ਨਵੀਂ ਦਿੱਲੀ- ਹਰ ਔਰਤ ਨੂੰ ਚੂੜੀਆਂ ਪਹਿਨਣਾ ਪਸੰਦ ਹੁੰਦੀਆਂ ਹੈ। ਔਰਤਾਂ ਕੋਲ ਤਰ੍ਹਾਂ-ਤਰ੍ਹਾਂ ਦੀਆਂ ਰੰਗ-ਬਿਰੰਗੀਆਂ ਚੂੜੀਆਂ ਹੁੰਦੀਆਂ ਹਨ। ਅਕਸਰ ਜਦ ਉਹ ਨਵੀਆਂ ਚੂੜੀਆਂ ਦੀ ਖਰੀਦ ਕਰਦੀਆਂ ਹਨ ਤਾਂ ਪੁਰਾਣੀਆਂ ਨੂੰ ਉਹ ਸੁੱਟ ਦਿੰਦੀਆਂ ਹਨ। ਤੁਸੀਂ ਚਾਹੋ ਤਾਂ ਇਨ੍ਹਾਂ ਪੁਰਾਣੀਆਂ ਚੂੜੀਆਂ ਦਾ ਰੀਯੂਜ਼ ਕਰਕੇ ਘਰ ਦੀ ਸਜਾਵਟ ’ਚ ਕਰ ਸਕਦੇ ਹੋ।
ਪੁਰਾਣੀਆਂ ਚੂੜੀਆਂ ਨਾਲ ਬਣਾਓ ਕੈਂਡਲ ਹੋਲਡਰ
ਜੇਕਰ ਤੁਹਾਡੇ ਕੋਲ ਪੁਰਾਣੀਆਂ ਚੂੜੀਆਂ ਹਨ ਤਾਂ ਉਨ੍ਹਾਂ ਨੂੰ ਸੁੱਟੋ ਨਾ। ਇਨ੍ਹਾਂ ਚੂੜੀਆਂ ਨਾਲ ਤੁਸੀਂ ਡਿਜ਼ਾਈਨਰ ਕੈਂਡਲ ਹੋਲਡਰ ਬਣਾ ਸਕਦੇ ਹੋ। ਰੰਗ-ਬਿਰੰਗੀਆਂ ਚੂੜੀਆਂ ਨੂੰ ਗਲੂ ਦੀ ਮਦਦ ਨਾਲ ਇਸ ਦੇ ਉੱਪਰ ਰੱਖ ਕੇ ਜੋੜ ਦਿਓ। ਫਿਰ ਇਸ ’ਚ ਤੁਸੀਂ ਕੈਂਡਲ ਰੱਖ ਦਿਓ। ਇਹ ਦੇਖਣ ’ਚ ਕਾਫੀ ਆਕਰਸ਼ਨ ਲੱਗਦਾ ਹੈ।
ਪੁਰਾਣੀ ਚੂੜੀਆਂ ਨਾਲ ਬਣਾਓ ਬ੍ਰੈੱਸਲੇਟ
ਪੁਰਾਣੀ ਚੂੜੀਆਂ ਨੂੰ ਰੰਗ-ਬਿਰੰਗੇ ਥ੍ਰੈੱਡ ਨਾਲ ਕਵਰ ਕਰ ਦਿਓ। ਫਿਰ ਉਸ ’ਚ ਮਾਰਕੀਟ ’ਚ ਮਿਲਣ ਵਾਲੇ ਟੈਸਲਸ ਨਾਲ ਲਟਕਣ ਲਗਾ ਦਿਓ। ਇਸ ਤਰ੍ਹਾਂ ਤੁਹਾਡੀ ਪੁਰਾਣੀ ਚੂੜੀ ਬੈਂਗਲ ’ਚ ਬਦਲ ਜਾਵੇਗੀ, ਜਿਸ ਨੂੰ ਤੁਸੀਂ ਵੈਸਟਰਨ ਤੋਂ ਲੈ ਕੇ ਐਥਨਿਕ ਵੀਅਰ ’ਤੇ ਪਹਿਣ ਸਕਦੇ ਹੋ।
ਪੁਰਾਣੇ ਲੈਂਪ ਨੂੰ ਦਿਓ ਨਿਊ ਲੁੱਕ
ਘਰ ’ਚ ਕੋਈ ਪੁਰਾਣਾ ਲੈਂਪ ਪਿਆ ਹੈ ਤਾਂ ਉਸ ਨੂੰ ਚੂੜੀਆਂ ਦੀ ਮਦਦ ਨਾਲ ਨਿਊ ਲੁੱਕ ਦੇ ਸਕਦੇ ਹੋ। ਵੱਖ-ਵੱਖ ਰੰਗ ਦੀਆਂ ਪੁਰਾਣੀ ਚੂੜੀਆਂ ਦੇ ਟੁੱਕੜੇ ਕਰ ਦਿਓ। ਫਿਰ ਗਲੂ ਦੀ ਮਦਦ ਨਾਲ ਚੂੜੀਆਂ ਦੇ ਟੁੱਕੜੇ ਨੂੰ ਲੈਂਪ ’ਤੇ ਚਿਪਕਾਓ, ਫਿਰ ਕੁਝ ਦੇਰ ਉਸ ਨੂੰ ਸੁੱਕਣ ਦਿਓ। ਜਦ ਤੁਸੀਂ ਲੈਂਪ ਦੀ ਲਾਈਟ ਆਨ ਕਰੋਗੇ ਤਾਂ ਉਹ ਦੇਖਣ ’ਚ ਕਾਫੀ ਚੰਗਾ ਲੱਗੇਗਾ।
cooking Tips: ਸ਼ਾਮ ਦੀ ਚਾਹ ਨਾਲ ਬੱਚਿਆਂ ਨੂੰ ਬਣਾ ਕੇ ਖਵਾਓ ਛੋਲਿਆਂ ਦੀ ਦਾਲ ਦੇ ਕਟਲੈਟਸ
NEXT STORY