ਕੀ ਤੁਹਾਨੂੰ ਵੀ ਆਪਣੇ ਪਾਰਟਨਰ ਉੱਪਰ ਸ਼ੱਕ ਹੈ ?

You Are HereLife-Style
Friday, April 21, 2017-2:42 PM

ਮੁੰਬਈ— ਪਤੀ-ਪਤਨੀ 'ਚ ਚਾਹੇ ਜਿਨ੍ਹਾਂ ਮਰਜੀ ਪਿਆਰ ਹੋਵੇ। ਕਦੀ ਨਾ ਕਦੀ ਤਾਂ ਮੰਨ 'ਚ ਸ਼ੱਕ ਆ ਹੀ ਜਾਂਦਾ ਹੈ। ਕਿੱਤੇ ਉਹ ਕਿਸੇ ਹੋਰ ਨੂੰ ਤਾਂ ਨਹੀਂ ਦੇਖਦਾ। ਉਹ ਸੋਚਦੀਆਂ ਹਨ ਕਿ ਪਤੀ ਨੇ ਕਿਹਾ ਸੀ ਕਿ ਉਸਦੇ ਦਫਤਰ 'ਚ ਬਹੁਤ ਖੂਬਸੂਰਤ ਲੜਕੀਆਂ ਹਨ। ਅੱਜ-ਕੱਲ੍ਹ ਉਹ ਲੇਟ ਆਉਂਦੇ ਹਨ। ਉਹ ਸੋਚਦੀਆਂ ਹਨ ਕਿ ਮੇਰੇ ਪਤੀ ਨੂੰ ਮੇਰੇ ਫੋਨ ਦਾ ਪੈਟਰਨ ਪਤਾ ਹੈ ਪਰ ਉਸਨੇ ਮੈਨੂੰ ਆਪਣਾ ਪਾਸਵਰਡ ਕਦੀ ਨਹੀਂ ਦੱਸਿਆ। ਕਿੱਤੇ ਉਸਦਾ ਕਿਸੇ ਹੋਰ ਨਾ ਚੱਕਰ ਤਾਂ ਨਹੀਂ। ਇਹੀ ਸੋਚ-ਸੋਚ ਕੇ ਸ਼ੱਕ ਦਾ ਬੀਜ ਪੈਂਦਾ ਹੋ ਜਾਂਦਾ ਹੈ। ਇਸੇ ਬੀਜ ਨੂੰ ਖਾਦ-ਪਾਣੀ ਪਾ ਕੇ ਵੱਡਾ ਕਰਨ ਤੋਂ ਪਹਿਲਾਂ ਪਤਾ ਕਰਨਾ ਜ਼ਰੂਰੀ ਹੈ ਕਿ ਤੁਸੀਂ ਜੋ ਸੋਚ ਰਹੇ ਹੋ ਉਹ ਸੱਚ ਵੀ ਹੈ ਜਾਂ ਸਿਰਫ ਮੰਨ ਦਾ ਵਹਿਮ।
ਪਤਾ ਕਿਵੇਂ ਕਰੋ
1. ਪਤੀ ਦੇ ਦੋਸਤਾਂ ਨਾਲ ਦੋਸਤੀ ਵਧਾਓ। ਇਸ ਨਾਲ ਤੁਸੀਂ ਉਸ 'ਤੇ ਉਸ ਸਮੇਂ ਵੀ ਨਜ਼ਰ ਰੱਖ ਸਕਦੀ ਹੋ ਜਦੋਂ ਤੁਹਾਡਾ ਪਤੀ ਬਾਹਰ ਹੋਵੇ।
2. ਪਤੀ ਦੇ ਦਫਤਰ ਦਾ ਨੰਬਰ ਜ਼ਰੂਰ ਰੱਖੋ ਤਾਂ ਕਿ ਜਦੋਂ ਉਹ ਫੋਨ ਪਿਕ ਨਾ ਕਰੇ ਤਾਂ ਤੁਸੀਂ ਦਫਤਰ ਫੋਨ ਕਰ ਸਕੋ।
3. ਜਦੋਂ ਤੁਹਾਡਾ ਪਤੀ ਮੋਬਾਇਲ ਖੋਲ ਰਿਹਾ ਹੋਵੇ ਤਾਂ ਨਜ਼ਰਾਂ ਝੁੱਕਾ ਕੇ ਉਸ ਦੇ ਫੋਨ ਦਾ ਪਾਸਵਰਡ ਦੇਖ ਲਓ। ਜਦੋਂ ਉਹ ਮੋਬਾਇਲ ਛੱਡ ਕੇ ਬਾਥਰੂਮ 'ਚ ਜਾਵੇ ਤਾਂ ਮੋਬਾਇਲ ਚੈੱਕ ਕਰ ਲਓ। ਹਾਲਾਂਕਿ ਕਿਸੇ ਦਾ ਮੋਬਾਇਲ ਚੈੱਕ ਕਰਨਾ ਗਲਤ ਗੱਲ ਹੈ ਪਰ ਆਪਣਾ ਸ਼ੱਕ ਦੂਰ ਕਰਨ ਦੇ ਲਈ ਚੈੱਕ ਕਰਨਾ ਬਹੁਤ ਜ਼ਰੂਰੀ ਹੈ।
4. ਆਪਣੇ ਪਤੀ ਦੇ ਕੱਪੜਿਆਂ ਨੂੰ ਇਵੇਂ ਹੀ ਧੋਣ ਲਈ ਨਾ ਪਾ ਦਿਓ। ਪਹਿਲਾਂ ਚੈੱਕ ਕਰੋ।
5. ਉਸਨੂੰ ਕਦੇ ਇਹ ਅਹਿਸਾਸ ਨਾ ਹੋਣ ਦਿਓ ਕਿ ਤੁਸੀਂ ਉਸ ਉੱਪਰ ਸ਼ੱਕ ਕਰ ਰਹੇ ਹੋ।
ਵੈਸੇ ਤਾਂ ਆਪਣਾ ਸ਼ੱਕ ਦੂਰ ਕਰਨ ਦੇ ਲਈ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਆਪਣੇ ਪਾਰਟਨਰ ਨਾਲ ਸਿੱਧਾ-ਸਿੱਧਾ ਗੱਲ ਕਰ ਲਓ ਪਰ ਜੇਕਰ ਉਹ ਤੁਹਾਨੂੰ ਟਾਲ ਦੇਵੇ ਤਾਂ ਤੁਸੀਂ ਇਨ੍ਹਾਂ ਤਰੀਕਿਆਂ ਨੂੰ ਆਪਣਾ ਸਕਦੀ ਹੋ ਅਤੇ ਆਪਣਾ ਸ਼ੱਕ ਦੂਰ ਕਰ ਸਕਦੇ ਹੋ।

Popular News

!-- -->