ਜਲੰਧਰ— ਪੰਜਾਬੀ ਖਾਣ ਵਿਚ ਜੇਕਰ ਚਿਕਨ ਦਾ ਨਾਮ ਨਾ ਲਿਆ ਜਾਵੇ ਤਾਂ ਉਹ ਅਧੂਰਾ ਹੀ ਰਹੇਗਾ। ਪੰਜਾਬ ਦੇ ਲੋਕ ਜੇਕਰ ਪਾਰਟੀ 'ਚ ਜਾਂ ਸਪੈਸ਼ਲ ਦਿਨਾਂ 'ਚ ਚਿਕਨ ਨਾ ਬਣਾਉਣ ਤਾਂ ਉਨ੍ਹਾਂ ਦੀ ਪਾਰਟੀ ਅਧੂਰੀ ਲੱਗਦੀ ਹੈ। ਚਿਕਨ ਖਾਣ ਵਾਲੇ ਉਸ ਨੂੰ ਵੱਖ-ਵੱਖ ਰੂਪਾਂ ਵਿਚ ਖਾਣਾ ਪਸੰਦ ਕਰਦੇ ਹਨ। ਚਿਕਨ ਨੂੰ ਵੀ ਅਸੀਂ ਕਈ ਤਰੀਕਿਆਂ ਨਾਲ ਬਣਾ ਸਕਦੇ ਹਾਂ। ਅੱਜ ਅਸੀਂ ਚਿਕਨ ਦੇ ਸ਼ੌਕੀਨਾਂ ਲਈ ਤਿਆਰ ਕੀਤਾ ਹੈ ਦੇਸੀ ਸਟਾਈਲ ਚਿਕਨ ਵਿੰਗਸ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਚਿਕਨ ਵਿੰਗਸ - 500 ਗ੍ਰਾਮ
ਲਾਲ ਮਿਰਚ - 1 ਚੱਮਚ
ਹਲਦੀ - 1/2 ਚੱਮਚ
ਅਦਰਕ-ਲਸਣ ਪੇਸਟ - 2 ਚੱਮਚ
ਨਿੰਬੂ ਦਾ ਰਸ - 1 ਚੱਮਚ
ਨਮਕ - 1/2 ਚੱਮਚ
ਤੇਲ - 2 ਚੱਮਚ
ਪਿਆਜ਼ - 90 ਗ੍ਰਾਮ
ਲਸਣ - 1 ਚੱਮਚ
ਅਦਰਕ - 1 ਚੱਮਚ
ਲਾਲ ਮਿਰਚ ਪੇਸਟ - 2 ਚੱਮਚ
ਕੈਚਅਪ - 140 ਗ੍ਰਾਮ
ਪਾਣੀ - 110 ਮਿਲੀਲੀਟਰ
ਨਮਕ - 1/2 ਚੱਮਚ
ਨਿੰਬੂ ਦਾ ਰਸ - 2 ਚੱਮਚ
ਧਨੀਆ - 2 ਚੱਮਚ
ਮੈਦਾ - 160 ਗ੍ਰਾਮ
ਕਾਰਨ ਫਲੋਰ - 70 ਗ੍ਰਾਮ
ਜੀਰਾ ਪਾਊਡਰ - 1-1/2 ਚੱਮਚ
ਧਨੀਆ ਪਾਊਡਰ - 1-1/2 ਚੱਮਚ
ਗਰਮ ਮਸਾਲਾ - 1-1/2 ਚੱਮਚ
ਲਾਲ ਮਿਰਚ - 1-1/2 ਚੱਮਚ
ਤਲਣ ਲਈ ਤੇਲ
ਧਨੀਆ - ਸਜਾਵਟ ਲਈ
ਵਿਧੀ—
1. ਸਭ ਤੋਂ ਪਹਿਲਾਂ ਚਿਕਨ ਵਿੰਗਸ ਨੂੰ ਸਾਫ਼ ਕਰ ਕੇ ਟੁਕੜਿਆਂ ਵਿਚ ਕੱਟ ਲਓ।
2. ਇਸ ਤੋਂ ਬਾਅਦ ਇਕ ਕਟੋਰੀ ਵਿਚ 1 ਚੱਮਚ ਲਾਲ ਮਿਰਚ, 1/2 ਚੱਮਚ ਹਲਦੀ, ਅਦਰਕ-ਲਸਣ ਪੇਸਟ 2 ਚੱਮਚ, 1 ਚੱਮਚ ਨਿੰਬੂ ਦਾ ਰਸ ਅਤੇ 1/2 ਚੱਮਚ ਨਮਕ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ।
3. ਹੁਣ ਚਿਕਨ ਵਿੰਗਸ ਨੂੰ 30 ਮਿੰਟ ਤੱਕ ਮੈਰੀਨੇਟ ਹੋਣ ਲਈ ਰੱਖ ਦਿਓ।
4. ਇਸ ਤੋਂ ਬਾਅਦ ਪੈਨ ਵਿਚ 2 ਚੱਮਚ ਤੇਲ ਗਰਮ ਕਰੋ ਅਤੇ 90 ਗ੍ਰਾਮ ਪਿਆਜ਼ ਪਾ ਕੇ ਭੁੰਨ ਲਓ।
5. ਹੁਣ ਇਸ ਵਿਚ 1 ਚੱਮਚ ਲਸਣ, 1 ਚੱਮਚ ਅਦਰਕ ਪਾ ਕੇ 2-3 ਮਿੰਟ ਲਈ ਬਰਾਊਨ ਹੋਣ ਤੱਕ ਭੁੰਨ ਲਓ।
6. ਇਸ ਤੋਂ ਬਾਅਦ ਇਸ ਨੂੰ ਹੋਰ ਤਿੱਖਾ ਕਰਨ ਲਈ 2 ਚੱਮਚ ਲਾਲ ਮਿਰਚ ਪੇਸਟ ਅਤੇ 140 ਗ੍ਰਾਮ ਕੈਚਅੱਪ ਪਾ ਕੇ ਚੰਗੀ ਤਰ੍ਹਾਂ ਮਿਲਾਓ।
7. ਹੁਣ 110 ਮਿਲੀਲੀਟਰ ਪਾਣੀ ਪਾ ਕੇ ਉਬਾਲ ਆਉਣ ਤੱਕ ਚੰਗੀ ਤਰ੍ਹਾਂ ਨਾਲ ਹਿਲਾਓ।
8. ਫਿਰ ਇਸ ਵਿਚ 1/2 ਚੱਮਚ ਨਮਕ, 2 ਚੱਮਚ ਨਿੰਬੂ ਦਾ ਰਸ ਅਤੇ 2 ਚੱਮਚ ਧਨੀਆ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ।
9. ਇਸ ਨੂੰ 3-5 ਮਿੰਟ ਤੱਕ ਲਈ ਪੱਕਣ ਦਿਓ ਅਤੇ ਇਕ ਪਾਸੇ ਰੱਖ ਦਿਓ।
10. ਇਸ ਤੋਂ ਬਾਅਦ ਇਕ ਕਟੋਰੀ ਵਿਚ 160 ਗ੍ਰਾਮ ਮੈਦਾ, 70 ਗ੍ਰਾਮ ਕਾਰਨ ਫਲੋਰ, 1-1/2 ਚੱਮਚ ਜੀਰਾ ਪਾਊਡਰ, 1- 1/2 ਚੱਮਚ ਧਨੀਆ ਪਾਊਡਰ, 1-1/2 ਚੱਮਚ ਗਰਮ ਮਸਾਲਾ, 1-1/2 ਚੱਮਚ ਲਾਲ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾਓ।
11. ਹੁਣ ਮਸਾਲੇ ਨਾਲ ਤਿਆਰ ਚਿਕਨ ਵਿੰਗ ਲਓ ਅਤੇ ਇਸ ਨੂੰ ਮੈਦੇ ਵਿਚ ਚੰਗੀ ਤਰ੍ਹਾਂ ਨਾਲ ਕੋਟ ਕਰੋ।
12. ਇਸ ਤੋਂ ਬਾਅਦ ਜ਼ਰੂਰਤ ਅਨੁਸਾਰ ਤੇਲ ਗਰਮ ਕਰੋ ਅਤੇ ਬਰਾਊਨ ਅਤੇ ਕ੍ਰਿਸਪੀ ਹੋਣ ਤੱਕ ਇਸ ਨੂੰ ਡੀਪ ਫਰਾਈ ਕਰੋ ਅਤੇ ਟਿਸ਼ੂ ਪੇਪਰ 'ਤੇ ਕੱਢ ਲਓ।
13. ਹੁਣ ਇਸ ਵਿੰਗਸ ਨੂੰ ਇਕ ਕਟੋਰੇ 'ਚ ਪਾ ਕੇ ਤਿਆਰ ਕੀਤੀ ਗਈ ਗਰੇਵੀ 'ਚ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।
14. ਤੁਹਾਡਾ ਤਿੱਖਾ ਚਿਕਨ ਤਿਆਰ ਹੈ। ਧਨੀਏ ਨਾਲ ਗਾਰਨਿਸ਼ ਕਰੋ ਅਤੇ ਸਰਵ ਕਰੋ।
ਇਸ ਤਰ੍ਹਾਂ ਬਣਾਓ Cheesy Baked Egg Toast
NEXT STORY