚੇ
ਲਸਣ- 1 ਚਮਚਾ
ਗੰਢੇ-80 ਗ੍ਰਾਮ
ਹਰੀ ਮਿਰਚ- 1 ਚਮਚਾ
ਟਮਾਟਰ- 60 ਗ੍ਰਾਮ
ਉਬਲੇ ਹੋਏ ਆਲੂ- 125 ਗ੍ਰਾਮ
ਪਨੀਰ- 100 ਗ੍ਰਾਮ
ਲਾਲ ਮਿਰਚ- 1/2 ਚਮਚਾ
ਚਿਲੀ ਸਾਸ- 1 ਚਮਚਾ
ਖੰਡ- 1/2 ਚਮਚਾ
ਅਜਵੈਣ- 1 ਚਮਚਾ
ਧਨੀਆ- 2 ਚਮਚ
ਲੂਣ- 1 ਚਮਚਾ
ਮੋਜ਼ਰੇਲਾ ਪਨੀਰ
ਸ਼ਿਮਲਾ ਮਿਰਚ- 350 ਗ੍ਰਾਮ
ਮੋਜ਼ਰੇਲਾ ਪਨੀਰ ਸੁਆਦ ਮੁਤਾਬਕ
ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾ ਇਕ ਪੈਨ 'ਚ ਤੇਲ ਗਰਮ ਕਰ ਕੇ ਲਸਣ ਪਾਓ ਅਤੇ ਹਲਕਾ ਭੂਰਾ ਹੋਣ ਤੋਂ ਬਾਅਦ ਗੰਢੇ ਪਾ ਕੇ ਭੁੰਨ ਲਓ।
2. ਫਿਰ ਇਸ 'ਚ ਹਰੀ ਮਿਰਚ ਮਿਕਸ ਕਰਕੇ ਟਮਾਟਰ ਪਾਓ ਅਤੇ ਨਰਮ ਹੋਣ ਤਕ ਫਰਾਈ ਕਰੋ।
3. ਫਿਰ ਇਸ 'ਚ ਉਬਲੇ ਹੋਏ ਆਲੂ ਅਤੇ ਪਨੀਰ ਚੰਗੀ ਤਰ੍ਹਾਂ ਨਾਲ ਮਿਲਾਓ।
4. ਇਸ ਤੋਂ ਬਾਅਦ ਇਸ 'ਚ ਲਾਲ ਮਿਰਚ, ਚਿਲੀ ਸਾਓਸ, ਖੰਡ, ਅਜਵੈਣ, ਧਨੀਆ ਅਤੇ ਲੂਣ ਮਿਕਸ ਕਰਕੇ 3 ਤੋਂ 5 ਮਿੰਟ ਤਕ ਪੱਕਣ ਦਿਓ।
5. ਫਿਰ ਇਸ ਮਿਸ਼ਰਣ ਨੂੰ ਕੌਲੀ 'ਚ ਕੱਢ ਕੇ ਇਸ 'ਚ 30 ਗ੍ਰਾਮ ਮੋਜ਼ਰੇਲਾ ਪਨੀਰ ਮਿਕਸ ਕਰੋ।
6. ਫਿਰ ਸ਼ਿਮਲਾ ਮਿਰਚ ਨੂੰ ਕੱਟ ਕੇ ਅੱਧਾ ਕਰਕੇ ਬੀਜ ਕੱਢ ਲਓ ਅਤੇ ਇਸ 'ਚ ਤਿਆਰ ਕੀਤਾ ਹੋਇਆ ਮਿਸ਼ਰਣ ਮਿਕਸ ਕਰੋ।
7. ਭਰਣ ਦੇ ਬਾਅਦ ਸ਼ਿਮਲਾ ਮਿਰਚ ਨੂੰ ਬੇਕਿੰਗ ਟਰੇਅ 'ਤੇ ਰੱਖ ਦਿਓ ਇਸ ਦੇ ਉੱਪਰ ਮੋਜ਼ਰੇਲਾ ਪਨੀਰ ਛਿੜਕੋ ਅਤੇ ਓਵਨ 'ਚ 350 ਡਿਗਰੀ ਫਾਰਨਹਾਈਟ ਤੋਂ 180 ਡਿਗਰੀ ਸੈਲਸੀਅਸ ਤਕ 10 ਤੋਂ 12 ਮਿੰਟ ਲਈ ਰੱਖ ਦਿਓ।
8. ਭਰਵੀਂ ਸ਼ਿਮਲਾ ਮਿਰਚ ਬਣ ਕੇ ਤਿਆਰ ਹੈ ਇਸ ਨੂੰ ਤੁਸੀਂ ਗਰਮਾ-ਗਰਮ ਰੋਟੀ ਨਾਲ ਖਾਓ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
Skin Care Tips: ਚਿਹਰਾ ਧੋਂਦੇ ਸਮੇਂ ਕੀਤੀਆਂ ਗਈਆਂ ਇਹ ਗਲਤੀਆਂ ਬਣਦੀਆਂ ਹਨ ਝੁਰੜੀਆਂ ਦਾ ਕਾਰਨ
NEXT STORY